70.43 F
New York, US
June 28, 2025
PreetNama
ਖਾਸ-ਖਬਰਾਂ/Important News

ਪਾਕਿਸਤਾਨ ਪਹੁੰਚੇ ਭਾਰਤੀ ਦੇ ਲੜਾਕੂ ਜਹਾਜ਼, ਕਰਾਚੀ ‘ਚ ਬਲੈਕ ਆਊਟ, ਸੋਸ਼ਲ ਮੀਡੀਆ ‘ਤੇ ਵਾਇਰਲ

ਕਰਾਚੀ: ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ‘ਚ ਮੰਗਲਵਾਰ ਰਾਤ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਕਰਾਚੀ ਤੇ ਬਹਾਵਲਪੁਰ ਦੇ ਕਰੀਬ ਇਲਾਕੇ ‘ਚ ਉਡਾਣ ਭਰ ਰਹੇ ਸਨ। ਦਾਅਵਾ ਇੱਥੋਂ ਤੱਕ ਸੀ ਕਿ ਕਰਾਚੀ ਵਿੱਚ ਭਾਰਤ ਦੇ ਹਮਲੇ ਦੇ ਡਰ ਕਾਰਨ ਬਲੈਕ ਆਊਟ ਕਰ ਦਿੱਤਾ ਗਿਆ। ਹਮਲੇ ਦੀਆਂ ਇਹ ਅਫਵਾਹਾਂ ਬੁੱਧਵਾਰ ਸਵੇਰ ਤੱਕ ਜਾਰੀ ਰਹੀਆਂ। ਨਿਊਜ਼ ਏਜੰਸੀ ਅਨੁਸਾਰ, ਭਾਰਤੀ ਹਵਾਈ ਸੈਨਾ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ।
ਪਾਕਿਸਤਾਨ ਵਿੱਚ ਐਨਬੀਸੀ ਦੇ ਸਾਬਕਾ ਰਿਪੋਰਟਰ ਵਾਜ ਖਾਨ ਨੇ ਟਵਿੱਟਰ ‘ਤੇ ਲਿਖਿਆ,’ ਪਿਆਰੇ, ਭਾਰਤ ਤੇ ਪਾਕਿਸਤਾਨ, ਅਜਿਹੀਆਂ ਅਫਵਾਹਾਂ ਹਨ ਕਿ ਭਾਰਤੀ ਹਵਾਈ ਸੈਨਾ ਨੇ ਪੀਓਕੇ ਤੇ ਸਿੰਧ-ਰਾਜਸਥਾਨ ਸੈਕਟਰਾਂ ਵਿੱਚ ਘੁਸਪੈਠ ਕੀਤੀ ਹੈ। ਦੋਵਾਂ ਦੇਸ਼ਾਂ ਨੂੰ ਇਸ ਕੇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਸ਼ਾਂਤ ਰਹੋ ਤੇ ਇਸ ਹਫਤੇ ਦਾ ਅਨੰਦ ਲਓ।

Related posts

ਹਮਦੋਕ ਨੂੰ ਫ਼ੌਜ ਨੇ ਫਿਰ ਬਣਾਇਆ ਸੂਡਾਨ ਦਾ ਪ੍ਰਧਾਨ ਮੰਤਰੀ,ਸਿਆਸੀ ਐਲਾਨਨਾਮੇ ’ਚ 14 ਗੱਲਾਂ ’ਤੇ ਸਮਝੌਤਾ

On Punjab

ਅਫ਼ਗਾਨ ਸੰਕਟ ’ਤੇ ਜੈਸ਼ੰਕਰ ਨੇ ਕੀਤੀ ਅਮਰੀਕੀ ਵਿਦੇਸ਼ ਮੰਤਰੀ ਨਾਲ ਗੱਲ, ਕਾਬੁਲ ਹਮਲੇ ਦੀ ਕੀਤੀ ਨਿੰਦਾ

On Punjab

ਟੀ-20: ਸ੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾਇਆ

On Punjab