PreetNama
ਸਮਾਜ/Social

ਪਹਾੜਾਂ ‘ਚ ਵਾਪਰੇ ਦੋ ਖ਼ਤਰਨਾਕ ਬੱਸ ਹਾਦਸੇ, 36 ਮੌਤਾਂ

ਚੰਡੀਗੜ੍ਹ: ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ ਸਵੇਰੇ ਦਰਦਨਾਕ ਹਾਦਸਿਆਂ ਦੀਆਂ ਖ਼ਬਰਾਂ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 36 ਜਣਿਆਂ ਮੌਤ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਔਰਤਾਂ ਦੇ ਬੱਚੇ ਵੀ ਸ਼ਾਮਲ ਹਨ।

ਜੰਮੂ–ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਸਵੇਰੇ ਸਾਢੇ ਕੁ ਸੱਤ ਵਜੇ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 33 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ। ਡਿਪਟੀ ਕਮਿਸ਼ਨਰ ਅੰਗਰੇਜ ਸਿੰਘ ਰਾਣਾ ਨੇ ਦੱਸਿਆ ਕਿ ਸਿਰਗਵਾਰੀ ਵਿੱਚ ਹਾਦਸੇ ਦੌਰਾਨ 33 ਲੋਕਾਂ ਦੀ ਮੌਤ ਹੋ ਗਈ ਹੈ ਅਤੇ 22 ਹੋਰ ਜ਼ਖ਼ਮੀ ਹੋ ਗਏ ਹਨ।ਉੱਧਰ, ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਲਾਗੇ ਖਲਿਨੀ ਇਲਾਕੇ ਵਿੱਚ ਸਰਕਾਰੀ ਬੱਸ ਖੱਡ ਵਿੱਚ ਡਿੱਗ ਗਈ। ਇਹ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਘਟਨਾ ਵਿੱਚ ਦੋ ਬੱਚੀਆਂ ਅਤੇ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ। ਬੱਸ ਵਿੱਚ ਸੱਤ ਵਿਦਿਆਰਥਣਾਂ ਸਵਾਰ ਸਨ ਅਤੇ ਬਾਕੀ ਪੰਜ ਦੀ ਹਾਲਤ ਵੀ ਨਾਜ਼ੁਕ ਹੈ। ਘਟਨਾ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੁੱਜਣ ਵਿੱਚ ਦੇਰੀ ਹੋਣ ਕਾਰਨ ਲੋਕਾਂ ਦਾ ਪਾਰਾ ਸੱਤਵੇਂ ਅਸਮਾਨ ‘ਤੇ ਚੜ੍ਹ ਗਿਆ। ਲੋਕ ਪਹਿਲਾਂ ਤੋਂ ਹੀ ਸੜਕ ‘ਤੇ ਰੇਲਿੰਗ ਤੇ ਹੋਰ ਕੋਈ ਸੁਰੱਖਿਆ ਵਿਵਸਥਾ ਨਾ ਹੋਣ ਕਾਰਨ ਗੁੱਸੇ ਵਿੱਚ ਸਨ।

ਲੋਕਾਂ ਨੇ ਸਿੱਖਿਆ ਮੰਤਰੀ ਦਾ ਘਿਰਾਓ ਕੀਤਾ ਅਤੇ ਸਰਕਾਰੀ ਗੱਡੀਆਂ ਦੀ ਭੰਨਤੋੜ ਵੀ ਕੀਤੀ। ਗੁੱਸੇ ਵਿੱਚ ਆਏ ਲੋਕਾਂ ਨੇ ਮੀਡੀਆ ਕਰਮੀਆਂ ਨੂੰ ਵੀ ਨਾ ਬਖ਼ਸ਼ਿਆ। ਦੋਵੇਂ ਥਾਵਾਂ ‘ਤੇ ਬਚਾਅ ਕਾਰਜ ਜਾਰੀ ਹਨ, ਪਰ ਦੁਰਘਟਨਾਵਾਂ ਗੰਭੀਰ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਵੀ ਖ਼ਦਸ਼ਾ ਹੈ।

Related posts

ਅਰਬਪਤੀ Elon Musk ਨੂੰ ਝਟਕਾ, ਮੰਗਲ ਗ੍ਰਹਿ ‘ਤੇ ਜਾਣ ਦਾ ਸੁਪਨਾ ਟੁੱਟਿਆ, Starship rocket ਲਾਂਚ ਦੌਰਾਨ ਹੋਇਆ ਵਿਸਫੋਟ

On Punjab

ਅਹਿਮ ਖ਼ਬਰ ! ਇਹ ਸ਼ਰਤਾਂ ਪੂਰੀਆਂ ਕਰਨ ਵਾਲੇ ਕੱਚੇ ਮੁਲਾਜ਼ਮ ਹੀ ਹੋਣਗੇ ਪੱਕੇ, ਪੰਜਾਬ ਕੈਬਨਿਟ ਮੀਟਿੰਗ ‘ਚ ਹੋਇਆ ਵੱਡਾ ਫ਼ੈਸਲਾ

On Punjab

ਲੁਧਿਆਣਾ ਵਿੱਚ ਵੱਡੀ ਸਾਜਿਸ਼ ਨਾਕਾਮ; ਹੈਂਡ ਗਰਨੇਡ ਸਣੇ 10 ਮੁਲਜ਼ਮ ਗ੍ਰਿਫਤਾਰ

On Punjab