PreetNama
ਖਬਰਾਂ/News

ਨਿੱਤ ਵਧਦੀਆਂ ਸੜਕ ਦੁਰਘਟਨਾਵਾਂ ਵਿਸ਼ਵ ਪੱਧਰ ਤੇ ਇੱਕ ਚਿੰਤਾ ਦਾ ਵਿਸ਼ਾ

ਵਿਕਾਸਸ਼ੀਲੇ  ਦੇਸ਼ਾਂ ”ਚ ਸੜਕ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਰੋਜ਼ਾਨਾ ਸੈਂਕੜੇ ਮਾਸੂਮ ਲੋਕ, ਜਿਨ੍ਹਾਂ ”ਚ ਜ਼ਿਆਦਾ ਨੌਜੁਆਨ ਵਰਗ ਆਉਂਦਾ ਹੈ, ਹਾਦਸਿਆਂ ਦਾਂ ਸ਼ਿਕਾਰ ਹੋ ਰਹੇ ਹਨ ।ਜ਼ਿਆਦਾਤਾਰ ਸੜਕ ਹਾਦਸੇ 18 ਸਾਲ ਤੋ ਘੱਟ ਉਮਰ ਦੇ  ਟਰੈਫਿਕੱ ਨਿਯਮਾਂ ਤੋ ਅਣਜਾਣ ਬੱਚਿਆਂ  ਦੇ ਤੇਜ਼-ਗਤੀ  ਵਾਹਨ ਚਲਾਉਣ ਕਰਕੇ ਵਾਪਰ ਰਹੇ ਹਨ। ਭਿਆਨਕ ਸੜਕੀ ਹਾਦਸਿਆਂ ਦੀਆਂ ਖਬਰਾਂ ਪੜ੍ਹ ਕੇ ਦਿਲ ਕੰਬ ਉੱਠਦਾ ਹੈ।ਵਾਹਨ ਚਲਾਉਣ ਸਬੰਧੀ ਇਕ ਸਭ ਤੋਂ ਅਹਿਮ ਨਿਯਮ ਹੈ ਕਿ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਾਹਨ ਨਹੀਂ ਚਲਾ ਸਕਦਾ। ਹੁਣ ਗੱਲ ਏਥੇ ਸਾਡੀ ਘਰਾਂ ਦੀ ਸ਼ੁਰੂ ਹੁੰਦੀ ਹੈ ਕਿ ਸਾਡਾ ਬੱਚਾ ਕਿੰਨੀ ਉਮਰ ਦਾ ਹੈ ਤੇ ਓਹ ਕਦੋਂ ਦਾ ਵਾਹਨ ਚਲਾ ਰਿਹਾ ਹੈ। ਸਾਡੀ ਤਰਾਸਦੀ ਹੈ ਕਿ ਅੱਜ ਹਰ ਘਰ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸਕੂਟਰ ਮੋਟਰਸਾਇਕਲ ਤੇ ਕਾਰ ਆਮ ਚਲਾਉਂਦੇ ਹਨ।ਜੇ ਨਹੀਂ ਯਕੀਨ ਤਾਂ ਸਕੂਲਾਂ ਟਿਊਸ਼ਨਾਂ ਦੇ ਬਾਹਰ ਖੜੀ ਵਾਹਨਾਂ ਦੀ ਭੀੜ ਤੁਹਾਨੂੰ ਜਵਾਬ ਸਪੱਸ਼ਟ ਕਰ ਦਵੇਗੀ ।