PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਿਆਂ ਦੀ ਉਡੀਕ ਕਰਦਿਆਂ ਸਮੂਹਿਕ ਜਬਰ ਜਨਾਹ ਪੀੜਤਾ ਦੀ ਮੌਤ

ਨਵੀਂ ਦਿੱਲੀ- ਇੰਫਾਲ ਵਿੱਚ 2023 ਵਿੱਚ ਦੌਰਾਨ ਹੋਈ ਨਸਲੀ ਹਿੰਸਾ ਦੇ ਸ਼ੁਰੂਆਤੀ ਪੜਾਅ ਦੌਰਾਨ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਬਚ ਕੇ ਨਿਕਲੀ ਮਨੀਪੁਰ ਦੀ ਕੂਕੀ ਭਾਚਾਰੇ ਦੀ ਔਰਤ ਇਨਸਾਫ ਦੀ ਡੀਕ ਕਰਦਿਆਂ ਮੌਤ ਦੀ ਭੇਟ ਚੜ੍ਹ ਚੁੱਕੀ ਹੈ। ਮਨੀਪੁਰ ਦੇ ਚੂਰਾਚਾਂਦਪੁਰ ਅਤੇ ਦਿੱਲੀ ਸਥਿਤ ਕੂਕੀ ਜਥੇਬੰਦੀਆਂ ਨੇ ਦਾਅਵਾ ਕੀਤਾ ਕਿ ਮਈ 2023 ਵਿੱਚ ਇੰਫਾਲ ਵਿੱਚ ਉਸ ਦਾ ਅਗਵਾ ਕਰਕੇ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਉਹ ਅਗਵਾਕਾਰਾਂ ਤੋਂ ਬਚ ਨਿਕਲੀ ਸੀ, ਪਰ ਸਦਮੇ ਅਤੇ ਸੱਟਾਂ ਤੋਂ ਕਦੇ ਵੀ ਪੂਰੀ ਤਰ੍ਹਾਂ ਉੱਭਰ ਨਹੀਂ ਸਕੀ, ਅਖੀਰ 10 ਜਨਵਰੀ ਨੂੰ ਗੁਹਾਟੀ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।  ਜਥੇਬੰਦੀਆਂ ਨੇ ਕੂਕੀ ਭਾਈਚਾਰੇ ਲਈ ਵੱਖਰੇ ਪ੍ਰਸ਼ਾਸਨ ਦੀ ਵੀ ਮੰਗ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਲਈ ਮੈਤੇਈ ਭਾਈਚਾਰੇ ਨਾਲ ਮਿਲ ਕੇ ਰਹਿਣਾ ਸੰਭਵ ਨਹੀਂ ਹੈ। ਮਈ 2023 ਤੋਂ ਮਨੀਪੁਰ ਵਿੱਚ ਇੰਫਾਲ ਘਾਟੀ ਸਥਿਤ ਮੈਤੇਈ ਅਤੇ ਪਹਾੜੀ ਖੇਤਰ ਦੇ ਕੂਕੀ-ਜ਼ੋ ਸਮੂਹਾਂ ਵਿਚਕਾਰ ਨਸਲੀ ਹਿੰਸਾ ਵਿੱਚ ਘੱਟੋ-ਘੱਟ 260 ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਬੇਘਰ ਹੋ ਗਏ ਹਨ। ਰਾਜ ਵਿੱਚ ਪਿਛਲੇ ਸਾਲ ਫਰਵਰੀ ਤੋਂ ਰਾਸ਼ਟਰਪਤੀ ਸ਼ਾਸਨ ਲਾਗੂ ਹੈ। 

ਇੱਕ ਬਿਆਨ ਵਿੱਚ ਕੂਕੀ ਸਮੂਹ ਇੰਡੀਜੀਨਸ ਟ੍ਰਾਈਬਲ ਲੀਡਰਜ਼ ਫੋਰਮ (ITLF) ਨੇ ਕਿਹਾ,“ਉਸ ਦੀ ਮੌਤ ਉਸ ਬੇਰਹਿਮੀ ਦਾ ਇੱਕ ਹੋਰ ਦਰਦਨਾਕ ਸਬੂਤ ਹੈ ਜਿਸ ਨਾਲ ਕੂਕੀ-ਜ਼ੋ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।” ITLF ਨੇ ਕਿਹਾ ਕਿ ਕੂਕੀ-ਜ਼ੋ ਲੋਕਾਂ ਕੋਲ “ਹੁਣ ਆਪਣੀ ਸੁਰੱਖਿਆ,ਮਾਣ ਅਤੇ ਹੋਂਦ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ।”  ਕੂਕੀ ਕਬੀਲੇ ਦੀ ਇੱਕ ਮਹਿਲਾ ਜਥੇਬੰਦੀ,ਕੂਕੀ-ਜ਼ੋ ਵੂਮੈਨਜ਼ ਫੋਰਮ,ਦਿੱਲੀ ਅਤੇ ਐਨ ਸੀ ਆਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੀੜਤ ਨੂੰ ਨਾ ਸਿਰਫ਼ ਉਸ ਨਾਲ ਹੋਈ ਬੇਇਨਸਾਫ਼ੀ ਲਈ ਸਗੋਂ ਉਸ ਦੀ ਬੇਅੰਤ ਬੇਰਹਿਮੀ ਦੇ ਸਾਹਮਣੇ ਦਿਖਾਈ ਹਿੰਮਤ ਲਈ ਵੀ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ, “ਲਗਭਗ ਤਿੰਨ ਸਾਲਾਂ ਤੱਕ ਉਸਨੇ ਉਹ ਦਰਦ ਹੰਢਾਇਆ ਜੋ ਕਿਸੇ ਵੀ ਮਨੁੱਖ ਨੂੰ ਕਦੇ ਨਹੀਂ ਸਹਿਣਾ ਚਾਹੀਦਾ।”

Related posts

ਪੰਜਾਬ ਤੋਂ ਬਾਅਦ ਦਿੱਲੀ ਦੇ ‘ਆਪ’ ਵਿਧਾਇਕ ਵੀ ਤੁਰੇ ਦਲ-ਬਦਲੀ ਦੀ ਰਾਹ

On Punjab

ਸ਼ੰਭੂ ਮੋਰਚੇ ’ਤੇ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖ਼ੁਦਕੁਸ਼ੀ

On Punjab

ਪੰਜਾਬ-ਹਰਿਆਣਾ ‘ਚ ਗਰਮੀ ਨੇ ਕੱਢੇ ਵੱਟ, ਮੌਸਮ ਵਿਭਾਗ ਦੀ ਚੇਤਾਵਨੀ

On Punjab