PreetNama
ਖਾਸ-ਖਬਰਾਂ/Important News

ਪਾਕਿਸਤਾਨ ਦੀ ਨਾਪਾਕ ਸਾਜ਼ਿਸ਼, ਅੱਤਵਾਦੀ ਉਮਰ ਸ਼ੇਖ਼ ਨੂੰ ਕਰ ਰਿਹੈ ਰਿਹਾਅ

Pakistan overturns Omar Saeed: ਇਸਲਾਮਾਬਾਦ: ਇੱਕ ਪਾਸੇ ਜਿੱਥੇ ਸਮੁੱਚਾ ਵਿਸ਼ਵ ਕੋਰੋਨਾ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ, ਉੱਥੇ ਹੀ ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦਾ ਫਾਇਦਾ ਚੁੱਕਦਿਆਂ ਅੱਤਵਾਦੀ ਗਤੀਵਿਧੀਆਂ ਸਰਗਰਮ ਕੀਤੀਆਂ ਜਾ ਰਹੀਆਂ ਹਨ । ਜਿੱਥੇ ਪਾਕਿਸਤਾਨ ਵੱਲੋਂ ਭਾਰਤ ਦੀ ਕਸ਼ਮੀਰ ਵਾਦੀ ਵਿੱਚ ਗੜਬੜੀ ਫੈਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ । ਕੋਰੋਨਾ ਦੇ ਚੱਲਦਿਆਂ ਪਾਕਿਸਤਾਨੀ ਖੁਫ਼ੀਆ ਏਜੰਸੀ ISI ਨੂੰ ਲੱਗ ਰਿਹਾ ਹੈ ਕਿ ਅਮਰੀਕਾ ਫ਼ਿਲਹਾਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ । ਅਜਿਹੇ ਵਿੱਚ ਪਾਕਿਸਤਾਨ ਵੱਲੋਂ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੀ ਬੇਰਹਿਮੀ ਨਾਲ ਹੱਤਿਆ ਮਾਮਲੇ ਵਿੱਚ ਪਿਛਲੇ 18 ਸਾਲਾਂ ਤੋਂ ਜੇਲ੍ਹ ਵਿੱਚ ਕੈਦ ਅੱਤਵਾਦੀ ਅਹਿਮਦ ਉਮਰ ਸ਼ੇਖ਼ ਸਈਦ ਦੀ ਰਿਹਾਈ ਦਾ ਰਸਤਾ ਤਿਆਰ ਕਰ ਲਿਆ ਗਿਆ ਹੈ । ਦਰਅਸਲ, ਪਾਕਿਸਤਾਨ ਦੀ ਇੱਕ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਉਮਰ ਦੀ ਫਾਂਸੀ ਦੀ ਸਜ਼ਾ ਨੂੰ 7 ਸਾਲ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਉਮਰ ਉਹੀ ਖ਼ਤਰਨਾਕ ਅੱਤਵਾਦੀ ਹੈ, ਜਿਸ ਨੂੰ ਭਾਰਤ ਨੇ 1999 ਵਿੱਚ ਕੰਧਾਰ ਵਿੱਚ ਏਅਰ ਇੰਡੀਆ ਦੇ ਜਹਾਜ਼ ਵਿੱਚ ਮੌਜੂਦ ਸੈਂਕੜੇ ਬੰਧਕਾਂ ਦੀ ਰਿਹਾਈ ਬਦਲੇ ਰਿਹਾਅ ਕੀਤਾ ਸੀ । ਹਾਲਾਂਕਿ ਇਸ ‘ਤੇ ਅਮਰੀਕਾ ਦੇ ਵਿਦੇਸ਼ ਮਾਮਲਿਆਂ ਦੀ ਹਾਊਸ ਕਮੇਟੀ ਦੇ ਚੇਅਰਮੈਨ ਨੇ ਸਖ਼ਤ ਲਹਿਜੇ ਵਿੱਚ ਪਾਕਿਸਤਾਨ ਨੂੰ ਇਸ ਬਾਰੇ ਅਗਾਊਂ ਚੇਤਾਵਨੀ ਦਿੱਤੀ ਹੈ ।

