PreetNama
ਸਮਾਜ/Social

ਪਾਕਿਸਤਾਨੀ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼, ਪਾਇਲਟ ਸਣੇ ਚਾਰ ਲੋਕਾਂ ਦੀ ਮੌਤ

ਮੁਲਤਾਨ ਏਪੀ : ਪਾਕਿਸਤਾਨ ‘ਚ ਵੱਡਾ ਜਹਾਜ਼ ਹਾਦਸਾ ਹੋ ਗਿਆ ਹੈ। ਬਚਾਅ ਮੁਹਿੰਮ ‘ਚ ਲੱਗੇ ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਰਾਤ ਨੂੰ ਦੁਰਘਟਨਾਗ੍ਰਸਤ ਹੋ ਗਿਆ। ਇਸ ‘ਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਪਾਕਿਸਤਾਨ ਫ਼ੌਜ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਫ਼ੌਜ ਮੁਤਾਬਕ ਇਹ ਹੈਲੀਕਾਪਟਰ ਇਕ ਫ਼ੌਜੀ ਦੀ ਲਾਸ਼ ਨੂੰ ਲੈ ਜਾ ਰਿਹਾ ਸੀ ਜਿਸ ਦੀ ਬਰਫ਼ ਖਿਸਕਣ ਨਾਲ ਮੌਤ ਹੋ ਗਈ। ਇੱਥੇ ਦੁਰਘਟਨਾ ਅਸਟੋਰ ਜ਼ਿਲ੍ਹੇ ਦੇ ਉਤਰੀ ਮਿਨੀਮਾਰਗ ਖੇਤਰ ‘ਚ ਸ਼ਨੀਵਾਰ ਸ਼ਾਮ ਨੂੰ ਹੋਈ। ਮ੍ਰਿਤਕਾਂ ‘ਚ ਪਾਇਲਟ, ਕੋ-ਪਾਇਲਟ ਤੇ ਦੋ ਫੌਜੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸ ਸਾਲ 22 ਮਈ ਨੂੰ ਕਚਾਰੀ ‘ਚ ਦਰਦਨਾਕ ਦੁਰਘਟਨਾਵਾਂ ਹੋ ਗਈਆਂ ਸੀ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ‘ਚ ਲਗਪਗ 97 ਲੋਕਾਂ ਦੀ ਮੌਤ ਹੋ ਗਈ ਸੀ। ਇਹ ਜਹਾਜ਼ ਜਿਨਾਹ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰਨ ਤੋਂ ਪਹਿਲਾਂ ਹੀ ਰਿਹਾਇਸ਼ ਇਲਾਕੇ ‘ਤੇ ਡਿੱਗ ਗਿਆ ਸੀ।

Related posts

‘ਕਾਇਦੇ ‘ਚ ਰਹੋ ਜਾਂ ਬਰਬਾਦੀ ਲਈ ਤਿਆਰ ਹੋ ਜਾਓ’, ਪੰਜਾਬ ਸਰਕਾਰ ਦੀ ‘ਦੁਸ਼ਮਣਾਂ’ ਨੂੰ ਚੇਤਾਵਨੀ

On Punjab

ਹਾਥਰਸ ਮਾਮਲੇ ਤੋਂ ਬਾਅਦ ਮਾਹੌਲ ਵਿਗਾੜਨ ਦੇ ਦੋਸ਼ ‘ਚ 4 ਲੋਕ ਗਿਰਫ਼ਤਾਰ, ਸੂਬੇ ਭਰ ‘ਚ ਕੁੱਲ 21 ਮਾਮਲੇ ਦਰਜ

On Punjab

ਭਾਰਤੀ ਉਡਾਣਾਂ ’ਤੇ ਪਾਬੰਦੀ ਇੱਕ ਮਹੀਨਾ ਹੋਰ ਵਧਾਏਗਾ ਪਾਕਿਸਤਾਨ: ਰਿਪੋਰਟ

On Punjab