PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਟਿਆਲਾ: ਦਿਲਜੀਤ ਦੋਸਾਂਝ ਦੀ ਫਿਲਮ ਸ਼ੂਟਿੰਗ ਦੌਰਾਨ ਮਾਹੌਲ ਤਣਾਅਪੂਰਵਕ ਹੋਇਆ

ਪਟਿਆਲਾ:  ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਮੰਗਲਵਾਰ ਸਵੇਰੇ ਪਟਿਆਲਾ ਦੇ ਪੁਰਾਣੇ ਬਾਜ਼ਾਰ ਖੇਤਰ ਵਿੱਚ ਭਾਰੀ ਹੰਗਾਮਾ ਹੋ ਗਿਆ। ਇਹ ਸਥਿਤੀ ਉਦੋਂ ਹੋਰ ਵੱਧ ਗਈ ਜਦੋਂ ਕਈ ਦੁਕਾਨਦਾਰਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਦੇ ਅੱਗੇ ਫ਼ਾਰਸੀ ਲਿਪੀ (Persian script) ਵਿੱਚ ਲਗਾਏ ਗਏ ਅਚਾਨਕ ਹੋਰਡਿੰਗਾਂ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਵਪਾਰੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਹੋਰਡਿੰਗਾਂ ਨੂੰ ਲਗਾਉਣ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਨਹੀਂ ਲਈ ਗਈ ਸੀ, ਜਿਸ ਕਾਰਨ ਫ਼ਿਲਮ ਕਰੂ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਹੋਈ।

ਨਾਮ ਨਾ ਛਾਪਣ ਦੀ ਸ਼ਰਤ ‘ਤੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪ੍ਰੋਡਕਸ਼ਨ ਟੀਮ ਨੇ ਫ਼ਿਲਮ ਲਈ “ਪਾਕਿਸਤਾਨੀ ਬਾਜ਼ਾਰ ਦਾ ਦ੍ਰਿਸ਼” ਦਰਸਾਉਂਦੇ ਸੀਨ ਸ਼ੂਟ ਕਰਨ ਦੀ ਇਜਾਜ਼ਤ ਲਈ ਸੀ। ਅਜਿਹੀਆਂ ਹੀ ਸ਼ੂਟਿੰਗਾਂ, ਜਿਨ੍ਹਾਂ ਵਿੱਚ ਇਹੀ ਮਾਹੌਲ ਬਣਾਇਆ ਗਿਆ ਸੀ, ਸੋਮਵਾਰ ਨੂੰ ਮਲੇਰਕੋਟਲਾ ਅਤੇ ਸੰਗਰੂਰ ਦੇ ਬਾਜ਼ਾਰਾਂ ਵਿੱਚ ਵੀ ਕੀਤੀਆਂ ਗਈਆਂ ਸਨ ਜਿੱਥੇ ਮਾਮੂਲੀ ਵਿਰੋਧ ਹੋਇਆ ਸੀ।
ਹਾਲਾਂਕਿ ਪਟਿਆਲਾ ਵਿੱਚ ਫ਼ਾਰਸੀ ਲਿਪੀ ਵਾਲੇ ਬੋਰਡ ਦੇਖਦੇ ਸਾਰ ਹੀ ਸਥਾਨਕ ਦੁਕਾਨਦਾਰਾਂ ਨੇ ਤੁਰੰਤ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਹੋਰਡਿੰਗਾਂ ਨੂੰ ਹਟਾਉਣ ਦੀ ਮੰਗ ਕੀਤੀ। ਵਧਦੇ ਤਣਾਅ ਨੂੰ ਭਾਂਪਦਿਆਂ, ਕਰੂ ਨੇ ਜਲਦਬਾਜ਼ੀ ਵਿੱਚ ਸ਼ਾਟ ਲਏ ਅਤੇ ਤੁਰੰਤ ਸ਼ੂਟਿੰਗ ਨੂੰ ਖ਼ਤਮ ਕਰ ਦਿੱਤਾ। ਮੌਕੇ ‘ਤੇ ਮੌਜੂਦ ਪੁਲੀਸ ਕਰਮਚਾਰੀਆਂ ਨੇ ਦੱਸਿਆ ਕਿ ਹੁਣ ਸਥਿਤੀ ਕਾਬੂ ਹੇਠ ਹੈ ਅਤੇ ਇਲਾਕੇ ਵਿੱਚ ਆਮ ਵਾਂਗ ਹਾਲਾਤ ਬਹਾਲ ਕਰ ਦਿੱਤੇ ਗਏ ਹਨ। ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਸ਼ੂਟਿੰਗ ਲਈ ਸ਼ਹਿਰ ਵਿੱਚ ਮੌਜੂਦ ਦਿਲਜੀਤ ਦੋਸਾਂਝ ਨੇ ਕਥਿਤ ਤੌਰ ‘ਤੇ ਦਿਨ ਵੇਲੇ ਬਜ਼ੁਰਗ ਔਰਤਾਂ ਦੇ ਇੱਕ ਸਮੂਹ ਨਾਲ ਵੀ ਮੁਲਾਕਾਤ ਕੀਤੀ ਅਤੇ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਆਸ਼ੀਰਵਾਦ ਲਿਆ।

Related posts

ਆਮ ਲੋਕਾਂ ਨੂੰ ਦੋਹਰੀ ਰਾਹਤ, ਹੁਣ 3 ਸਾਲਾਂ ‘ਚ ਸਭ ਤੋਂ ਘੱਟ ਹੋਈ ਥੋਕ ਮਹਿੰਗਾਈ, ਵਿਆਜ ਦਰਾਂ ‘ਤੇ ਕੀ ਹੋਵੇਗਾ ਅਸਰ!

On Punjab

ਭਾਰਤ ਨੇ ਲਾਹੌਰ ਵਿਖੇ ਹਵਾਈ ਰੱਖਿਆ ਪ੍ਰਣਾਲੀ ਨੂੰ ਉਡਾਇਆ

On Punjab

ਅਫਗਾਨਿਸਤਾਨ ‘ਚ ਆਤਮਘਾਤੀ ਹਮਲਾ, 9 ਵਿਅਕਤੀਆਂ ਦੀ ਮੌਤ, 40 ਜ਼ਖਮੀ

On Punjab