ਕੀ ਕਦੀ ਤੁਸੀਂ ਸੋਚਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਾਨੂੰਨ ਤੋੜਨਾਂ ਸਿਖਾ ਕੇ ਕਿਹੜੀ ਸਿੱਖਿਆ ਦੇ ਰਹੇ ਹਾਂ । ਜੇਕਰ ਬੱਚੇ ਇਹਨਾਂ ਟਰੈਫਿਕ ਕਾਨੂੰਨਾਂ ਨਿਯਮਾਂ ਤੋਂ ਅਣਜਾਣ ਹਨ ਤਾਂ ਤੁਸੀਂ ਤਾਂ ਨਹੀਂ,ਇਹ ਨਿਯਮ ਸਾਡੀ ਰਾਖੀ ਲਈ ਹੀ ਬਣੇ ਹਨ, ਪਰ ਅਸੀਂ ਖੁਦ ਭਾਗੀਦਾਰ ਹਾਂ ਇਹਨਾਂ ਨਿਯਮਾਂ ਨੂੰ ਤੋੜਣ ਦੇ ਤੇ ਆਪਣੇ ਬੱਚਿਆਂ ਨੂੰ ਵੀ ਜਾਣ ਬੁੱਝ ਕੇ ਕਾਨੂੰਨ ਤੋੜਨਾ ਸਿਖਾ ਰਹੇ ਹਾਂ।ਜੇਕਰ ਅਸੀਂ ਇਹਨਾਂ ਨਿਯਮਾਂ ਦੀ ਤੁਲਨਾਂ ਵਿਦੇਸ਼ਾਂ ਨਾਲ ਕਰੀਏ ਤਾਂ ਓਧਰ ਵੀ ਬੱਚੇ ਹਨ,ਓਹਨਾਂ ਦੇ ਵੀ ਮਾਪੇ ਹਨ।ਵਿਦੇਸ਼ਾਂ ਵਿੱਚ 18 ਸਾਲ ਤੋਂ ਘੱਟ ਉਮਰ ਦਾ ਵਾਹਨ ਚਲਾਉਣ ਬਾਰੇ ਸੋਚਦਾ ਵੀ ਨਹੀਂ।ਹੁਣ ਏਥੇ ਬਹੁਤ ਵੱਡਾ ਸਵਾਲ ਸਾਡੀ ਜਿੰਮੇਵਾਰੀ ਤੇ ਸਾਡੀ ਨੈਤਿਕਤਾ ਖੜਾ ਹੁੰਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾਂ ਬਹੁਤ ਖਤਰਨਾਕ ਹੈ ,ਇਹਨਾਂ ਨੂੰ ਹਰ ਹਾਲਤ ਵਿੱਚ ਰੋਕਿਆ ਜਾਣਾ ਚਾਹੀਦਾ ਹੈ।ਬੱਚਿਆ ਨੂੰ ਵਾਹਨ ਚਲਾਉਣ ਦੀ ਹੱਲਾਸ਼ੇਰੀ ਦੇਣ ਦੀ ਬਜਾਏ ਸਾਇਕਲ ਚਲਾਉਣ ਜਾਂ ਬੱਸਾਂ ਦੀ ਵਰਤੋਂ ਕਰਨ ਲਈ ਕਹੋ।ਇਸ ਅਣਗਹਿਲੀ ਨੂੰ ਰੋਕਣ ਲਈ ਮਾਤਾ ਪਿਤਾ ਤੇ ਟਰੈਫਿਕ ਪੁਲਿਸ ਨੂੰ ਜਿੰਮੇਵਾਰੀ ਵਾਲਾ ਰੋਲ ਅਦਾ ਕਰਨਾ ਚਾਹੀਦਾ ਹੈ।ਸਕੂਲਾਂ ਵਿੱਚ ਟਰੈਫਿਕ ਨਿਯਮਾਂ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ।ਆਦਰਸ਼ ਮਾਤਾ ਪਿਤਾ ਦੇ ਸਿੱਖਿਅਤ ਹੋਣ ਦਾ ਪ੍ਰਤੱਖ ਸਬੂਤ ਓਹਨਾਂ ਦੇ ਬੱਚੇ ਹੁੰਦੇ ਹਨ, ਸੋ ਓਹਨਾਂ ਨੂੰ ਟਰੈਫਿਕ ਨਿਯਮ ਤੋੜਣੇ ਨਾ ਸਿਖਾਓ, । ਓਹਨਾਂ ਨੂੰ ਸਿਖਾਓ ਕਿ ਜਿਸ ਤਰ੍ਹਾਂ ਕੁਦਰਤ ਵੀ ਇਕ ਨਿਯਮ ਵਿੱਚ ਚਲਦੀ ਹੈ ਉਸੇ ਤਰ੍ਹਾਂ ਸਾਡੀਆਂ ਸਰਕਾਰਾਂ ਵੱਲੋਂ ਬਣਾਏ ਹਰ ਇਕ ਨਿਯਮ ਅਹਿਮ ਹਨ,ਜੋ ਸਾਡੀ ਸੁਰੱਖਿਆ ਲਈ ਹੀ ਬਣੇ ਹਨ ਤੇ ਓਹਨਾਂ ਦੀ ਪਾਲਣਾ ਕਰਨੀ ਚਾਹੀਦੀ ਹਾਂ। ਨਿਯਮਾਂ ਦੀ ਪਾਲਣਾ ਕਰਨਾ ਸਾਡਾ ਜਿੰਮੇਵਾਰ ਨਾਗਰਕਿ ਹੋਣ ਦੀ ਪਛਾਣ ਹੈ।ਕਈ ਬੱਚਿਆਂ ਦੇ ਮਨ ਵਿਚ ਵਹਿਮ ਹੁੰਦਾ ਹੈ ਕਿ   ਮੈਂ ਤਾਂ ਚੰਗਾ ਡ੍ਰਾਈਵਰ ਹਾਂ, ਮੇਰਾ ਐਕਸੀਡੈਂਟ ਨਹੀਂ ਹੋਣ ਵਾਲਾ।” “ਐਕਸੀਡੈਂਟ ਸਿਰਫ਼ ਉਨ੍ਹਾਂ ਦੇ ਹੁੰਦੇ ਹਨ ਜਿਹੜੇ ਸੰਭਾਲ ਕੇ ਕਾਰ ਨਹੀਂ ਚਲਾਉਂਦੇ।” ਕਈ ਲੋਕ ਸੋਚਦੇ ਹਨ ਕਿ ਉਨ੍ਹਾਂ ਨਾਲ ਕਦੀ ਹਾਦਸਾ ਨਹੀਂ ਹੋਵੇਗਾ। ਕੀ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ? ਕੀ ਤੁਸੀਂ ਸੜਕਾਂ ਤੇ ਹੁੰਦੇ ਹਾਦਸਿਆਂ ਤੋਂ ਸੁਰੱਖਿਅਤ ਹੋ? ਇਸ ਤਰ੍ਹਾਂ ਸੋਚਣ ਅਤੇ ਹਾਦਸਿਆਂ ਦਾ ਸ਼ਿਕਾਰ ਹੋਣ  ਨਾਲੋ ਸਾਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਕਿਉਂਕਿ ਬਿਨਾਂ ਟਰੈਫਿਕ ਨਿਯਮਾਂ ਦੀ ਜਾਣਕਾਰੀ ਤੋ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ ।18 ਸਾਲ ਉਮਰ ਪੂਰੀ ਹੋਣ ਤੋਂ ਬਾਅਦ ਜਦੋ ਵੀ ਅਸੀਂ ਆਪਣੇ ਬੱਚੇ ਦਾ ਡਰਾਈਵਿੰਗ ਲਾਇਸੰਸ ਬਣਵਾਉਦੇ ਹਾਂ ਉਸ ਤੋ ਬਾਅਦ ਵੀ ਸਾਨੂੰ ਆਪਣੇ ਬੱਚੇ ਨੂੰ ਸਿੱਧਾ ਵਹੀਕਲ ਚਲਾਉਣ ਲਈ ਨਹੀਂ ਦੇਣਾ ਚਾਹੀਦਾ ਹੈ ਸਗੋਂ ਬੱਚੇ ਨੂੰ ਕਿਸੇ ਮਾਹਿਰ ਕੋਲੋ ਵਹੀਕਲ ਚਲਾਉਣ ਦੀ ਟਰੇਨਿੰਗ ਦਿਵਿਉਣੀ ਚਾਹੀਦੀ ਹੈ ਤਾਂ ਜੋ ਬੱਚਾ ਸੜਕ ਤੇ ਵਹੀਕਲ ਚਲਾਉਣ ਲਈ ਸਾਰੇ ਟਰੈਫਿਕ ਨਿਯਮਾਂ ਤੋ ਜਾਗਰੂਕ ਹੋ ਜਾਏ ਅਤੇ ਕਿਸੇ ਵੀ ਤਰ੍ਹਾਂ ਦੇ ਸੜਕੀ ਹਾਦਸਿਆਂ ਤੋ ਬਚਿਆ ਜਾ ਸਕੇ ।