47.62 F
New York, US
March 14, 2026
PreetNama
ਖੇਡ-ਜਗਤ/Sports News

ਪਹਿਲੇ ਟੈਸਟ ਮੁਕਾਬਲੇ ‘ਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਪਾਰੀ ਨਾਲ ਹਰਾਇਆ

Australia beat Pakistan: ਆਸਟ੍ਰੇਲੀਆ ਤੇ ਪਾਕਿਸਤਾਨ ਵਿਚਾਲੇ ਟੈਸਟ ਦੋ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਪਾਕਿਸਤਾਨ ਨੂੰ ਪਾਰੀ ਤੇ 5 ਦੌੜਾਂ ਨਾਲ ਹਰਾ ਕੇ ਇਸ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ । ਇਸ ਮੁਕਾਬਲੇ ਵਿੱਚ ਪਾਕਿਸਤਾਨ ਨੇ ਪਹਿਲੀ ਪਾਰੀ ਵਿੱਚ 240 ਦੌੜਾਂ ਬਣਾਈਆਂ ਸਨ, ਜਦਕਿ ਆਸਟ੍ਰੇਲੀਆ ਵੱਲੋਂ 580 ਦੌੜਾਂ ਬਣਾ ਕੇ 340 ਦੌੜਾਂ ਦੀ ਵਿਸ਼ਾਲ ਬੜ੍ਹਤ ਹਾਸਿਲ ਕੀਤੀ ਗਈ ਸੀ ।

ਜਿਸ ਤੋਂ ਬਾਅਦ ਪਾਕਿਸਤਾਨ ਨੇ 3 ਵਿਕਟਾਂ ਤੇ 64 ਦੌੜਾਂ ਤੋਂ ਅੱਗੇ ਖੇਡਦੇ ਹੋਏ 335 ਦੌੜਾਂ ਬਣਾਈਆਂ । ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਦੇ 185 ਦੌੜਾਂ ਬਣਾਉਣ ਵਾਲੇ ਮਾਰਨਸ ਲਾਬੂਸ਼ੇਨ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ ।

ਦੱਸ ਦੇਈਏ ਕਿ ਇਸ ਮੁਕਾਬਲੇ ਨੂੰ ਜਿੱਤਣ ਦੇ ਨਾਲ ਆਸਟ੍ਰੇਲੀਆ ਨੂੰ 60 ਅੰਕ ਮਿਲੇ ਹਨ, ਜਿਸ ਦੇ ਨਾਲ ਹੀ ਹੁਣ ਆਸਟ੍ਰੇਲੀਆ ਦੇ ICC ਟੈਸਟ ਚੈਂਪੀਅਨਸ਼ਿਪ ਵਿੱਚ 116 ਅੰਕ ਹੋ ਗਏ ਹਨ । ਇਸ ਸਾਲ ਦੀ ਟੈਸਟ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਦਾ ਇਹ ਪਹਿਲਾ ਟੈਸਟ ਮੁਕਾਬਲਾ ਹੈ ਅਤੇ ਉਸ ਦਾ ਖਾਤਾ ਨਹੀਂ ਖੁੱਲ੍ਹਿਆ ਹੈ ।

ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਦੀ ਦੂਜੀ ਪਾਰੀ ਵਿੱਚ ਪਾਕਿਸਤਾਨ ਵੱਲੋਂ ਕਾਫ਼ੀ ਸੰਘਰਸ਼ ਕੀਤਾ ਗਿਆ, ਪਰ ਬਾਬਰ ਆਜ਼ਮ ਦੇ ਸੈਂਕੜੇ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ । ਪਾਕਿਸਤਾਨ ਦੀ ਵਿਦੇਸ਼ੀ ਜ਼ਮੀਨ ‘ਤੇ ਇਹ ਲਗਾਤਾਰ 5ਵੀਂ ਹਾਰ ਹੈ । ਪਾਕਿਸਤਾਨ ਨੂੰ ਇਸ ਮੈਦਾਨ ‘ਤੇ ਪਾਰੀ ਨਾਲ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

BRISBANE, AUSTRALIA – NOVEMBER 20: Pakistan Captain Azhar Ali and Australian Captain Tim Paine pose for a photo during a media opportunity ahead of the 1st Test between Australia and Pakistan at The Gabba on November 20, 2019 in Brisbane, Australia. (Photo by Bradley Kanaris/Getty Images)

Related posts

ਪਾਕਿ ਕਪਤਾਨ ਨੂੰ ਚਮਤਕਾਰ ਦੀ ਉਮੀਦ, 500 ਤੋਂ ਵੱਧ ਦੌੜਾਂ ਬਣਾਉਣ ਤੇ ਬੰਗਲਾਦੇਸ਼ ਨੂੰ 50 ‘ਤੇ ਆਲ ਆਊਟ ਕਰਨ ਦਾ ਦਾਅਵਾ

On Punjab

Ind vs Aus 4th Test : ਭਾਰਤ ਦੀ ਆਸਟ੍ਰੇਲੀਆ ‘ਚ ਵੱਡੀ ਜਿੱਤ, ਚਾਰ ਟੈਸਟਾਂ ਦੀ ਸੀਰੀਜ਼ 2-1 ਨਾਲ ਜਿੱਤੀ

On Punjab

Tokyo Olympics 2020 : ਹਾਕੀ ਸੈਮੀਫਾਈਨਲ ‘ਚ 5-2 ਨਾਲ ਹਾਰਿਆ ਭਾਰਤ, ਹੁਣ ਬ੍ਰੌਨਜ਼ ਮੈਡਲ ਦੀ ਉਮੀਦ, PM Modi ਨੇ ਇੰਝ ਵਧਾਇਆ ਟੀਮ ਦਾ ਹੌਸਲਾ

On Punjab