PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜਣਗੀਆਂ ਕਿਲਕਾਰੀਆਂ

ਮੁੰਬਈ- ਫ਼ਿਲਮ ਅਦਾਕਾਰਾ ਪਰਿਨੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਘਰ ਜਲਦੀ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ। ਜਲਦੀ ਹੀ ਇਸ ਜੋੜੇ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣਗੀਆਂ। ਅਦਾਕਾਰਾ ਪਰਿਨੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੀ ਇਸ ਇੰਸਟਾਗ੍ਰਾਮ ਪੋਸਟ ਵਿਚ ਪਤੀ ਰਾਘਵ ਚੱਢਾ ਨੂੰ ਵੀ ਟੈਗ ਕੀਤਾ ਹੈ। ਚੋਪੜਾ ਨੇ ਲਿਖਿਆ, ‘‘ਸਾਡਾ ਛੋਟਾ ਜਿਹਾ ਬ੍ਰਹਿਮੰਡ…ਆਪਣੇ ਰਾਹ ’ਤੇੇ।’’ ਪਰਿਨੀਤੀ ਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ 2023 ਨੂੰ ਹੋਇਆ ਸੀ। ਇਹ ਜੋੜੀ ਪਿਛਲੇ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ ਵਿਚ ਵੀ ਨਜ਼ਰ ਆਈ ਸੀ।

Related posts

ਭਗਤਾ ਭਾਈ ਕਾ ਵਿਖੇ ਕਰਵਾਇਆ ਗਿਆ ਭਾਈ ਬਹਿਲੋ ਹਾਕੀ ਕੱਪ -2022 ਛੱਜਾਂਵਾਲ ਦੀ ਟੀਮ ਨੇ ਜਿੱਤਿਆ

On Punjab

ਸ਼ਿਮਲਾ ‘ਚ ਮੌਸਮ ਨੇ ਬਦਲਿਆ ਮਿਜਾਜ਼, ਸੈਲਾਨੀਆਂ ਨੂੰ ਆਇਆ ਰਾਸ

On Punjab

ਕੀ ਕੋਰੋਨਾ ਤੋਂ ਮਿਲੇਗੀ ਰਾਹਤ? ਇਨਸਾਨਾਂ ‘ਤੇ ਵਾਇਰਸ ਟੀਕੇ ਦਾ ਟੈਸਟ, ਮਿਲੇ ਚੰਗੇ ਸੰਕੇਤ

On Punjab