PreetNama
ਖਾਸ-ਖਬਰਾਂ/Important News

ਨਿਰਭਿਆ ਕੇਸ: ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਦੇ ਪਰਿਵਾਰਾਂ ਨੂੰ ਆਖਰੀ ਵਾਰ ਮਿਲਣ ਲਈ ਲਿਖਿਆ ਪੱਤਰ

nirbhaya case tihar jail: ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ, ਹਾਲ ਹੀ ਵਿੱਚ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵੱਲੋਂ ਇੱਕ ਨਵਾਂ ਮੌਤ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਨਵੇਂ ਡੈਥ ਵਾਰੰਟ ਦੇ ਅਨੁਸਾਰ ਸਾਰੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਦੋ ਵਾਰ ਦੋਸੀਆਂ ਲਈ ਡੈਥ ਵਾਰੰਟ ਜਾਰੀ ਕੀਤਾ ਜਾ ਚੁੱਕਾ ਹੈ। ਫਾਂਸੀ ਦੀ ਤਰੀਕ ਪਹਿਲਾਂ 22 ਜਨਵਰੀ ਨਿਰਧਾਰਤ ਕੀਤੀ ਗਈ ਸੀ। ਫਾਂਸੀ ਦੀ ਦੂਜੀ ਤਰੀਕ 1 ਫਰਵਰੀ ਨੂੰ ਨਿਰਧਾਰਤ ਕੀਤੀ ਗਈ ਸੀ। ਦੋਸ਼ੀਆਂ ਦੇ ਵਕੀਲਾਂ ਨੇ ਕਾਨੂੰਨੀ ਦਾਅ ਲਗਾ ਕੇ ਉਨ੍ਹਾਂ ਨੂੰ ਬਚਾਅ ਲਿਆ ਸੀ। ਇਸ ਸਮੇਂ ਨਵੇਂ ਮੌਤ ਦੇ ਵਾਰੰਟ ਬਾਰੇ ਵੀ ਸ਼ੰਕਾ ਹੈ ਕਿਉਂਕਿ ਇੱਕ ਦੋਸ਼ੀ ਕੋਲ ਅਜੇ ਵੀ ਕਾਨੂੰਨੀ ਵਿਕਲਪ ਬਾਕੀ ਹਨ। ਦੂਜੇ ਪਾਸੇ ਤਿਹਾੜ ਜੇਲ੍ਹ ਪ੍ਰਸ਼ਾਸਨ ਫਾਂਸੀ ਦੀ ਸਜ਼ਾ ਨਾਲ ਸਬੰਧਤ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰ ਰਿਹਾ ਹੈ।

ਜੇਲ੍ਹ ਪ੍ਰਸ਼ਾਸਨ ਨੇ ਨਿਰਭਿਆ ਦੇ ਦੋਸ਼ੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਨੂੰ ਮਿਲਣ ਲਈ ਪੱਤਰ ਲਿਖਿਆ ਹੈ। ਜੇਲ੍ਹ ਮੈਨੂਅਲ ਦੇ ਅਨੁਸਾਰ ਫਾਂਸੀ ਤੋਂ 14 ਦਿਨ ਪਹਿਲਾਂ ਦੋਸ਼ੀਆਂ ਨੂੰ ਮਿਲਣ ਲਈ ਇੱਕ ਪੱਤਰ ਲਿਖਿਆ ਜਾਂਦਾ ਹੈ। ਮੁਕੇਸ਼ ਸਿੰਘ ਅਤੇ ਪਵਨ ਗੁਪਤਾ ਨੂੰ ਦੱਸਿਆ ਗਿਆ ਕਿ ਉਹ 1 ਫਰਵਰੀ ਦੇ ਮੌਤ ਵਾਰੰਟ ਤੋਂ ਪਹਿਲਾਂ ਹੀ ਆਪਣੇ ਪਰਿਵਾਰਾਂ ਨੂੰ ਮਿਲ ਚੁੱਕੇ ਹਨ। ਅਕਸ਼ੈ ਠਾਕੁਰ ਅਤੇ ਵਿਨੈ ਸ਼ਰਮਾ ਤੋਂ ਹੁਣ ਪੁੱਛਿਆ ਗਿਆ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਦੋਂ ਮਿਲਣਾ ਚਾਹੁੰਦੇ ਹਨ।

