PreetNama
ਸਮਾਜ/Social

ਨਿਊਜ਼ੀਲੈਂਡ ਦੀਆਂ ਆਮ ਚੋਣਾਂ ‘ਤੇ ਕੋਰੋਨਾ ਦਾ ਸਾਇਆ, ਪ੍ਰਧਾਨ ਮੰਤਰੀ ਦਾ ਵੱਡਾ ਐਲਾਨ

ਵੇਲਿੰਗਟਨ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਦੇਸ਼ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਆਮ ਚੋਣਾਂ ਮੁਲਤਵੀ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਸੋਮਵਾਰ ਚੋਣਾਂ ਚਾਰ ਹਫ਼ਤਿਆਂ ਲਈ 17 ਅਕਤੂਬਰ ਤੱਕ ਫਿਲਹਾਲ ਟਾਲ ਦਿੱਤੀਆਂ ਹਨ। ਪਹਿਲਾਂ 19 ਸਤੰਬਰ ਨੂੰ ਨਿਊਜ਼ੀਲੈਂਡ ‘ਚ ਆਮ ਚੋਣਾਂ ਹੋਣੀਆਂ ਸਨ।

ਦਰਅਸਲ ਕਈ ਸਿਆਸੀ ਪਾਰਟੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਕੋਵਿਡ-19 ਲੋਕਡਾਊਨ ਕਾਰਨ ਚੋਣ ਪ੍ਰਚਾਰ ਨਹੀਂ ਕਰ ਸਕੇ। ਉਨ੍ਹਾਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹੁਣ 17 ਅਕਤਬੂਰ ਤਕ ਪਾਰਟੀਆਂ ਕੋਲ ਲੋੜੀਂਦਾ ਸਮਾਂ ਹੈ ਤੇ ਉਹ ਕੋਈ ਵੀ ਯੋਜਨਾ ਬਣਾਈ ਜਾ ਸਕਦੀ ਹੈ।

ਨਿਊਜ਼ੀਲੈਂਡ ‘ਚ ਮੌਜੂਦਾ ਸਮੇਂ ਕੋਰੋਨਾ ਵਾਇਰਸ ਦੇ 78 ਐਕਟਿਵ ਕੇਸ ਹਨ। ਹੁਣ ਤਕ ਦੇਸ਼ ‘ਚ ਕੁੱਲ 1280 ਕੇਸ ਸਾਹਮਣੇ ਆ ਚੁੱਕੇ ਹਨ ਤੇ 22 ਲੋਕਾਂ ਦੀ ਕੋਰੋਨਾ ਕਾਰਨ ਜਾਨ ਗਈ ਹੈ।

Related posts

27 ਜੁਲਾਈ ਨੂੰ ਭਾਰਤ ਦੌਰੇ ’ਤੇ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਕਈ ਅਹਿਮ ਮੁੱਦਿਆਂ ’ਤੇ ਹੋਵੇਗੀ ਗੱਲਬਾਤ

On Punjab

ਸ਼ਿਕੋਹਪੁਰ ਜ਼ਮੀਨ ਸੌਦਾ ਕੇਸ: ਈਡੀ ਵੱਲੋਂ ਰੌਬਰਟ ਵਾਡਰਾ ਤੇ ਹੋਰਨਾਂ ਖਿਲਾਫ਼ ਚਾਰਜਸ਼ੀਟ ਦਾਇਰ

On Punjab

ਚਿੱਤਰਕਲਾ ਦੇ ਖੇਤਰ ‘ਚ ਨਿਪੁੰਨ ਹੈ ‘ਦਵਿੰਦਰ ਸਿੰਘ’

Pritpal Kaur