PreetNama
ਖਬਰਾਂ/News

ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ 1,000 ਤੋਂ ਵੱਧ ਭਾਰਤੀਆਂ ਨੇ ਛੱਡਿਆ ਪਾਕਿਸਤਾਨ

ਲਾਹੌਰ- ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਵੀਜ਼ਾ ਰੱਦ ਹੋਣ ਕਾਰਨ ਆਪਣੀਆਂ ਯਾਤਰਾਵਾਂ ਵਿਚ ਛੱਡਣ ਲਈ ਮਜਬੂਰ ਹੋਣ ਤੋਂ ਬਾਅਦ ਪਿਛਲੇ ਛੇ ਦਿਨਾਂ ਵਿਚ 1,000 ਤੋਂ ਵੱਧ ਭਾਰਤੀ ਵਾਹਗਾ ਸਰਹੱਦ ਰਾਹੀਂ ਆਪਣੇ ਘਰ ਰਵਾਨਾ ਹੋਣ ਲਈ ਪਾਕਿਸਤਾਨ ਛੱਡ ਕੇ ਚਲੇ ਗਏ ਹਨ। ਇਕ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ, ‘‘ਪਿਛਲੇ ਛੇ ਦਿਨਾਂ ਵਿੱਚ ਵਾਹਗਾ ਸਰਹੱਦ ਰਾਹੀਂ 1,000 ਤੋਂ ਵੱਧ ਭਾਰਤੀ ਪਾਕਿਸਤਾਨ ਛੱਡ ਕੇ ਆਪਣੇ ਘਰ ਚਲੇ ਗਏ ਹਨ।’’ ਇਸੇ ਤਰ੍ਹਾਂ ਸੋਮਵਾਰ ਤੱਕ 800 ਤੋਂ ਵੱਧ ਪਾਕਿਸਤਾਨੀ ਘਰ ਵਾਪਸ ਆਏ ਹਨ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਦੇਸ਼ਾਂ ਤੋਂ ਲੰਬੇ ਸਮੇਂ ਦੇ ਵੀਜ਼ੇ ਰੱਖਣ ਵਾਲਿਆਂ ਨੂੰ ਵਾਪਸੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ 236 ਪਾਕਿਸਤਾਨੀ ਘਰ ਵਾਪਸ ਆਏ ਅਤੇ 115 ਭਾਰਤੀ ਆਪਣੇ ਵਤਨ ਪਰਤੇ।

Related posts

ਰਿਹਾਈ ਤੋਂ ਬਾਅਦ ਨਵਜੋਤ ਸਿੱਧੂ ਦਾ ਸਰਕਾਰ ‘ਤੇ ਹਮਲਾ, ਕਿਹਾ- ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼

On Punjab

ਕਤਲ ਹੋਏ ਪੁੱਤ ਦਾ ਇਨਸਾਫ਼ ਲੈਣ ਲਈ ਦਰ ਦਰ ਭਟਕ ਰਹੇ ਨੇ ਮਾਪੇ

Pritpal Kaur

ਕਾਬਲ-ਏ-ਤਾਰੀਫ਼ ਫਿਰੋਜ਼ਪੁਰ ਪੁਲਿਸ, ਲੁੱਟਖੋਹ ਦੀ ਵਾਰਦਾਤ ਨੂੰ 2 ਦਿਨਾਂ ‘ਚ ਸੁਲਝਾਇਆ

Pritpal Kaur