PreetNama
ਸਮਾਜ/Social

ਨੀਲ ਆਰਮਸਟ੍ਰਾਂਗ ਨੂੰ ਚੰਨ ’ਤੇ ਪਹੁੰਚਾਉਣ ਵਾਲੇ ਪਾਇਲਟ ਮਾਈਕਲ ਕਾਲਿੰਨਸ ਦੀ ਕੈਂਸਰ ਨਾਲ ਮੌਤ

ਅਪੋਲੋ 11 ਮਿਸ਼ਨ ਦੇ ਪਾਇਲਟ ਅਤੇ ਐਸਟੋਰਨਾਟ ਮਾਈਕਲ ਕਾਲਿੰਨਸ ਦਾ 28 ਅਪ੍ਰੈਲ 2021 ਭਾਵ ਕੱਲ੍ਹ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਕੈਂਸਰ ਨਾਲ ਹੋਈ ਹੈ। 90 ਸਾਲਾ ਮਾਈਕਲ ਕਾਲਿੰਨਸ ਨੂੰ ਦੁਨੀਆ ਇਸ ਗੱਲ ਲਈ ਜਾਣਦੀ ਹੈ ਕਿ ਉਨ੍ਹਾਂ ਨੇ ਹੀ ਅਪੋਲੋ 11 ਮਿਸ਼ਨ ਨੂੰ ਚੰਨ ’ਤੇ ਸਫਲਤਾਪੂਰਵਕ ਉਤਾਰਿਆ ਸੀ। ਉਹ ਨੀਲ ਆਰਮਸਟ੍ਰਾਂਗ ਨੇ ਚੰਨ ’ਤੇ ਪਹਿਲਾ ਕਦਮ ਰੱਖਿਆ ਸੀ। ਉਸ ਤੋਂ ਬਾਅਦ ਬਜ ਏਲਡ੍ਰਿਨ ਨੇ ਆਪਣੇ ਪੈਰ ਚੰਨ ਦੀ ਸਤਹਿ ’ਤੇ ਰੱਖੇ ਸਨ।
ਮਾਈਕਲ ਕਾਲਿੰਨਸ ਦੇ ਪੋਤੇ ਨੇ ਬਿਆਨ ਵਿਚ ਕਿਹਾ ਕਿ ਉਸ ਦੇ ਦਾਦਾ ਜੀ ਕੈਂਸਰ ਦੀ ਬਿਮਾਰੀ ਨਾਲ ਬਹਾਦਰੀ ਨਾਲ ਲਡ਼ੇ ਪਰ ਅੰਤ ਵਿਚ ਹਾਰ ਗਏ। ਹਾਲਾਂਕਿ ਉਨ੍ਹਾਂ ਨੇ ਬੇਹੱਦ ਸ਼ਾਂਤੀ ਨਾਲ ਆਪਣਾ ਅੰਤਿਮ ਸਫਰ ਤੈਅ ਕੀਤਾ। ਸਾਨੂੰ ਖੁਸ਼ੀ ਹੈ ਕਿ ਅਸੀਂ ਦੁਨੀਆ ਦੇ ਇਤਿਹਾਸ ਵਿਚ ਆਪਣਾ ਨਾਂ ਕਾਇਮ ਕਰਨ ਵਾਲੇ ਦੇ ਵੰਸ਼ ਵਿਚੋਂ ਹਾਂ।

ਮਾਈਕਲ ਕਾਲਿੰਨਸ ਦੀ ਮੌਤ ’ਤੇ ਨਾਸਾ ਦੇ ਐਕਟਿੰਗ ਐਡਮਿਨਸਟ੍ਰੇਟਰ ਸਟੀਵ ਜੁਰਸਿਕ ਨੇ ਕਿਹਾ ਕਿ ਅਮਰੀਕਾ ਅਤੇ ਦੁਨੀਆ ਨੇ ਅੱਜ ਸੱਚਾ ਐਸਟ੍ਰੋਨਾਅ ਗਵਾ ਦਿੱਤਾ ਹੈ। ਮਾਈਕਲ ਕਾਲਿੰਨਸ ਹਮੇਸ਼ਾ ਹੀ ਪੁਲਾਡ਼ ਵਿਚ ਖੋਜ ਲਈ ਤਿਆਰ ਰਹਿੰਦੇ ਸਨ। ਮਾਈਕਲ ਨੂੰ ਇਤਿਹਾਸ ’ਚ ਇਕੱਲਾ ਇਨਸਾਨ ਕਿਹਾ ਜਾਂਦਾ ਸੀ, ਕਿਉਂਕਿ ਇਸ ਦੇ ਸਾਥੀ ਤਾਂ ਚੰਨ ’ਤੇ ਗਏ ਸਨ ਪਰ ਇਹ ਯਾਨ ਦੇ ਨਾਲ ਚੰਨ ਦੇ ਚੱਕਰ ਲਾ ਰਿਹਾ ਸੀ।

Related posts

ਅਮਰੀਕਾ: ਹੈਦਰਾਬਾਦ ਨਾਲ ਸਬੰਧਤ ਪਰਿਵਾਰ ਦੇ ਚਾਰ ਜੀਅ ਸੜਕ ਹਾਦਸੇ ’ਚ ਹਲਾਕ

On Punjab

ਉੱਤਰ ਭਾਰਤ ‘ਚ ਕਈ ਥਾਈਂ ਹਨ੍ਹੇਰੀ ਤੂਫ਼ਾਨ ਤੇ ਬਾਰਸ਼, ਕੇਰਲ ‘ਚ ਕੱਲ੍ਹ ਪੁੱਜੇਗਾ ਮਾਨਸੂਨ

On Punjab

ਦਿੱਲੀ ਸਰਕਾਰ ਨੇ ਕੈਗ ਰਿਪੋਰਟ ਵਿਧਾਨ ਸਭਾ ’ਚ ਪੇਸ਼ ਕਰਨ ਤੋਂ ਕਦਮ ਪਿੱਛੇ ਖਿੱਚੇ: ਹਾਈ ਕੋਰਟ

On Punjab