PreetNama
ਖਾਸ-ਖਬਰਾਂ/Important News

ਨਿਊਜ਼ੀਲੈਂਡ : ਕੈਂਟਰਬਰੀ ਖੇਤਰ ’ਚ ਹੜ੍ਹ ਤੋਂ ਬਾਅਦ ਸਟੇਟ ਐਮਰਜੈਂਸੀ ਦਾ ਐਲਾਨ, ਬਚਾਅ ’ਚ ਜੁਟੀ ਫ਼ੌਜ ਤੇ ਹੈਲੀਕਾਪਟਰ

ਵੈਂਲਿੰਗਟਨ (ਏਪੀ) : ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ’ਚ ਲਗਾਤਾਰ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਸਥਿਤੀ ਗੰਭੀਰ ਹੋ ਗਈ ਹੈ। ਇਸ ਖੇਤਰ ’ਚ ਆਏ ਭਿਆਨਕ ਹੜ੍ਹ ਤੋਂ ਬਾਅਦ ਸੈਂਕੜੇ ਲੋਕਾਂ ਨੂੰ ਉਥੋਂ ਹਟਾ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਗਿਆ ਹੈ।

ਹਾਲਾਤ ਨੂੰ ਦਖਦੇ ਹੋਏ ਪ੍ਰਸ਼ਾਸਨ ਨੇ ਇਥੇ ਸਟੇਟ ਐਮਰਜੈਂਸੀ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਥੋਂ ਦੇ ਕੁਝ ਇਲਾਕਿਆਂ ’ਚ ਤਾਂ 40 ਸੈਂਟੀਮੀਟਰ ਤੋਂ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਮੌਸਮ ਵਿਭਾਗ ਨੇ ਸੋਮਵਾਰ ਸ਼ਾਮ ਤਕ ਇਲਾਕੇ ’ਚ ਤੇਜ਼ ਬਾਰਿਸ਼ ਦੇ ਖਦਸ਼ੇ ਦੇ ਮੱਦੇਨਜ਼ਰ ਲੋਕਾਂ ਨੂੰ ਚਿਤਾਵਨੀ ਵੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਸ਼ਾਮ ਤੋਂ ਬਾਅਦ ਹਾਲਾਤ ’ਚ ਕੁਝ ਸੁਧਾਰ ਦੀ ਸੰਭਾਵਨਾ ਹੈ

ਇਲਾਕੇ ’ਚ ਆਏ ਹੜ੍ਹ ਤੋਂ ਬਾਅਦ ਲੋਕਾਂ ਨੂੰ ਇਥੋਂ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਉਣ ਲਈ ਫ਼ੌਜ ਦੀ ਮਦਦ ਲਈ ਗਈ ਸੀ। ਫ਼ੌਜ ਦੀ ਮਦਦ ਨਾਲ ਕਰੀਬ 50 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ। ਏਜੰਸੀ ਨੇ ਫ਼ੌਜ ਦੇ ਹਵਾਲੇ ਤੋਂ ਦੱਸਿਆ ਹੈ ਕਿ ਹੜ੍ਹ ਤੋਂ ਬਚਣ ਲਈ ਇਕ ਨੌਜਵਾਨ ਦਰਖਤ ’ਤੇ ਚੜ੍ਹ ਗਿਆ ਪਰ ਬਾਅਦ ’ਚ ਤੈਰ ਕੇ ਪਾਰ ਹੋਣ ਦੀ ਉਮੀਦ ’ਚ ਉਸ ਨੇ ਪਾਣੀ ’ਚ ਛਾਲ ਮਾਰ ਦਿੱਤੀ, ਉਹ ਤੇਜ਼ ਵਹਾਅ ’ਚ ਵਹਿ ਗਿਆ।

ਫ਼ੌਜ ਦੇ ਹੈਲੀਕਾਪਟਰ ਨੇ ਇਸ ਵਿਅਕਤੀ ਲਈ ਕਰੀਬ 30 ਮਿੰਟ ਤੋਂ ਜ਼ਿਆਦਾ ਸਮੇਂ ਤਕ ਮੁਹਿੰਮ ਚਲਾਈ, ਤਦ ਕਿਤੇ ਜਾ ਕੇ ਉਸ ਦੀ ਜਾਨ ਬਚਾਈ ਜਾ ਸਕੀ। ਇੰਝ ਹੀ ਹੜ੍ਹ ਨਾਲ ਘਿਰੀ ਇਕ ਕਾਰ ਦੀ ਛੱਤ ਤੋਂ ਇਕ ਬਜ਼ੁਰਗ ਜੋੜੇ ਨੂੰ ਵੀ ਹੈਲੀਕਾਪਟਰ ਨਾਲ ਸੁਰੱਖਿਅਤ ਬਚਾ ਲਿਆ ਗਿਆ।

Related posts

ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਅਮਰੀਕਾ ‘ਚ ਕੈਬ ਚਲਾਉਣ ਲਈ ਮਜਬੂਰ, ਕਦੇ ਪੇਸ਼ ਕੀਤੀ ਸੀ 6 ਅਰਬ ਡਾਲਰ ਦਾ ਬਜਟ

On Punjab

ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਜੋਂ ਹੁਸ਼ਿਆਰਪੁਰ, ਕਪੂਰਥਲਾ ਵਿਚ ਬਾਜ਼ਾਰ ਬੰਦ

On Punjab

🔴 ਪੰਜਾਬ ਜ਼ਿਮਨੀ ਚੋਣਾਂ ਲਾਈਵ: ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ, 3 ਵਜੇ ਤੱਕ 49.61 ਫ਼ੀਸਦ ਪੋਲਿੰਗ

On Punjab