PreetNama
ਖਾਸ-ਖਬਰਾਂ/Important News

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦਿੱਤਾ ਅਜਿਹਾ ਬਿਆਨ, ਹੁਣ ਹੋ ਰਹੇ ਖੂਬ ਟ੍ਰੋਲ

ਨਵੀਂ ਦਿੱਲੀ: ਪਾਕਿਸਤਾਨ ਦੇ ਨੇਤਾ ਅਕਸਰ ਆਪਣੇ ਅਜੀਬੋ-ਗਰੀਬ ਬਿਆਨਾਂ ਕਰਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਕਈ ਵਾਰ ਤਾਂ ਉੱਥੇ ਦੇ ਲੋਕ ਅਜਿਹੇ ਬਿਆਨ ਦੇ ਦਿੰਦੇ ਹਨ ਕਿ ਲੋਕ ਆਪਣਾ ਹਾਸਾ ਹੀ ਨਹੀਂ ਰੋਕ ਪਾਉਂਦੇ। ਹੁਣ ਇਸ ਲਿਸਟ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਜੀ ਹਾਂ, ਇਮਰਾਨ ਆਪਣੇ ਇੱਕ ਬਿਆਨ ਕਰਕੇ ਸੋਸ਼ਲ ਮੀਡੀਆ ‘ਤੇ ਮਜ਼ਾਕ ਦਾ ਕਾਰਨ ਬਣੇ ਹੋਏ ਹਨ।
ਪਾਕਿਸਤਾਨ ਦੀ ਪੱਤਰਕਾਰ, ਨਿਆਲਾ ਇਨਾਇਤ ਨੇ ਹਾਲ ਹੀ ‘ਚ ਇਮਰਾਨ ਖ਼ਾਨ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਦਰਖ਼ਤ ਰਾਤ ‘ਚ ਆਕਸੀਜਨ ਛੱਡਦੇ ਹਨ।” 15 ਸੈਕਿੰਡ ਦੀ ਕਲਿੱਕ ਜਿਸ ‘ਚ ਕੈਪਸ਼ਨ ਲਿਖਿਆ ਹੈ, “ਦਰਖਤ ਰਾਤ ‘ਚ ਆਕਸੀਜਨ ਦਾ ਉਤਪਾਦਨ ਕਰਦੇ ਹਨ।” ਆਈਨਸਟਾਈਨ ਖ਼ਾਨ।
ਵੀਡੀਓ ‘ਚ ਇਮਰਾਨ ਖ਼ਾਨ ਕਹਿੰਦੇ ਹਨ, “70 ਫੀਸਦ ਜੋ ਗ੍ਰੀਨ ਕਵਰ ਸੀ, ਉਹ ਘਟ ਗਿਆ, ਸਾਲਾਂ ‘ਚ। ਉਸ ਦੇ ਨਤੀਜੇ ਤਾਂ ਆਉਣੇ ਹੀ ਸੀ ਕਿਉਂਕਿ ਦਰਖਤ ਹਵਾ ਸਾਫ਼ ਕਰਦੇ ਹਨ, ਆਕਸੀਜਨ ਦਿੰਦੇ ਹਨ ਰਾਤ ਨੂੰ, ਕਾਰਬਨਡਾਈ ਆਕਸਾਈਡ ਨੂੰ ਅਬਜ਼ਰਬ ਕਰਦੇ ਹਨ”।
ਇਮਰਾਨ ਖ਼ਾਨ ਦੇ ਇਸ ਬਿਆਨ ਨੇ ਇੱਕ ਵਾਰ ਫੇਰ ਟਵਿਟਰ ‘ਤੇ ਉਨ੍ਹਾਂ ਨੂੰ ਟ੍ਰੋਲ ਕਰਨ ਦਾ ਮੌਕਾ ਦਿੱਤਾ ਹੈ। ਲੋਕ ਵੱਖ-ਵੱਖ ਤਰੀਕੇ ਦੇ ਮੀਮਸ ਬਣਾ ਪੀਐਮ ਇਮਰਾਨ ਦਾ ਮਜ਼ਾਕ ਉੱਡਾ ਰਹੇ ਹਨ।

Related posts

ਆਰਥਿਕ ਮੰਦੀ ਵੱਲ ਵਧ ਰਿਹਾ ਕੈਨੇਡਾ ?

On Punjab

Sach Ke Sathi Seniors : ਨਵੀਂ ਮੁੰਬਈ ਦੇ ਸੀਨੀਅਰ ਨਾਗਰਿਕ ਬਣੇ ਸੱਚ ਕੇ ਸਾਥੀ, ਫ਼ਰਜ਼ੀ ਤੇ ਅਸਲ ਪੋਸਟਾਂ ਬਾਰੇ ਹੋਈ ਚਰਚਾ ਜਾਗਰਣ ਨਿਊ ਮੀਡੀਆ ਦੀ ਤੱਥ ਜਾਂਚ ਟੀਮ ਵਿਸ਼ਵਾਸ ਨਿਊਜ਼ ਆਪਣੀ ‘ਸੱਚ ਕੇ ਸਾਥੀ ਸੀਨੀਅਰਜ਼’ ਮੁਹਿੰਮ ਨਾਲ ਮਹਾਰਾਸ਼ਟਰ ਪਹੁੰਚੀ। ਸ਼ਨੀਵਾਰ ਨੂੰ, ਨਵੀਂ ਮੁੰਬਈ, ਮਹਾਰਾਸ਼ਟਰ ਦੇ ਸੀਨੀਅਰ ਸਿਟੀਜ਼ਨ ਰੀਕ੍ਰਿਏਸ਼ਨ ਸੈਂਟਰ ਵਿਖੇ, ਸੀਨੀਅਰ ਨਾਗਰਿਕਾਂ ਨੂੰ ਮੀਡੀਆ ਸਾਖਰਤਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ, ਤੱਥਾਂ ਦੀ ਜਾਂਚ ਕਿਉਂ ਜ਼ਰੂਰੀ ਹੈ, ਵਿੱਤੀ ਧੋਖਾਧੜੀ ਤੋਂ ਕਿਵੇਂ ਬਚਿਆ ਜਾਵੇ।

On Punjab

ਇਜ਼ਰਾਇਲ ਤੇ ਯੂੀਏਈ ‘ਚ ਇਤਿਹਾਸਕ ਸ਼ਾਂਤੀ ਸਮਝੌਤਾ, ਟਰੰਪ ਬਾਗੋਬਾਗ

On Punjab