60.26 F
New York, US
October 23, 2025
PreetNama
ਰਾਜਨੀਤੀ/Politics

ਨਾਰਵੇ ਦੇ ਪਹਿਲੇ ਸਿੱਖ ਨਗਰ ਕੌਂਸਲਰ ਬਣੇ ਅੰਮ੍ਰਿਤਪਾਲ ਸਿੰਘ

ਨਾਰਵੇ: ਨਾਰਵੇ ਦੇ ਦਰਮਨ ਸ਼ਹਿਰ ਵਿੱਚ ਪੰਜਾਬੀ ਮੂਲ ਦੇ ਅੰਮ੍ਰਿਤਪਾਲ ਸਿੰਘ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਹਾਸਿਲ ਕਰ ਕੇ ਉੱਥੋਂ ਦੇ ਪਹਿਲੇ ਸਿੱਖ ਕੌਂਸਲਰ ਬਣ ਗਏ ਹਨ । ਉਨ੍ਹਾਂ ਵੱਲੋਂ ਇਹ ਚੋਣ ਹੋਇਰੇ ਪਾਰਟੀ ਦੀ ਟਿਕਟ ‘ਤੇ ਲੜੀ ਗਈ ਸੀ ਤੇ ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਖੜ੍ਹੇ 34 ਉਮੀਦਵਾਰਾਂ ਨੂੰ ਹਰਾਇਆ ਹੈ । ਦੱਸ ਦੇਈਏ ਕਿ ਅੰਮ੍ਰਿਤਪਾਲ ਨੇ ਅਰਥ-ਸ਼ਾਸਤਰ ਅਤੇ ਫ਼ਾਈਨਾਂਸ ਦੀ ਮਾਸਟਰ ਡਿਗਰੀ ਨਾਰਵੇ ਤੋਂ ਹੀ ਹਾਸਿਲ ਕੀਤੀ ਹੈ । ਜਿਸ ਤੋਂ ਬਾਅਦ ਉਹ ਨਾਰਵੇ ਵਿੱਚ ਇਨਕਮ ਟੈਕਸ ਕਮਿਸ਼ਨਰ ਬਣੇ । ਉਹ ਮੌਜੂਦਾ ਸਮੇਂ ਵਿੱਚ ਬਹੁ-ਰਾਸ਼ਟਰੀ ਕੰਪਨੀ ਨੌਰਸ਼ਕ ਹੀਦਰੋ ਵਿੱਚ ਬਤੌਰ ਡਾਇਰੈਕਟਰ ਸੇਵਾਵਾਂ ਦੇ ਰਹੇ ਹਨ ਅਤੇ ਟਰੇਡ ਯੂਨੀਅਨ ਦੀ ਇੱਕ ਕਮੇਟੀ ਦੇ ਮੈਂਬਰ ਵੀ ਹਨ । ਜ਼ਿਕਰਯੋਗ ਹੈ ਕਿ ਸਾਲ 2005 ਵਿੱਚ ਕਪੂਰਥਲਾ ਦੇ ਅੰਮ੍ਰਿਤਪਾਲ ਸਿੰਘ ਦਾ ਵਿਆਹ ਫ਼ਤਹਿਗੜ੍ਹ ਸਾਹਿਬ ਦੀ ਡੈਂਟਲ ਸਰਜਨ ਮਨਦੀਪ ਕੌਰ ਨਾਲ ਹੋਇਆ ਸੀ । ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਨਾਰਵੇ ਸਰਕਾਰ ਵੱਲੋਂ ਸਿੱਖਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਉਹ ਆਪਣੇ ਕੰਨ ਨੰਗੇ ਕਰ ਕੇ ਤਸਵੀਰਾਂ ਖਿਚਵਾਉਣ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਪਾਸਪੋਰਟ ਮਿਲੇਗਾ । ਸਰਕਾਰ ਦੀ ਇਸ ਹਦਾਇਤ ਦਾ ਅੰਮ੍ਰਿਤਪਾਲ ਵੱਲੋਂ ਜ਼ੋਰਦਾਰ ਵਿਰੁੱਧ ਕੀਤਾ ਗਿਆ ਸੀ । ਉਸ ਸਮੇਂ ਉਨ੍ਹਾਂ ਨੇ ਸਾਰੀਆਂ ਸਿੱਖ ਜੱਥੇਬੰਦੀਆਂ ਨਾਲ ਮਿਲ ਕੇ ਇਸ ਮੁੱਦੇ ਨੂੰ ਭਾਰਤ ਸਰਕਾਰ ਤੱਕ ਪਹੁੰਚਾਇਆ ਸੀ । ਜਿਸ ਤੋਂ ਬਾਅਦ ਉਹ ਖ਼ਾਸ ਤੌਰ ‘ਤੇ ਭਾਰਤ ਆਏ ਤੇ ਇੱਕ ਵਫ਼ਦ ਨੂੰ ਨਾਲ ਲੈ ਕੇ ਨਾਰਵੇ ਦੇ ਸਰਕਾਰੀ ਅਫ਼ਸਰਾਂ ਨੂੰ ਮਿਲੇ । ਜਿੱਥੇ ਉੱਥੋਂ ਦੀ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਹ ਇਸ ਮੁੱਦੇ ‘ਤੇ ਜਲਦ ਹੀ ਵਿਚਾਰ ਕਰਨਗੇ ।

Related posts

ਗੁਜਰਾਤ ਦੀ ਅਦਾਲਤ ਵੱਲੋਂ ਹਿਰਾਸਤ ਵਿੱਚ ਤਸੀਹੇ ਦੇਣ ਦੇ ਮਾਮਲੇ ’ਚ ਸਾਬਕਾ ਆਈਪੀਐੱਸ ਅਧਿਕਾਰੀ ਸੰਜੀਵ ਭੱਟ ਬਰੀ

On Punjab

ਬੇਨਾਮੀ ਜਾਇਦਾਦ ਮਾਮਲਾ : ਰਾਬਰਟ ਵਾਡਰਾ ਦੇ ਘਰ ’ਚ ਦੂਜੇ ਦਿਨ ਵੀ ਪਹੁੰਚ ਆਈਟੀ ਵਿਭਾਗ ਦੇ ਅਧਿਕਾਰੀ

On Punjab

Simarjit Bains ਖਿਲਾਫ ਅਜੇ ਤਕ ਦਰਜ ਨਹੀਂ ਹੋਈ FIR, ਪੀੜਤ ਮਹਿਲਾ ਵਲੋਂ ਪੁਲਿਸ ਖ਼ਿਲਾਫ਼ ਪ੍ਰਦਰਸ਼ਨ

On Punjab