54.41 F
New York, US
October 30, 2025
PreetNama
ਫਿਲਮ-ਸੰਸਾਰ/Filmy

ਪਰਮੀਸ਼ ‘ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਖਿਲਾਫ਼ ਹੋਇਆ ਸਪਲੀਮੈਂਟਰੀ ਚਲਾਨ ਪੇਸ਼

Parmish budha Supplementary challan : ਪੰਜਾਬੀ ਗਾਇਕ ਅਤੇ ਫਿਲਮ ਕਲਾਕਾਰ ਪਰਮੀਸ਼ ਵਰਮਾ ਅਤੇ ਉਨ੍ਹਾਂ ਦੇ ਦੋਸਤ ਕੁਲਵੰਤ ਸਿੰਘ ਚੌਹਾਨ ਉੱਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਾਮਜਦ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੇ ਖਿਲਾਫ ਵੀ ਪੁਲਿਸ ਨੇ ਅਦਾਲਤ ਵਿੱਚ ਸਪਲੀਮੈਂਟਰੀ ਚਲਾਣ ਪੇਸ਼ ਕੀਤਾ ਹੈ। ਇਸ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਹਰਿਆਣਾ ਪੁਲਿਸ ਅੰਬਾਲਾ ਜੇਲ੍ਹ ਤੋਂ ਮੋਹਾਲੀ ਲਿਆਇਆ ਗਿਆ ਸੀ।

ਮਾਮਲੇ ਵਿੱਚ ਦਿਲਪ੍ਰੀਤ ਬਾਬਾ, ਹਰਜਿੰਦਰ ਸਿੰਘ ਉਰਫ ਅਕਾਸ਼ ਜੇਲ੍ਹ ਵਿੱਚ ਹੈ। ਜਦ ਕਿ ਤਿੰਨ ਮੁਲਜਮਾਂ ਦੀ ਜ਼ਮਾਨਤ ਹੋ ਚੁੱਕੀ ਹੈ। ਪੁਲਿਸ ਦਿਲਪ੍ਰੀਤ ਬਾਬਾ, ਹਰਜਿੰਦਰ ਸਿੰਘ ਉਰਫ ਅਕਾਸ਼, ਅਰਸ਼ਦੀਪ ਸਿੰਘ ਉਰਫ ਅਰਸ਼, ਅਰੁਣ ਕੁਮਾਰ ਉਰਫ ਸਨੀ ਅਤੇ ਗੌਰਵ ਪਟਿਆਲ ਦੀ ਪਤਨੀ ਰੇਨੂ ਦੇ ਖਿਲਾਫ ਧਾਰਾ – 307 , 148 , 149 , 427 , 120 ਬੀ , 212 , 216 , 201 ਅਤੇ ਆਰਮਸ ਐਕਟ ਦੇ ਤਹਿਤ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ ਪਰ ਉਕਤ ਮੁਲਜਮਾਂ ਉੱਤੇ ਹੁਣ ਤੱਕ ਇਲਜ਼ਾਮ ਤੈਅ ਨਹੀਂ ਹੋ ਸਕੇ,

ਜਿਸ ਕਾਰਨ ਉਕਤ ਮੁਲਜਮਾਂ ਦੇ ਖਿਲਾਫ ਅਦਾਲਤੀ ਕਾਰਵਾਈ ਅੱਗੇ ਨਹੀਂ ਚੱਲ ਪਾਈ ਹੈ। ਇਸ ਮਾਮਲੇ ਵਿੱਚ ਫਰਾਰ ਚੱਲ ਰਹੇ ਗੌਰਵ ਪਟਿਆਲ ਦੀ ਪੁਲਿਸ ਨੂੰ ਹੁਣ ਵੀ ਤਲਾਸ਼ ਹੈ। ਸਨੀ ਉੱਤੇ ਇਲਜ਼ਾਮ ਹੈ ਕਿ ਜਦੋਂ ਉਹ ਹਰਿਆਣਾ ਵਿੱਚ ਰਹਿੰਦਾ ਸੀ ਤਾਂ ਉਸ ਨੇ ਵਾਰਦਾਤ ਤੋਂ ਬਾਅਦ ਦਿਲਪ੍ਰੀਤ ਬਾਬਾ ਨੂੰ ਸ਼ਰਣ ਦਿੱਤੀ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਰੂਪਿੰਦਰ ਗਾਂਧੀ ਦੇ ਭਰੇ ਮਨਵਿੰਦਰ ਸਿੰਘ ਉਰਫ ਮਿੰਦੀ ਦੇ 21 ਅਗਸਤ 2017 ਨੂੰ ਉਸ ਦੇ ਹੀ ਪਿੰਡ ਰਸੂਲੜਾ (ਖੰਨਾ) ਵਿੱਚ ਹੋਏ ਕਤਲ ਵਿੱਚ ਇਸਤੇਮਾਲ ਕੀਤੀ ਗਈ ਪਿਸਟਲ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੀ ਨਿਸ਼ਾਨਦੇਹੀ ਉੱਤੇ ਬਰਾਮਦ ਕੀਤੀ ਸੀ ਅਤੇ ਦਿਲਪ੍ਰੀਤ ਬਾਬਾ ਦੀ ਨਿਸ਼ਾਨਦੇਹੀ ਉੱਤੇ ਹੀ ਚਾਰ ਲੱਖ ਵੀ ਬਰਾਮਦ ਕੀਤੇ ਗਏ ਸਨ। ਉੱਧਰ, ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜਦ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਨੂੰ ਵਿਦੇਸ਼ ਤੋਂ ਲਿਆਕੇ ਗ੍ਰਿਫਤਾਰ ਕਰ ਲਿਆ ਸੀ।

Related posts

ਸਲਮਾਨ ਖ਼ਾਨ ਦੇ ਭਰਾ ਤੇ ਪਿਤਾ ਨੇ ਖਰੀਦੀ LPL ਦੀ ਟੀਮ, 21 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਟੂਰਨਾਮੈਂਟ

On Punjab

Emergency : ਕੰਗਨਾ ਰਣੌਤ ਨੇ ‘ਐਮਰਜੈਂਸੀ’ ਰਾਹੀਂ ਸੰਜੇ ਗਾਂਧੀ ਦਾ ਲੁੱਕ ਕੀਤਾ ਰਿਵੀਲ, ਇਹ ਅਦਾਕਾਰ ਨਿਭਾਏਗਾ PM ਦੇ ਬੇਟੇ ਦਾ ਕਿਰਦਾਰ

On Punjab

Ik Din (Full Song) Rajat Sahani

On Punjab