PreetNama
ਸਮਾਜ/Social

ਪਾਕਿਸਤਾਨ ’ਚ ਪਿਤਾ ਦੀ ਸੰਪਤੀ ’ਚ ਹਿੱਸਾ ਮੰਗਣ ’ਤੇ ਭਰਾਵਾਂ ਨੇ ਭੈਣ ਦੀ ਕੀਤੀ ਕੁੱਟਮਾਰ, ਵਾਇਰਲ ਹੋਈ ਵੀਡੀਓ

ਪਾਕਿਸਤਾਨ ਤੋਂ ਬੇਹੱਦ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਦੋ ਭਰਾਵਾਂ ਨੇ ਆਪਣੀ ਭੈਣ ਨੂੰ ਪਿਤਾ ਦੀ ਸੰਪਤੀ ’ਚ ਆਪਣਾ ਹਿੱਸਾ ਮੰਗਣ ’ਤੇ ਹਥੌੜੇ ਅਤੇ ਹੈਲਮੇਟ ਨਾਲ ਕੁੱਟਿਆ। ਹਾਲਾਂਕਿ, ਦੋਵੇਂ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਸੋਸ਼ਲ ਮੀਡੀਆ ’ਤੇ ਦੋਸ਼ੀਆਂ ਦੁਆਰਾ ਆਪਣੀ ਭੈਣ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ’ਚ ਅਬਦੁੱਲ ਹਨਾਨ ਨਾਂ ਦੇ ਸਖ਼ਸ਼ ਦੇ ਦੋ ਬੇਟੇ (ਆਫਤਾਬ ਅਤੇ ਅਰਸ਼ਦ) ਨੂੰ ਆਪਣੀ ਭੈਣ ਦੀ ਕੁੱਟਮਾਰ ਕਰਦੇ ਹੋਏ ਦਿਖਾਇਆ ਗਿਆ ਹੈ।

ਖ਼ੁਦ ਕਬੂਲਿਆ ਆਪਣਾ ਜੁਰਮ

 

 

ਖ਼ੈਬਰ ਪਖਤੂਨਖਵਾ ਪੁਲਿਸ ਨੇ ਅਮੀਨ ਕਾਲੋਨੀ ਤੋਂ ਦੋਵੇਂ ਭਰਾਵਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਕੇਪੀ ਪੁਲਿਸ ਨੇ ਟਵੀਟ ਕੀਤਾ, ‘ਪੁਛਗਿੱਛ ਕਰਨ ’ਤੇ ਦੋਸ਼ੀਆਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਆਪਣੀ ਭੈਣ ਨੂੰ ਉਨ੍ਹਾਂ ਦੇ ਪਿਤਾ ਦੀ ਸੰਪਤੀ ’ਚ ਹਿੱਸਾ ਮੰਗਣ ਲਈ ਕੁੱਟਿਆ ਸੀ।

Related posts

ਹਾਸ਼ਿਮ ਬਾਬਾ ਗੈਂਗ ਦਾ ਸ਼ੂਟਰ ਸੋਨੂੰ ਮਟਕਾ ਐਨਕਾਊਂਟਰ ‘ਚ ਢੇਰ, ਜਾਣੋ ਉਸ ਦੇ ਅਪਰਾਧਾਂ ਦੀ ਕੁੰਡਲੀ

On Punjab

ਰੋਬੋਟ ਦੀ ਮਦਦ ਨਾਲ ਹੋਈ ਸੀ ਈਰਾਨ ਦੇ ਪਰਮਾਣੂ ਵਿਗਿਆਨੀ ਦੀ ਹੱਤਿਆ, ਮੋਸਾਦ ਨੇ ਬਣਾਇਆ ਸੀ ਨਿਸ਼ਾਨਾ

On Punjab

‘ਜੇ ਮੈਂ ਦੋਸ਼ੀ ਹਾਂ ਤਾਂ…’,ਰਾਜ ਕੁੰਦਰਾ ਨੇ ਤਿੰਨ ਸਾਲ ਬਾਅਦ ਐਡਲਟ ਫਿਲਮ ਮਾਮਲੇ ‘ਤੇ ਤੋੜੀ ਚੁੱਪੀ, ਇਸ ਨੂੰ ਦੱਸਿਆ ਸਾਜ਼ਿਸ਼

On Punjab