PreetNama
ਫਿਲਮ-ਸੰਸਾਰ/Filmy

ਪਲਾਸਟਿਕ ਸਰਜਰੀ ਦੌਰਾਨ ਹੋਈ ਸਾਊਥ ਦੀ ਇਸ ਅਦਾਕਾਰਾ ਦੀ ਮੌਤ, 21 ਸਾਲ ਦੀ ਉਮਰ ‘ਚ ਭਾਰ ਘਟਾਉਣ ਕਾਰਨ ਗਵਾ ਦਿੱਤੀ ਜਾਨ

ਕੰਨੜ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਚੇਤਨਾ ਰਾਜ ਦਾ 21 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪਿਛਲੇ ਦਿਨੀਂ ਚੇਤਨਾ ਨੂੰ ਸਰਜਰੀ ਲਈ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦੀ ‘ਫੈਟ ਫਰੀ’ ਸਰਜਰੀ ਹੋਣੀ ਸੀ। ਘੰਟਿਆਂ ਬਾਅਦ, ਕਥਿਤ ਤੌਰ ‘ਤੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ।

ਚੇਤਨਾ ਰਾਜ ਸਰਜਰੀ ਲਈ 16 ਮਈ ਨੂੰ ਆਪਣੀ ਦੋਸਤ ਨਾਲ ਹਸਪਤਾਲ ਪਹੁੰਚੀ ਸੀ। ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਸੂਚਿਤ ਨਹੀਂ ਕੀਤਾ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ, ਅਭਿਨੇਤਰੀ ਨੇ ਸਰਜਰੀ ਤੋਂ ਬਾਅਦ ਸ਼ਾਮ ਨੂੰ ਆਪਣੀ ਸਿਹਤ ‘ਚ ਕੁਝ ਬਦਲਾਅ ਦੇਖਿਆ ਅਤੇ ਹੌਲੀ-ਹੌਲੀ ਉਸ ਦੀ ਹਾਲਤ ਵਿਗੜਣ ਲੱਗੀ। ਸਥਿਤੀ ਇਸ ਹੱਦ ਤਕ ਪਹੁੰਚ ਗਈ ਕਿ ਉਸ ਦੇ ਫੇਫੜਿਆਂ ਵਿੱਚ ਪਾਣੀ ਭਰਨ ਲੱਗਾ ਅਤੇ ਕੁਝ ਸਮੇਂ ਬਾਅਦ ਅਦਾਕਾਰਾ ਦੀ ਮੌਤ ਹੋ ਗਈ।

Related posts

ਵਿਆਹ ਦੇ ਪੰਜ ਮਹੀਨੇ ਬਾਅਦ ਹੀ ਰਣਵੀਰ ਛੱਡ ਰਹੇ ਆਪਣਾ ਘਰ, ਕਾਰਨ ਬੇਹੱਦ ਖਾਸ

On Punjab

Neha Kakkar YouTube Award: ਨੇਹਾ ਕੱਕਡ਼ ਬਣੀ ‘ਯੂ-ਟਿਊਬ ਡਾਇਮੰਡ ਐਵਾਰਡ’ ਲੈਣ ਵਾਲੀ ਇਕੱਲੀ ਭਾਰਤੀ ਸਿੰਗਰ

On Punjab

ਵਾਜਿਦ ਖਾਨ ਦੀ ਪਤਨੀ ਨੇ ਉੱਚ ਅਦਾਲਤ ਤੋਂ ਮੰਗੀ ਮਦਦ, ਜਾਇਦਾਦ ਦੇ ਮਾਮਲੇ ’ਚ ਲਗਾਇਆ ਸਹੁਰਾ ਪਰਿਵਾਰ ’ਤੇ ਦੋਸ਼

On Punjab