PreetNama
ਖਾਸ-ਖਬਰਾਂ/Important News

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੂੰ ਚਾਰ ਸਾਲ ਦੀ ਜੇਲ੍ਹ, ਫੌਜ ਖਿਲਾਫ ਹਿੰਸਾ ਭੜਕਾਉਣ ਦਾ ਦੋਸ਼

ਮਿਆਂਮਾਰ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਤੇ ਬਰਖਾਸਤ ਨਾਗਰਿਕ ਆਗੂ ਆਂਗ ਸਾਨ ਸੂ ਕੀ ਨੂੰ ਫੌਜ ਦੁਆਰਾ ਸਥਾਪਤ ਸਰਕਾਰ ਖਿਲਾਫ ਭੜਕਾਉਣ ਤੇ ਕੋਵਿਡ ਨਿਯਮਾਂ ਦਾ ਉਲੰਘਣ ਕਰਨ ਲਈ ਚਾਰ ਸਾਲ ਦੀ ਜੇਲ੍ਹ ਹੋਈ ਹੈ।

 

ਸੂ ਕੀ ਧਾਰਾ 505 ਬੀ ਤਹਿਤ ਦੋ ਸਾਲ ਦੀ ਕੈਦ ਤੇ ਕੁਦਰਤੀ ਆਫਤ ਕਾਨੂੰਨ ਤਹਿਤ ਦੋ ਸਾਲ ਦੀ ਕੈਦ ਕੀ ਸੁਣਾਈ ਗਈ ਸੀਜੁੰਟਾ ਦੇ ਬੁਲਾਰੇ ਜਾ ਮਿਨ ਟੁਨ ਨੇ ਕਿਹਾ ਕਿ ਸੂ ਕੀ ਦੀ ਸਜ਼ਾ ਉਨ੍ਹਾਂ ਨੂੰ ਉਨ੍ਹਾਂ ਚੋਣਾਂ ਚ ਹਿੱਸਾ ਲੈਣ ਤੋਂ ਰੋਕੇਗੀ ਜੋ ਫੌਜ ਦੁਆਰਾ ਸਥਾਪਤ ਸਰਕਾਰ ਨੇ 2023 ਤਕ ਆਯੋਜਿਤ ਕਰਵਾਉਣ ਤੋਂ ਵਾਅਦ ਕੀਤਾ ਸੀ।

 

ਇਸ ਤੋਂ ਪਹਿਲਾਂ ਇਕ ਅਦਾਲਤ ਨੇ ਸੂ ਕੀ ਦੇ ਰਾਜਨੀਤਕ ਦਲ ਦੇ ਦੋ ਮੈਂਬਰਾਂ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਉਂਦੇ ਹੋਏ 90 ਸਾਲ ਤੇ 75 ਸਾਲ ਦੀ ਜੇਲ੍ਹ ਸੁਣਾਈ ਸੀ। ਸੂ ਕੀ ਤੇ ਭ੍ਰਿਸ਼ਟਾਚਾਰ ਤੇ ਹੋਰ ਅਪਰਾਧਿਕ ਦੋਸ਼ਾਂ ਤੇ ਵੀ ਮੁਕੱਦਮਾ ਚਲਾਇਆ ਜਾ ਰਿਹਾ ਹੈ ਜੋ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਸੱਤਾ ਦੀ ਜ਼ਬਤੀ ਨੂੰ ਵੈਲਿਡ ਬਣਾਉਣ ਲਈ ਮਨਗੜਤ ਸੀ।

Related posts

ਸੁਡਾਨ ’ਚ ਤਖ਼ਤਾ ਪਲਟ ਦੇ ਵਿਰੋਧ ’ਚ ਮੁਜ਼ਾਹਰਾ ਕਰ ਰਹੇ ਲੋਕਾਂ ’ਤੇ ਫਾਇਰਿੰਗ, 15 ਦੀ ਮੌਤ

On Punjab

ਅਮਰੀਕਾ ‘ਚ ਅੰਤਰਰਾਸ਼ਟਰੀ ਯੋਗ ਦਿਵਸ ਦੀ ਧੂਮ, ਨਿਊਯਾਰਕ ਦੇ ਟਾਇਮਜ਼ ਸਕਵਾਇਰ ‘ਤੇ ਇਕੱਠੇ ਹੋਏ 3 ਹਜ਼ਾਰ ਯੋਗੀ

On Punjab

ਅੰਜਨਾ ਓਮ ਕਸ਼ਯਪ ’ਤੇ ਫੁੱਟਿਆ ਸੋਸ਼ਲ ਮੀਡੀਆ ਦਾ ਗੁੱਸਾ; ਧਰਮਿੰਦਰ ਦੀ ‘ਝੂਠੀ ਮੌਤ ਦੀ ਖ਼ਬਰ’ ਤੋਂ ਬਾਅਦ ਹੋਈ ਟ੍ਰੋਲਿੰਗ ਦਾ ਸ਼ਿਕਾਰ !

On Punjab