PreetNama
ਖਾਸ-ਖਬਰਾਂ/Important News

ਪਾਕਿਸਤਾਨ ‘ਚ ਵਾਰ-ਵਾਰ ਫਲਾਈਟਾਂ ਰੱਦ ਹੋਣ ਕਾਰਨ ਪਰੇਸ਼ਾਨ ਹੋਏ ਲੋਕ, ਸੋਸ਼ਲ ਮੀਡੀਆ ‘ਤੇ ਕੱਢਿਆ ਗੁੱਸਾ

ਪਾਕਿਸਤਾਨ ‘ਚ ਕੋਰੋਨਾ ਦੇ ਚੱਲਦਿਆਂ ਵਿਦੇਸ਼ੀ ਫਲਾਈਟਸ ਕੈਂਸਲ ਕਰਨ ਦੇ ਚੱਲਦਿਆਂ ਲੋਕਾਂ ‘ਚ ਕਾਫੀ ਗੁੱਸਾ ਹੈ। ਦਰਅਸਲ, ਪਾਕਿਸਤਾਨ ‘ਚ ਰਹਿ ਰਹੇ ਇਛੁੱਕ ਲੋਕਾਂ ਨੂੰ ਫਲਾਈਟਸ ਤੋਂ ਆਉਣ-ਜਾਣ ਦੌਰਾਨ ਵਾਰ-ਵਾਰ ਫਲਾਈਟਸ ਕੈਂਸਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਫਲਾਈਟਸ ਕੈਂਸਲ ਕਰਨ ਦਾ ਸਟੀਕ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਹੈ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਪਰੇਸ਼ਾਨ ਲੋਕਾਂ ਨੇ ਆਪਣੇ ਗੁੱਸਾ ਪੋਸਟ ਰਾਹੀਂ ਕੱਢਿਆ।

ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕੱਢਿਆ ਗੁੱਸਾ

 

ਇਕ ਸੋਸ਼ਲ ਮੀਡੀਆ ਯੂਜ਼ਰ ਨੇ ਟਵੀਟ ਕੀਤਾ, ‘ਮੇਰੇ ਪਰਿਵਾਰ ਨੇ ਕਤਾਰ ਏਅਰਵੇਜ਼ ਹਫ਼ਤੇ ‘ਚ ਦੋ ਵਾਰ ਉਡਾਨਾਂ ਰੱਦ ਕੀਤੀਆਂ ਹਨ ਤੇ ਅਜੇ 26 ਜੁਲਾਈ ਤੋਂ ਪਹਿਲਾਂ ਦੀ ਕੋਈ ਟਿਕਟ ਨਹੀਂ ਮਿਲ ਪਾ ਰਹੀ ਹੈ। ਉੱਥੇ ਇਕ ਹੋਰ ਟਵਿੱਟਰ ਯੂਜ਼ਰ ਨੇ ਕਿਹਾ, ‘ਸਾਡੇ ਨਾਲ ਵੀ ਅਜਿਹਾ ਹੀ ਹੋਇਆ ਸੀ, ਤੁਰਕੀ ਏਅਰਲਾਈਨਜ਼ ਨੇ ਟਿਕਟ ਰੱਦ ਕਰਦਿਆਂ ਤਰਕ ਦਿੱਤਾ ਕਿ ਪਾਕਿਸਤਾਨ ਸਰਕਾਰ ਨੇ 1 ਜੁਲਾਈ ਤੋਂ 18 ਜੁਲਾਈ ਤਕ ਫਲਾਈਟਸ ‘ਤੇ ਬੈਨ ਕੀਤਾ ਹੋਇਆ ਹੈ।’

ਵਧਦੇ ਗੁੱਸੇ ਤੋਂ ਬਾਅਦ ਸੀਏਏ ਦਾ ਆਇਆ ਜਵਾਬ
ਡਾਨ ਦੀ ਰਿਪੋਰਟ ਮੁਤਾਬਿਕ, ਲੋਕਾਂ ਦੇ ਵਧਦੇ ਗੁੱਸੇ ਨੂੰ ਦੇਖਦਿਆਂ ਨਾਗਰਿਕ ਉਡਨ ਅਧਿਕਾਰ (CAA) ਆਪਣੀ ਸਥਿਤੀ ਸਪਸ਼ਟ ਕਰਨ ਲਈ ਇਕ ਬਿਆਨ ਜਾਰੀ ਕੀਤਾ, ਜਿਸ ‘ਚ ਫਲਾਈਟਸ ਰੱਦ ਕਰਨ ਲਈ ਵਿਦੇਸ਼ੀ ਏਅਰਲਾਈਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਮੀਡੀਆ ਰਿਪੋਰਟ ਮੁਤਾਬਿਕ, ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਲਈ ਵਿਦੇਸ਼ੀ ਏਅਰਲਾਈਨਾਂ ਵੱਲੋਂ ਜ਼ਿਆਦਾਤਰ ਬੁਕਿੰਗ ਦਾ ਨੋਟਿਸ ਲਿਆ ਹੈ ਉਡਾਣਾਂ ਦੀ ਬੁਕਿੰਗ ਤੇ ਮੁਅੱਤਲ ਦੀ ਜ਼ਿੰਮੇਵਾਰੀ ਸਬੰਧਿਤ ਏਅਰਲਾਈਨਜ਼ ‘ਤੇ ਹੈ ਕਿਉਂਕਿ ਸੀਏਏ ਦੀ ਫਲਾਈਟ ਰੱਦ ਜਾਂ ਓਵਰਬੁਕਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Related posts

ਪਟਿਆਲਾ ਝੜਪ ਨੂੰ ਮਾਹੌਲ ਤਣਾਅਪੂਰਨ, ਡੀਸੀ ਨੇ ਕਰਫਿਊ ਦੇ ਦਿੱਤੇ ਨਿਰਦੇਸ਼, ਜ਼ਿਲ੍ਹੇ ‘ਚ ਲੱਗੀ ਧਾਰਾ 144

On Punjab

ਧਰਤੀ ’ਤੇ ਆਹਮੋ-ਸਾਹਮਣੇ ਤੇ ਪੁਲਾਡ਼ ’ਚ ਇਕੱਠੇ ਅਮਰੀਕਾ-ਰੂਸ, ਇਕ ਦੂਜੇ ਦੇ ਪੁਲਾਡ਼ ਵਾਹਨਾਂ ’ਚ ਕਰਨਗੇ ਯਾਤਰਾ

On Punjab

ਮੀਡੀਆ ਮੁਗਲ Rupert Murdoch 91 ਸਾਲ ਦੀ ਉਮਰ ‘ਚ ਚੌਥੀ ਵਾਰ ਲੈਣਗੇ ਤਲਾਕ, ਆਪਣੀ 30 ਸਾਲ ਛੋਟੀ ਪਤਨੀ ਤੋਂ ਹੋਣਗੇ ਵੱਖ

On Punjab