PreetNama
ਸਮਾਜ/Social

ਨਿਊ ਜਰਸੀ ਵਿੱਚ ਆਇਆ ਭੂਚਾਲ

ਨਿਊ ਜਰਸੀ, 9 ਸਤੰਬਰ (ਪੋਸਟ ਬਿਊਰੋ) : ਅੱਜ ਸਵੇਰੇ ਈਸਟ ਫਰੀਹੋਲਡ, ਨਿਊ ਜਰਸੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਉੱਤੇ ਭੂਚਾਲ ਦੀ ਗਤੀ 3æ1 ਮਾਪੀ ਗਈ| ਇਸ ਦੀ ਜਾਣਕਾਰੀ ਯੂਐਸ ਜੀਓਲੌਜੀਕਲ ਸਰਵੇਅ ਵੱਲੋਂ ਦਿੱਤੀ ਗਈ|
ਭੂਚਾਲ ਦੇ ਝਟਕੇ ਪੂਰੇ ਸਟੇਟ ਵਿੱਚ ਮਹਿਸੂਸ ਕੀਤੇ ਗਏ ਤੇ ਇਸ ਸਬੰਧੀ ਸਥਾਨਕ ਰੈਜ਼ੀਡੈਂਟਸ ਵੱਲੋਂ ਕਈ ਤਰ੍ਹਾਂ ਦੀਆਂ ਰਿਪੋਰਟਾਂ ਸੋਸ਼ਲ ਮੀਡੀਆ ਉੱਤੇ ਵੀ ਸਾਂਝੀਆਂ ਕੀਤੀਆਂ ਗਈਆਂ| ਯੂਐਸਜੀਐਸ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਈਸਟ ਫਰੀਹੋਲਡ ਤੋਂ ਦੱਖਣ ਵੱਲ 1æ25 ਮੀਲ (2 ਕਿਲੋਮੀਟਰ) ਦੀ ਦੂਰੀ ਉੱਤੇ ਸੀ|
ਇਹ ਭੂਚਾਲ ਤੜ੍ਹਕੇ 2:00 ਵਜੇ ਆਇਆ| ਅਜੇ ਤੱਕ ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ|

Related posts

ਨਵੇਂ ਸਾਲ ਮੌਕੇ ਅਮਰੀਕਾ ਦੀ ਮਸ਼ਹੂਰ ਸਟਰੀਟ ’ਤੇ ਕਾਰ ਨੇ ਹਜੂਮ ਨੂੰ ਦਰੜਿਆ; 10 ਹਲਾਕ, 30 ਜ਼ਖ਼ਮੀ

On Punjab

ਚੀਨ ਨਾਲ ਤਣਾਅ ਦੌਰਾਨ ਭਾਰਤ ਚੁੱਕੇਗਾ ਵੱਡਾ ਕਦਮ, ਹਵਾਈ ਸੈਨਾ ਦੀ ਬੈਠਕ ‘ਚ ਹੋਏਗਾ ਅਹਿਮ ਫੈਸਲਾ

On Punjab

ਦਿੱਲੀ ਦੇ ਇਕ ਸਕੂਲ ਨੂੰ ਬੰਬ ਦੀ ਧਮਕੀ, ਜਾਂਚ ਉਪਰੰਤ ਅਫ਼ਵਾਹ ਨਿੱਕਲੀ

On Punjab