ਸਾਨੂੰ  ਵਾਹਨ ਚਲਾਉਣ ਦੀ ਟਰੇਨਿੰਗ ਦੇ ਨਾਲ ਨਾਲ   ਵਾਹਨ ਵਿਚ ਕਿਸੇ ਤਰਾ ਦੀ ਖਰਾਬੀ ਪੈਣ ਤੇ ਥੋੜੀ ਬਹੁਤ ਮੁਢਲੀ ਜਾਣਕਾਰੀ ਵਾਹਨ ਨੂੰ  ਠੀਕ ਕਰਨ ਬਾਰੇ ਵੀ ਰੱਖਣੀ ਚਾਹੀਦੀ ਹੈ ਤਾਂ ਜੋ ਅਚਾਨਕ ਅਸੀ ਸੜਕ ਤੇ ਚਲਦੇ ਚਲਦੇ ਵਾਹਨ ਦੇ ਖਰਾਬ ਹੋਣ ਤੇ ਥੋੜਾ ਬਹੁਤ ਵਾਹਨ ਨੂੰ  ਠੀਕ  ਕਰ ਸਕੀਏ ਤਾ ਜੋ ਸਾਨੂੰ ਸੜਕ ਤੇ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਾ ਆਏ। ਜੇਕਰ  18 ਸਾਲ ਤੋ ਘੱਟ ਉਮਰ ਦਾ ਬਿਨਾਂ ਟਰੇਨਿੰਗ ਤੋ ਬੱਚਾ ਵਾਹਨ ਚਲਾਉਦਾ ਹੈ ਤਾਂ ਉਹ ਸਾਡੇ ਸਭ ਲਈ ਖਤਰਨਾਕ ਹੈ ਅਤੇ ਸੜਕ ਦੇ ਦੂਸਰੇ ਪਾਸੇ ਤੋ ਬਿਲਕੁਲ ਸਹੀ ਚਲਦੇ ਆ ਰਹੇ ਵਹੀਕਲ ਲਈ  ਵੀ ਦੁਰਘਟਨਾ ਦਾ ਕਾਰਨ ਬਣ ਜਾਂਦਾ ਹੈ ।ਅੱਜ ਕੱਲ੍ਹ 18 ਸਾਲ ਤੋ ਘੱਟ ਉਮਰ ਦੀਆਂ ਕੁੜੀਆਂ ਵਿੱਚ ਵੀ ਦਿਨੋ ਦਿਨ ਇਕ ਦੂਸਰੇ ਵੱਲ ਦੇਖ ਕੇ ਐਕਟਿਵਾ ਚਲਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ ।ਇਹ ਕੁੜੀਆਂ ਜਦੋਂ ਸੜਕ ਤੇ ਐਕਟਿਵਾ ਚਲਾ ਰਹੀਆਂ ਹੁੰਦੀਆ ਹਨ ਤਾਂ ਸੜਕ ਦੇ ਦੂਸਰੇ ਪਾਸੇ ਤੋ ਆ ਰਹੇ ਵਹੀਕਲ ਨੂੰ ਦੇਖ ਕੇ ਬਰੇਕ ਲਗਾਉਣ ਦੀ ਬਜਾਏ ਕਈ ਵਾਰ ਘਬਰਾਹਟ ਵਿੱਚ ਆ ਕੇ  ਐਕਟਿਵਾ ਨੂੰ  ਪੈਰਾਂ ਨਾਲ ਰੋਕਣਾ ਸ਼ੁਰੂ ਕਰ ਦਿੰਦੀਆਂ ਹਨ ਜਾ ਫਿਰ ਐਕਟਿਵਾ ਛੱਡ ਦਿੰਦੀਆ ਹਨ ਜੋ ਕਿ ਦੁਰਘਟਨਾ ਦਾ ਕਾਰਨ ਬਣਦਾ ਹੈ ।