ਫਾਂਸੀ ਦੀ ਤਰੀਕ ਨਜ਼ਦੀਕ ਵੇਖਦਿਆਂ ਤਿਹਾੜ ਜੇਲ੍ਹ ਵਿੱਚ ਬੰਦ ਚਾਰਾ ਦੋਸ਼ੀਆਂ ਦੀ ਭੁੱਖ ਅਤੇ ਪਿਆਸ ਵੀ ਖ਼ਤਮ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਚਾਰਾਂ ਨੂੰ ਵੱਖ-ਵੱਖ ਸੈੱਲਾਂ ਵਿੱਚ ਰੱਖਿਆ ਗਿਆ ਹੈ। ਉਹ ਇੱਕ ਸਮੇਂ ਹੀ ਭੋਜਨ ਖਾ ਰਹੇ ਹਨ। ਉਨ੍ਹਾਂ ਨੂੰ ਅਕਸਰ ਹੀ ਸੈੱਲ ਵਿੱਚ ਰੋਂਦੇ ਹੋਏ ਦੇਖਿਆ ਜਾਂਦਾ ਹੈ। ਹਾਲ ਹੀ ਵਿੱਚ ਵਿਨੇ ਸ਼ਰਮਾ ਨੇ ਮੌਤ ਦੀ ਸਜ਼ਾ ਤੋਂ ਬਚਣ ਲਈ ਆਪਣਾ ਸਿਰ ਕੰਧ ਉੱਤੇ ਮਾਰਿਆ ਸੀ। ਉਸ ਦੀ ਕੋਸ਼ਿਸ਼ ਇਹ ਸੀ ਕਿ ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਬਿਮਾਰ ਦਿਖਾ ਕੇ ਉਹ ਮੌਤ ਦੀ ਸਜ਼ਾ ਤੋਂ ਬਚ ਜਾਵੇ। ਉਸ ਦਾ ਇਲਾਜ ਵੀ ਜੇਲ੍ਹ ਵਿੱਚ ਹੀ ਕੀਤਾ ਗਿਆ ਸੀ। ਚਾਰੇ ਦੋਸੀਆਂ ਉੱਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ। ਮੌਤ ਦੀ ਸਜ਼ਾ ਸੁਨਾਉਣ ਤੋਂ ਬਾਅਦ ਦੋਸ਼ੀ ਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਰਵੀ ਕਾਜ਼ੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਪਵਨ ਗੁਪਤਾ ਹੀ ਇੱਕਲਾ ਦੋਸੀ ਹੈ ਜਿਸ ਕੋਲ ਅਜੇ ਵੀ ਸਾਰੇ ਕਾਨੂੰਨੀ ਵਿਕਲਪ ਬਾਕੀ ਹਨ।

Related posts

ਧੁੰਦ ਕਾਰਨ ਲੇਟ ਹੋਈ ਫਲਾਈਟ; ਏਅਰ ਹੋਸਟੈੱਸ ਨੇ ਪੰਜਾਬੀ ‘ਚੁਟਕਲਿਆਂ’ ਨਾਲ ਜਿੱਤਿਆ ਸਭ ਦਾ ਦਿਲ

On Punjab

Hina Rabbani Khar ਫਿਰ ਬਣੀ ਪਾਕਿ ਸਰਕਾਰ ‘ਚ ਮੰਤਰੀ, ਬਿਲਾਵਲ ਭੁੱਟੋ ਨਾਲ ਰਹਿ ਚੁੱਕੇ ਪਿਆਰ ਦੇ ਚਰਚੇ

On Punjab

WHO on Monkeypox : Monkeypox ਨੂੰ ਲੈ ਕੇ ਐਲਾਨ ਹੋ ਸਕਦੀ ਹੈ ਗਲੋਬਲ ਐਮਰਜੈਂਸੀ, WHO ਕਰੇਗਾ ਫੈਸਲਾ

On Punjab