PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨੂਹ ’ਚ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਹਾਦਸੇ ’ਚ 6 ਸਫ਼ਾਈ ਮਜ਼ਦੂਰ ਹਲਾਕ, ਪੰਜ ਜ਼ਖ਼ਮੀ

ਗੁਰੂਗ੍ਰਾਮ- ਜ਼ਿਲ੍ਹਾ ਨੂਹ ਦੇ ਫਿਰੋਜ਼ਪੁਰ ਝਿਰਕਾ ਪੁਲੀਸ ਸਟੇਸ਼ਨ ਅਧੀਨ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਇਬਰਾਹਿਮਬਾਸ ਪਿੰਡ ਨੇੜੇ ਅੱਜ ਸਵੇਰੇ ਤੇਜ਼ ਰਫ਼ਤਾਰ ਪਿਕ-ਅੱਪ ਗੱਡੀ ਨੇ ਸਫਾਈ ਦੇ ਕੰਮ ਵਿੱਚ ਲੱਗੇ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਛੇ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ 5 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੰਜ ਮ੍ਰਿਤਕ ਖੇੜੀ ਕਲਾਂ ਪਿੰਡ ਦੇ ਵਸਨੀਕ ਅਤੇ ਇਕ ਝਿਮਰਾਵਤ ਪਿੰਡ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਿਕਅੱਪ ਡਰਾਈਵਰ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜੋ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਿਹਾ।

ਫਿਰੋਜ਼ਪੁਰ ਝਿਰਕਾ ਪੁਲੀਸ ਸਟੇਸ਼ਨ ਦੇ ਐੱਸਐੱਚਓ ਇੰਸਪੈਕਟਰ ਅਮਨ ਸਿੰਘ ਨੇ ਕਿਹਾ, ‘‘ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਮਦਦ ਨਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਅਸੀਂ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੇ ਹਾਂ।’’

Related posts

Israel Hamas War : ‘ਗਾਜ਼ਾ ‘ਚ ਕਈ ਬੇਕਸੂਰ ਫਲਸਤੀਨੀ ਮਾਰੇ ਗਏ’, ਅਮਰੀਕੀ ਉਪ ਰਾਸ਼ਟਰਪਤੀ ਨੇ ਇਜ਼ਰਾਈਲ ਨੂੰ ਸੰਜਮ ਵਰਤਣ ਦੀ ਕੀਤੀ ਅਪੀਲ

On Punjab

ਰਿਵੀਅਨ ਨੇ ਮੁੱਖ ਸਾਫਟਵੇਅਰ ਅੱਪਡੇਟ ਵਿੱਚ ਈਵੀ ਨੈਵੀਗੇਸ਼ਨ ਸਿਸਟਮ ਵਿੱਚ ਗੂਗਲ ਮੈਪਸ ਜੋੜਿਆ

On Punjab

ਬੇਸਿੱਟਾ ਰਹੀ SYL ਨਹਿਰ ‘ਤੇ ਪੰਜਾਬ-ਹਰਿਆਣਾ ਦੇ CMs ਦੀ ਬੈਠਕ, ਖੱਟੜ ਬੋਲੇ- ਨਹੀਂ ਬਣੀ ਸਹਿਮਤੀ, ਮਾਨ ਬੋਲੇ- ਇਸ ਦਾ ਹੱਲ PM ਕੋਲ

On Punjab