PreetNama
ਖਾਸ-ਖਬਰਾਂ/Important News

ਨੇਪਾਲ : ਸੰਸਦ ਭੰਗ ਕਰਨ ਸਬੰਧੀ ਰਾਸ਼ਟਰਪਤੀ ਖ਼ਿਲਾਫ਼ ਸੁਪਰੀਮ ਕੋਰਟ ਨੇ ਸ਼ੁਰੂ ਕੀਤੀ ਸੁਣਵਾਈ

 ਨੇਪਾਲ ਦੀ ਸਰਵਉੱਚ ਅਦਾਲਤ ਨੇ ਵੀਰਵਾਰ ਨੂੰ ਪ੍ਰਤੀਨਿਧੀ ਸਭਾ ਨੂੰ ਗੈਰ-ਸੰਵਿਧਾਨਕ ਤਰੀਕੇ ਨਾਲ ਭੰਗ ਕਰਨ ਤੇ ਪ੍ਰਧਾਨ ਮੰਤਰੀ ਅਹੁਦੇ ਲਈ ਰਾਸ਼ਟਰਪਤੀ ਦੁਆਰਾ ਵਿਰੋਧੀ ਆਗੂ ਸ਼ੇਰ ਬਹਾਦੁਰ ਦੇਊਬਾ ਦੇ ਦਾਅਵੇ ਨੂੰ ਖਾਰਜ ਕਰਨ ਖ਼ਿਲਾਫ਼ ਪਟੀਸ਼ਨਾਂ ‘ਤੇ ਮੁੱਢਲੀ ਸੁਣਵਾਈ ਸ਼ੁਰੂ ਕੀਤੀ। ਕਾਠਮਾਂਡੂ ਪੋਸਟ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਸਦਨ ਭੰਗ ਕਰਨ ਦੀ ਚੁਣੌਤੀ ਦਿੰਦੇ ਹੋਏ ਵਿਰੋਧੀ ਗਠਜੋੜ ਦੁਆਰਾ ਇਕੱਠੇ 30 ਤੋਂ ਜ਼ਿਆਦਾ ਪਟੀਸ਼ਨਾਂ ਸੁਪਰੀਮ ਕੋਰਟ ‘ਚ ਦਾਇਰ ਕੀਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸ਼ਨੀਵਾਰ ਨੂੰ ਪੰਜ ਮਹੀਨਿਆਂ ‘ਚ ਦੂਜੀ ਵਾਰ ਪ੍ਰਤੀਨਿਧੀ ਸਭਾ ਨੂੰ ਭੰਗ ਕਰਨ ਦਾ ਆਦੇਸ਼ ਜਾਰੀ ਕੀਤਾ। ਉਨ੍ਹਾਂ ਨੇ ਘੱਟ ਗਿਣਤੀ ਦੀ ਸਰਕਾਰ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਲਾਹ ‘ਤੇ ਨਵੰਬਰ ‘ਚ ਮੱਧਵਰਤੀ ਚੋਣ ਕਰਵਾਉਣ ਦਾ ਐਲਾਨ ਕੀਤਾ ਸੀ।

Related posts

‘ਆਪ’ ਦਾ ਆਈਟੀਓ ਅੱਗੇ ਪ੍ਰਦਰਸ਼ਨ, ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ ਸਿਰ ਪੂਰੇ ਨਾ ਕਰਨ ਦਾ ਦੋਸ਼ ਲਾਇਆ

On Punjab

Wildfire in California: ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਨਾਲ 10,000 ਤੋਂ ਜ਼ਿਆਦਾ ਘਰਾਂ ਨੂੰ ਖਤਰਾ

On Punjab

ਲਾਸ ਏਂਜਲਸ: ਜੰਗਲਾਂ ’ਚ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 24 ਹੋਈ

On Punjab