PreetNama
ਖਬਰਾਂ/News

ਨੁੱਕੜ ਨਾਟਕ ‘ਹੁਣ ਤਾਂ ਸੁਧਰੋ ਯਾਰੋ’ ਖੇਡਿਆ

ਪਟਿਆਲਾ:  ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਮਨਾਏ ਜਾ ਰਹੇ ਵਿਰਾਸਤੀ ਇਮਾਰਤਾਂ ਨਾਲ ਸਬੰਧਤ ਸਵੱਛਤਾ ਪਖਵਾੜੇ ਤਹਿਤ ਰੰਗ ਮੰਚ ਦੇ ਕਲਾਕਾਰ ਅਤੇ ਪੰਜਾਬ ਸਟੇਟ ਥੀਏਟਰ ਪ੍ਰਮੋਟਰ ਐਵਾਰਡੀ ਗੋਪਾਲ ਸ਼ਰਮਾ ਦੀ ਅਗਵਾਈ ਹੇਠ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਨੁੱਕੜ ਨਾਟਕ ‘ਹੁਣ ਤਾਂ ਸੁਧਰੋ ਯਾਰੋ’ ਦਾ ਦੋ ਦਿਨਾਂ ਸਫਲ ਮੰਚਨ ਸ਼ੀਸ਼ ਮਹਿਲ ਅਤੇ ਇਨਵਾਇਰਨਮੈਂਟ ਪਾਰਕ ਪਟਿਆਲਾ ਵਿੱਚ ਕੀਤਾ ਗਿਆ। ਨਾਟਕ ਰਾਹੀਂ ਸੁਨੇਹਾ ਦਿੱਤਾ ਕਿ ਵਿਰਾਸਤ ਦੇ ਨਾਲ-ਨਾਲ ਸਵੱਛਤਾ ਦਾ ਮਤਲਬ ਹੈ ਕਿ ਇਤਿਹਾਸਕ ਇਮਾਰਤਾਂ ਅਤੇ ਕਲਾਕ੍ਰਿਤੀਆਂ ਦੀ ਸਾਂਭ ਸੰਭਾਲ ਦੇ ਨਾਲ ਸਫ਼ਾਈ ਰੱਖਣਾ। ਕਲਾਕਾਰਾਂ ਨੇ ਗੋਪਾਲ ਸ਼ਰਮਾ ਨੇ ਨਾਟਕ ਵਿੱਚ ਆਵਾਜ਼ ਪ੍ਰਦੂਸ਼ਣ, ਪਲਾਸਿਟਕ ਦੇ ਲਿਫਾਫੀਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਕਲਾਕਾਰਾਂ ਦੀ ਟੀਮ ਵਿੱਚ ਗੋਪਾਲ ਸ਼ਰਮਾ, ਜਗਦੀਸ਼ ਕੁਮਾਰ, ਨਿਰਮਲ ਸਿੰਘ, ਰਿੰਪੀ ਰਾਣੀ, ਬਲਵਿੰਦਰ ਕੌਰ ਥਿੰਦ, ਅਵਨੀਤ ਕੌਰ ਤੇ ਪ੍ਰਕਾਸ਼ ਤਿਵਾੜੀ ਆਦਿ ਹਾਜ਼ਰ ਸਨ।

Related posts

ਚੀਨ ਦੀ ਡੀਪਸੀਕ ਏ.ਆਈ. ਉਤੇ ਉਈਗਰ ਸੈਂਸਰਸ਼ਿਪ ਤੇ ਸਰਕਾਰੀ ਪ੍ਰਚਾਰ ਸਬੰਧੀ ਉਠੇ ਸਵਾਲ

On Punjab

ਸਾਬਕਾ ਮੰਤਰੀ ਮੁਖਮੈਲਪੁਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

On Punjab

ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਵਿਦਿਆਰਥੀ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ ,ਦੋ ਹੋਰ ਵਿਦਿਆਰਥੀ ਵੀ ਜ਼ਖ਼ਮੀ

On Punjab