ਵਿਦਿਆਰਥੀਆਂ  ਨੂੰ ਟ੍ਰੈਫ਼ਿਕ ਨੇਮਾਂ ਬਾਰੇ ਜਾਗਰੂਕ ਕੀਤਾ ਜਾਵੇ 

ਸਾਡੇ ਦੇਸ਼ ਦੇ ਬਹੁਤੇ ਲੋਕਾਂ ਵੱਲੋਂ ਟਰੈਫ਼ਿਕ ਨਿਯਮਾਂ ਨੂੰ ਨਾ ਅਪਣਾਉਣਾ ਅਤੇ ਵਾਹਨਾਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਸੜਕ ਹਾਦਸੇ ਵਧਣ ਦਾ ਕਾਰਨ ਹੈ। ਦਿਨੋ-ਦਿਨ ਵਧ ਰਹੀ ਆਵਾਰਾ ਪਸ਼ੂਆਂ ਦੀ ਗਿਣਤੀ ਵੀ ਸੜਕੀ ਹਾਦਸਿਆਂ ਲਈ ਜ਼ਿੰਮੇਵਾਰ ਹੈ। ਵੇਖਣ ਵਿੱਚ ਆਉਂਦਾ ਹੈ ਕਿ ਦੋ ਪਹੀਆ ਵਾਹਨ ਅਕਸਰ ਛੋਟੀ-ਛੋਟੀ ਉਮਰ ਦੇ ਬੱਚੇ ਚਲਾ ਰਹੇ ਹੁੰਦੇ ਹਨ, ਜੋ ਨਹੀਂ ਹੋਣਾ ਚਾਹੀਦਾ। ਸਕੂਲ ਪ੍ਰਬੰਧਕਾਂ ਅਤੇ ਟਰੈਫ਼ਿਕ ਪੁਲੀਸ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ  ਦੀ ਪਾਲਣਾ ਕਰਾਉਣ ਲਈ ਲਗਾਤਾਰ ਜਾਗਰੂਕਤਾ ਕੈਂਪ ਲਾਉਣ। ਸਮਾਜਸੇਵੀ ਸੰਸਥਾਵਾ ਵੀ ਅਜਿਹੇ ਜਾਗਰੂਕਤਾ ਕੈਂਪ ਲਾ ਕੇ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੀਆ ਹਨ। ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਨਾਲ ਹੀ ਸੜਕੀ ਹਾਦਸਿਆਂ ਨੂੰ ਰੋਕਣਾ ਸੰਭਵ

 

ਦੀਪਕ ਸ਼ਰਮਾ ਮਯੰਕ ਫਾਊਂਡੇਸ਼ਨ

ਫਿਰੋਜ਼ਪੁਰ 

ਸੰਪਰਕ ਨੰਬਰ- 98557-76666

Related posts

22 ਜੁਲਾਈ ਤਕ ਬੰਦ ਰਹਿਣਗੇ ਪੰਜਾਬ ਦੇ ਇਸ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਦੇ 16 ਸਕੂਲ, ਪੜ੍ਹੋ DC ਵੱਲੋਂ ਜਾਰੀ ਆਰਡਰ

On Punjab

ਸਾਬਕਾ ਫੌਜੀ ਨੇ ਸਰਹਿੰਦ ਨਹਿਰ ਵਿੱਚ ਡੁੱਬਦੇ ਪੰਜ ਵਿਅਕਤੀਆਂ ਨੂੰ ਬਚਾਇਆ

On Punjab

‘ਆਪ’ ਦੇ ਬਾਗ਼ੀ ਵਿਧਾਇਕ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰਵਾਉਣ ਆਏ ਖਹਿਰਾ ਦਾ ਵਿਰੋਧ

Pritpal Kaur