ਉੱਥੇ ਹੀ ਪਾਕਿਸਤਾਨੀ ਅਖ਼ਬਾਰ ਅਨੁਸਾਰ ਇਸ ਮਾਮਲੇ ਦੇ ਮੁੱਖ ਦੋਸ਼ੀ ਇੰਗਲੈਂਡ ਦੇ ਜੰਮਪਲ਼ ਅਹਿਮਦ ਉਮਰ ਸ਼ੇਖ਼ ਨੂੰ ਅੱਤਵਾਦ ਵਿਰੋਧੀ ਅਦਾਲਤ ਨੇ ਜੋ ਸਜ਼ਾ ਸੁਣਾਈ ਸੀ, ਉਸ ਨੂੰ ਸਿੰਧ ਹਾਈ ਕੋਰਟ ਨੇ ਬੀਤੇ ਮੰਗਲਵਾਰ ਨੂੰ ਪਲਟ ਦਿੱਤਾ ਹੈ । ਅਦਾਲਤ ਨੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਈਦ ਦੇ ਤਿੰਨ ਹੋਰ ਸਾਥੀਆਂ ਫ਼ਾਹਦ ਨਸੀਮ, ਸਲਮਾਨ ਸਾਕਿਬ ਤੇ ਸ਼ੇਖ਼ ਆਦਿਲ ਨੂੰ ਬਰੀ ਕਰ ਦਿੱਤਾ ਹੈ । ਇਸ ਮਾਮਲੇ ਵਿੱਚ ਅਦਾਲਤ ਨੇ ਕਿਹਾ ਕਿ ਸਈਦ ਨੂੰ ਮੌਤ ਦੀ ਸਜ਼ਾ ਦੀ ਥਾਂ 7 ਸਾਲ ਕੈਦ ਦੀ ਸਜ਼ਾ ਦਿੱਤੀ ਜਾਵੇ । ਇਹ ਸਾਰਾ ਘਟਨਾਕ੍ਰਮ ਅਜਿਹੇ ਵੇਲੇ ਹੋਇਆ ਹੈ, ਜਦੋਂ ਅਮਰੀਕਾ ਸਮੇਤ ਸਮੁੱਚਾ ਵਿਸ਼ਵ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ । ਇਸ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ISI ਵੱਲੋਂ ਅਦਾਲਤੀ ਫ਼ੈਸਲੇ ਦੇ ਬਹਾਨੇ ਇੱਕ ਵੱਡੀ ਸਾਜ਼ਿਸ਼ ਰਚੀ ਗਈ ਹੈ ।

ਦੱਸ ਦੇਈਏ ਕਿ ਕਸ਼ਮੀਰ ਵਿੱਚ ਭਾਰਤੀ ਫੌਜ ਦੀ ਜ਼ਬਰਦਸਤ ਕਾਰਵਾਈ ਨੇ ਅੱਤਵਾਦੀਆਂ ਦੀ ਕਮਰ ਤੋੜ ਦਿੱਤੀ ਹੈ । ਇਸ ਤੋਂ ਇਲਾਵਾ ਅਮਰੀਕਾ ਦੀ ਨਜ਼ਰ ਲਸ਼ਕਰ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਅਤੇ ਜੈਸ਼ ਕਿੰਗਪਿਨ ‘ਤੇ ਹੈ । ਇਨ੍ਹਾਂ ਦੋਵਾਂ ਕਾਰਨ ਹੀ ਪਾਕਿਸਤਾਨ ਐਫਏਟੀਐਫ ਦੀ ਗ੍ਰੇ ਸੂਚੀ ਵਿਚੋਂ ਬਾਹਰ ਨਹੀਂ ਆ ਸਕਿਆ ਹੈ ।

Related posts

AI ਵਿਚ ਹੁਨਰ ਹੈ, ਪਰ ਕਲਾ ਨਹੀਂ…ਮਨੁੱਖੀ ਭਾਵਨਾਵਾਂ ਦੀ ਥਾਂ ਨਹੀਂ ਲੈ ਸਕਦਾ: ਚੇਤਨ ਭਗਤ

On Punjab

ਕੈਬਨਿਟ ਨੇ ਵਿਧਾਨ ਸਭਾ ਦੇ ਆਗਾਮੀ ਇਜਲਾਸ ਵਿੱਚ ਕੈਗ ਦੀ ਰਿਪੋਰਟਾਂ ਸਣੇ ਹੋਰ ਰਿਪੋਰਟਾਂ ਨੂੰ ਦਿੱਤੀ ਮਨਜ਼ੂਰੀ

On Punjab

50 ਸਾਲ ਪਹਿਲਾਂ ਗਾਇਬ ਹੋਏ ਨੌਜਵਾਨ ਦੇ ਅਵਸ਼ੇਸ਼ਾਂ ਦੀ ਹੋਈ ਪਛਾਣ, ਹਾਲੇ ਵੀ ਨਹੀਂ ਸੁਲਝੀ ਮੌਤ ਦੀ ਗੁੱਥੀ

On Punjab