67.21 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important News

ਪਾਕਿਸਤਾਨ ਅਤੇ ਚੀਨ ‘ਚ ਤੂਫਾਨ ਨੇ ਮਚਾਈ ਤਬਾਹੀ, 27 ਲੋਕਾਂ ਦੀ ਗਈ ਜਾਨ

ਪਾਕਿਸਤਾਨ ਅਤੇ ਚੀਨ ਇਸ ਸਮੇਂ ਕੁਦਰਤ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਸ਼ਨੀਵਾਰ ਨੂੰ ਦੋਹਾਂ ਦੇਸ਼ਾਂ ‘ਚ ਆਏ ਤੂਫਾਨ ਅਤੇ ਬਾਰਿਸ਼ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪਾਕਿਸਤਾਨ ਵਿੱਚ 22 ਅਤੇ ਚੀਨ ਵਿੱਚ 5 ਮੌਤਾਂ ਹੋਣ ਦੀ ਖਬਰ ਹੈ। ਇਸ ਤੂਫ਼ਾਨ ਅਤੇ ਹੜ੍ਹ ਵਿੱਚ ਦਰਜਨਾਂ ਲੋਕ ਜ਼ਖ਼ਮੀ ਵੀ ਹੋਏ ਹਨ। ਚੀਨ ਦੇ ਲੋਕ ਹੜ੍ਹ ਤੋਂ ਬਾਅਦ ਮਲਬਾ ਹਟਾਉਣ ‘ਚ ਲੱਗੇ ਹੋਏ ਹਨ।

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਤੂਫਾਨ ਨੇ ਤਬਾਹੀ ਮਚਾਈ ਹੈ। ਸੂਬਾਈ ਆਫ਼ਤ ਪ੍ਰਬੰਧਨ ਮੁਤਾਬਕ ਪਿਛਲੇ 48 ਘੰਟਿਆਂ ਵਿੱਚ ਹੜ੍ਹਾਂ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ। ਕਵੇਟਾ ਸਮੇਤ ਬਲੋਚਿਸਤਾਨ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਅਤੇ ਤੂਫਾਨ ਦਾ ਸਾਹਮਣਾ ਕਰਨਾ ਪਿਆ, ਭਾਰੀ ਮੀਂਹ ਕਾਰਨ ਕਈ ਸ਼ਹਿਰ ਹੜ੍ਹਾਂ ਦੀ ਮਾਰ ਹੇਠ ਆ ਗਏ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਵੇਟਾ ਘਾਟੀ ‘ਚ ਤੂਫਾਨ, ਭਾਰੀ ਮੀਂਹ ਅਤੇ ਗੜੇਮਾਰੀ ਹੋਈ। ਇਸ ਕਾਰਨ ਮੁੱਖ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ।

Related posts

ਚੀਨ ਨੇ ਅਮਰੀਕੀ ਦਰਾਮਦਾਂ ’ਤੇ 125 ਫੀਸਦ ਟੈਕਸ ਲਾਇਆ

On Punjab

ਸ਼ਾਦਮਾਨ ਚੌਕ ਲਾਹੌਰ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਪਟੀਸ਼ਨ ਖਾਰਜ

On Punjab

Covid-19: ਅਮਰੀਕਾ, ਚੀਨ ਤੇ ਫ੍ਰਾਂਸ ਤੋਂ ਵੀ ਜ਼ਿਆਦਾ ਹੈ ਭਾਰਤ ‘ਚ ਮੌਤ ਦਰ

On Punjab