PreetNama
ਖਾਸ-ਖਬਰਾਂ/Important News

ਨਿਊਜ਼ੀਲੈਂਡ ‘ਚ 102 ਦਿਨਾਂ ਬਾਅਦ ਆਇਆ ਕੋਰੋਨਾ ਦਾ ਪਹਿਲਾ ਕੇਸ, ਸਖ਼ਤ ਲੌਕਡਾਊਨ ਦਾ ਐਲਾਨ

ਵੈਲਿੰਗਟਨ: ਅੱਜਕੱਲ੍ਹ ਪੂਰੀ ਦੁਨੀਆ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਅਜਿਹੀ ਸਥਿਤੀ ਵਿੱਚ ਨਿਊਜ਼ੀਲੈਂਡ ਨੇ ਦੁਨੀਆ ਸਾਹਮਣੇ ਮਿਸਾਲ ਕਾਇਮ ਕੀਤੀ। ਨਿਊਜ਼ੀਲੈਂਡ ਸਰਕਾਰ ਨੇ ਮਾਰਚ ਦੇ ਅਖੀਰ ਵਿੱਚ ਸਖ਼ਤੀ ਨਾਲ ਲੌਕਡਾਊਨ ਲਾਗੂ ਕਰਕੇ ਲਾਗ ਨੂੰ ਪੂਰੀ ਤਰ੍ਹਾਂ ਕੰਟ੍ਰੋਲ ਕੀਤਾ ਸੀ। ਉਸ ਸਮੇਂ ਇੱਥੇ ਸਿਰਫ 100 ਲੋਕ ਵਾਇਰਸ ਨਾਲ ਪੀੜਤ ਹੋਏ ਸੀ। ਐਤਵਾਰ ਨੂੰ ਹੀ ਘਰੇਲੂ ਪੱਧਰ ‘ਤੇ ਕੋਰੋਨਾ ਦਾ ਇੱਕ ਵੀ ਕੇਸ ਨਾ ਹੋਣ ਦੇ 100 ਦਿਨ ਪੂਰੇ ਹੋ ਗਏ ਸੀ।

100 ਤੋਂ ਜ਼ਿਆਦਾ ਦਿਨ ਕੋਰੋਨਾ ਤੋਂ ਦੂਰ ਰਹਿਣ ਮਗਰੋਂ ਇੱਕ ਵਾਰ ਫੇਰ ਦੇਸ਼ ‘ਚ ਪਹਿਲਾ ਕੋਰੋਨਾ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਪੂਰੇ ਦੇਸ਼ ਵਿੱਚ ਸਖ਼ਤ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਸਾਰੇ ਲੋਕ ਜੋ ਇਸ ਪਰਿਵਾਰ ਦੇ ਸੰਪਰਕ ਵਿੱਚ ਆਏ ਉਨ੍ਹਾਂ ਨੂੰ ਵੱਖ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸਿਰਫ ਕੁਝ ਲੋਕਾਂ ਨੂੰ ਨਿਊਜ਼ੀਲੈਂਡ ਵਿੱਚ ਸੰਕਰਮਿਤ ਪਾਇਆ ਗਿਆ। ਉਨ੍ਹਾਂ ‘ਚ ਉਹ ਲੋਕ ਵੀ ਹਨ ਜੋ ਵਿਦੇਸ਼ ਤੋਂ ਵਾਪਸ ਆਏ। ਉਨ੍ਹਾਂ ਨੂੰ ਸਰਹੱਦ ‘ਤੇ ਹੀ ਆਈਸੋਲੇਟ ਕੀਤਾ ਗਿਆ।

ਤਬੀਅਤ ਬਿਗੜਣ ਕਰਕੇ ਕੋਰੋਨਾ ਪੌਜ਼ੇਟਿਵ ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਹਸਪਤਾਲ ‘ਚ ਭਰਤੀ

” ਇਹ ਚੰਗੇ ਵਿਗਿਆਨ ਤੇ ਮਹਾਨ ਰਾਜਨੀਤਿਕ ਲੀਡਰਸ਼ਿਪ ਦਾ ਕਮਾਲ ਹੈ। ਜੇ ਤੁਸੀਂ ਦੁਨੀਆ ਦੇ ਦੁਆਲੇ ਵੇਖੋ, ਤਾਂ ਜਿਨ੍ਹਾਂ ਦੇਸ਼ਾਂ ਨੇ ਸੰਕਰਮਣ ‘ਤੇ ਕਾਬੂ ਕੀਤਾ ਉੱਥੇ ਆਮ ਤੌਰ ‘ਤੇ ਇਨ੍ਹਾਂ ਦੋ ਚੀਜ਼ਾਂ ਦਾ ਸੰਗਮ ਹੈ। ”
-ਪ੍ਰੋਫੈਸਰ ਮਾਈਕਲ ਬੇਕਰ, ਮਹਾਮਾਰੀ ਵਿਗਿਆਨੀ , ਓਟਗੋ ਯੂਨੀਵਰਸਿਟੀ

ਕੋਰੋਨਾ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦੀ ਅਗਵਾਈ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਲੌਕਡਾਊਨ ਦੀ ਸਥਿਤੀ ਬਾਰੇ ਰੋਜ਼ਾਨਾ ਜਾਣਕਾਰੀ ਦਿੱਤੀ ਤੇ ਲੌਕਡਾਊਨ ਦੀ ਸਖ਼ਤੀ ਨਾਲ ਪਾਲਣ ਕਰਦਿਆਂ ਸੰਕਰਮਣ ਨਾਲ ਨਜਿੱਠਣ ਦਾ ਭਰੋਸਾ ਦਿੱਤਾ। ਨਿਊੜੀਲੈਂਡ ਵਿੱਚ ਹੁਣ ਤੱਕ ਸੰਕਰਮਣ ਦੇ ਤਕਰੀਬਨ 1,500 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 22 ਲੋਕਾਂ ਦੀ ਮੌਤ ਹੋਈ।

Related posts

ਚਾਰ ਦਿਨਾਂ ਵਿੱਚ ਨਿਵੇਸ਼ਕਾਂ ਦੇ 24.69 ਲੱਖ ਕਰੋੜ ਡੁੱਬੇ

On Punjab

ਪੇਪਰ ਲੀਕ ਲੁਕਾਉਣ ਲਈ ਬੀਪੀਐੱਸਸੀ ਉਮੀਦਵਾਰਾਂ ’ਤੇ ਕੀਤਾ ਗਿਆ ਅਤਿਆਚਾਰ: ਖੜਗੇ

On Punjab

ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜਣਗੀਆਂ ਕਿਲਕਾਰੀਆਂ

On Punjab