PreetNama
ਖੇਡ-ਜਗਤ/Sports News

ਪਾਕਿਸਤਾਨ ਕ੍ਰਿਕਟ ਨੂੰ ਜਿਊਂਦੇ ਰਹਿਣ ਲਈ ਭਾਰਤ ਦੀ ਜ਼ਰੂਰਤ ਨਹੀਂ: ਪੀਸੀਬੀ ਚੀਫ

pcb chief ehsan mani says: ਕੋਰੋਨਾ ਸੰਕਟ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪਿਆ ਹੈ, ਪਰ ਇਸ ਨੂੰ ਬਚਾਉਣ ਲਈ ਭਾਰਤ ਦੀ ਜ਼ਰੂਰਤ ਨਹੀਂ ਹੈ। ਇਹ ਸ਼ਬਦ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਨੇ ਕਹੇ ਹਨ। ਮਨੀ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਇੰਨਾ ਮਜ਼ਬੂਤ ਹੈ ਕਿ ਭਾਰਤ ਨਾਲ ਦੁਵੱਲੀ ਲੜੀ ਖੇਡੇ ਬਿਨਾਂ ਜਿਊਂਦਾ ਰਹਿ ਸਕਦਾ ਹੈ।

ਅਹਿਸਾਨ ਮਨੀ ਨੇ ਕਿਹਾ, “ਮੈਨੂੰ ਪਤਾ ਹੈ ਕਿ ਭਾਰਤ ਖੇਡਣਾ ਨਹੀਂ ਚਾਹੁੰਦਾ। ਸਾਨੂੰ ਉਨ੍ਹਾਂ ਤੋਂ ਬਿਨਾਂ ਯੋਜਨਾਬੰਦੀ ਕਰਨੀ ਪਏਗੀ। ਸਾਡੇ ਨਾਲ ਇੱਕ ਜਾਂ ਦੋ ਵਾਰ ਖੇਡਣ ਦਾ ਵਾਅਦਾ ਕਰਕੇ, ਉਨ੍ਹਾਂ ਨੇ ਸਮੇ ‘ਤੇ ਹੱਥ ਖਿਚਿਆ ਹੈ।” ਸਾਲ 2008 ਵਿੱਚ ਮੁੰਬਈ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਪੂਰੀ ਦੁਵੱਲੀ ਲੜੀ ਨਹੀਂ ਖੇਡੀ ਹੈ। ਮਨੀ ਨੇ ਕਿਹਾ, “ਅਸੀਂ ਉਨ੍ਹਾਂ ਦੇ ਖਿਲਾਫ ਆਈਸੀਸੀ ਟੂਰਨਾਮੈਂਟਾਂ ਅਤੇ ਏਸ਼ੀਆ ਕੱਪ ਵਿੱਚ ਖੇਡ ਰਹੇ ਹਾਂ ਜੋ ਕਾਫ਼ੀ ਹੈ। ਅਸੀਂ ਕ੍ਰਿਕਟ ਖੇਡਣ ਵਿੱਚ ਦਿਲਚਸਪੀ ਰੱਖਦੇ ਹਾਂ। ਅਸੀਂ ਰਾਜਨੀਤੀ ਅਤੇ ਖੇਡਾਂ ਨੂੰ ਵੱਖ ਰੱਖਣਾ ਚਾਹੁੰਦੇ ਹਾਂ।”

ਉਨ੍ਹਾਂ ਨੇ ਅੱਗੇ ਕਿਹਾ ਕਿ, “ਮੈਂ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਭਾਰਤ ਸਾਡੇ ਨਾਲ ਖੇਡਣਾ ਨਹੀਂ ਚਾਹੁੰਦਾ ਤਾਂ ਅਸੀਂ ਉਨ੍ਹਾਂ ਦੇ ਬਿਨਾਂ ਯੋਜਨਾ ਬਣਾਵਾਂਗੇ। ਇੱਕ ਅਤੇ ਦੋ ਵਾਰ ਉਸ ਨੇ ਸਾਡੇ ਨਾਲ ਖੇਡਣ ਦਾ ਵਾਅਦਾ ਕੀਤਾ ਪਰ ਆਖਰੀ ਪਲ ਤੇ ਹੱਥ ਵਾਪਿਸ ਖਿੱਚ ਲਿਆ।” ਭਾਰਤੀ ਕ੍ਰਿਕਟ ਟੀਮ ਨੇ 2008 ਦੇ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਦੁਵੱਲੀ ਲੜੀ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਮੈਚ ਹੋਣੇ ਚਾਹੀਦੇ ਹਨ ਅਤੇ ਤਾਂ ਜੋ ਉਸ ਪੈਸੇ ਨਾਲ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਨੂੰ ਇਹ ਵੀ ਕਿਹਾ ਕਿ ਜੇਕਰ ਭਾਰਤ ਸਾਨੂੰ ਵੈਂਟੀਲੇਟਰ ਦਿੰਦਾ ਹੈ ਤਾਂ ਅਸੀਂ ਇਸ ਮਦਦ ਨੂੰ ਕਦੇ ਨਹੀਂ ਭੁੱਲਾਂਗੇ।

Related posts

Coronavirus: ਕੋਹਲੀ ਡੀਵਿਲੀਅਰਜ਼ ਦਾ ਐਲਾਨ, IPL ਦੇ ਇਤਿਹਾਸਕ ਬੱਲੇ ਦੀ ਕਰਨਗੇ ਨਿਲਾਮੀ

On Punjab

Tokyo Olympic ਲਈ ਥੀਮ ਸਾਂਗ ‘ਤੂੰ ਠਾਣ ਲੇ’ ਰਿਲੀਜ਼, ਊਰਜਾ ਨਾਲ ਭਰ ਦੇਵੇਗਾ ਤੁਹਾਨੂੰ

On Punjab

Kolkata vs Rajasthan: ਕੋਲਕਾਤਾ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਦੂਜੀ ਜਿੱਤ ਦਰਜ ਕੀਤੀ

On Punjab