PreetNama
ਸਿਹਤ/Health

ਨਿੰਮ ਦੀਆਂ ਪੱਤੀਆਂ ਵਿੱਚ ਮੌਜੂਦ ਐਂਟੀਆਕਸੀਡੈਂਟਸ ਚਮੜੀ ਦੇ ਦੇਖਭਾਲ ਦੇ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਵੀ ਦੂਰ ਰੱਖਦੇ ਹਨ, ਜਾਣੋ ਇਸ ਦੇ ਫਾਇਦੇ।

ਨਿੰਮ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਉਸ ਵਿੱਚ ਥੋੜ੍ਹਾ ਜਿਹਾ ਚੰਦਨ ਪਾਊਡਰ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ ‘ਤੇ ਲਗਾ ਲਓ ਅਤੇ ਸੁੱਕਣ ‘ਤੇ ਧੋ ਲਓ। ਇਸ ਨਾਲ ਸਕਿਨ ਖਿੜੀ-ਖਿੜੀ ਰਹਿੰਦੀ ਹੈ।
* ਆਇਲੀ ਸਕਿਨ ਲਈ ਨਿੰਮ ਦੀ ਪੱਤੀਆਂ ਨੂੰ ਪੀਸ ਕੇ ਉਸ ਵਿੱਚ ਦਹੀਂ ਅਤੇ ਨਿੰਬੂ ਦਾ ਰਸ ਪਾ ਕੇ ਇੱਕ ਗਾੜ੍ਹਾ ਪੇਸ ਬਣਾ ਲਓ ਅਤੇ ਵੀਹ ਮਿੰਟ ਤੱਕ ਚਿਹਰੇ ‘ਤੇ ਲਾ ਕੇ ਛੱਡ ਦਿਓ, ਬਾਅਦ ਵਿੱਚ ਪਾਣੀ ਨਾਲ ਧੋ ਲਓ। ਆਇਲੀ ਸਕਿਨ ਤੋਂ ਆਰਾਮ ਮਿਲੇਗਾ।
* ਚਿਹਰੇ ‘ਤੇ ਦਾਗ ਧੱਬਿਆਂ ਲਈ ਨਿੰਮ ਦੀਆਂ ਪੱਤੀਆਂ ਨੂੰ ਸੁੱਕਾ ਕੇ ਪਾਊਡਰ ਬਣਾ ਲਓ। ਇੱਕ ਚਮਚ ਪਾਊਡਰ ਵਿੱਚ ਦੋ ਚਮਚ ਵੇਸਣ ਮਿਲਾ ਕੇ ਪੇਸਟ ਬਣਾਓ ਅਤੇ ਦਾਗ ਧੱਬਿਆਂ ਦੀ ਜਗ੍ਹਾ ‘ਤੇ ਲਗਾਓ। ਹਫਤੇ ਵਿੱਚ ਦੋ ਵਾਰ ਅਜਿਹਾ ਕਰਨ ਨਾਲ ਹੀ ਫਰਕ ਦਿਸਣ ਲੱਗੇਗਾ।
* ਨਿੰਮ ਦੀਆਂ ਪੱਤੀਆਂ ਵਿੱਚ ਐਂਟੀ ਡਿਪ੍ਰੈਸੈਂਟ ਗੁਣ ਪਾਏ ਜਾਂਦੇ ਹਨ। ਇਸ ਲਈ ਨਿੰਮ ਦੀਆਂ ਪੱਤੀਆਂ ਚਬਾਉਣ ਨਾਲ ਇਸ ਦੇ ਇਨ੍ਹਾਂ ਗੁਣਾਂ ਦੇ ਕਾਰਨ ਡਿਪ੍ਰੈਸ਼ਨ ਵਿੱਚ ਆਰਾਮ ਮਿਲਦਾ ਹੈ।

Related posts

Coronavirus: ਕੀ ਅੱਖਾਂ ਦਾ ਫੜਕਣਾਂ ਵੀ ਹੈ ਕੋਵਿਡ-19 ਇਨਫੈਕਸ਼ਨ ਦੇ ਲੱਛਣ? ਜਾਣੋ ਇਸ ਬਾਰੇ ਸਭ ਕੁਝ

On Punjab

ਰਸੋਈ ਦੇ ਕੰਮਾਂ ਨੂੰ ਆਸਾਨੀ ਨਾਲ ਕਰਨ ਲਈ ਇਹ ਤਰੀਕੇ ਹੁੰਦੇ ਹਨ ਮਦਦਗਾਰ

On Punjab

ਸਰਦੀ ‘ਚ ਖਾਓ ਸਿੰਘਾੜੇ, ਨਹੀਂ ਹੋਣਗੀਆਂ ਇਹ ਸਮੱਸਿਆਵਾਂ

On Punjab