PreetNama
ਖਾਸ-ਖਬਰਾਂ/Important News

ਨਾਨਕਾਣਾ ਸਾਹਿਬ ਤੋਂ ਵਾਪਸ ਪਰਤ ਰਹੇ ਸ਼ਰਧਾਲੂ ਹਾਦਸੇ ਦਾ ਸ਼ਿਕਾਰ, 19 ਮੌਤਾਂ, ਕਈ ਜ਼ਖਮੀ

ਲਾਹੌਰ: ਅੱਜ ਪਾਕਿਸਤਾਨ ‘ਚ ਇੱਕ ਬੇਹੱਦ ਦਰਦਨਾਕ ਹਾਦਸੇ ਦੌਰਾਨ 19 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ। ਸ਼ਰਧਾਲੂਆਂ ਨਾਲ ਭਰੀ ਵੈਨ ਹਾਦਸੇ ਦਾ ਉਦੋਂ ਸ਼ਿਕਾਰ ਹੋ ਗਈ ਜਦੋਂ ਸੱਚਾ ਸੌਧਾ ਦੇ ਰੇਲਵੇ ਫਾਟਕ ਪਾਰ ਕਰਦੇ ਵੈਨ ਟ੍ਰੇਨ ਨਾਲ ਟਕਰਾ ਗਈ।

ਵੈਨ ‘ਚ ਕੁੱਲ 22 ਸਿੱਖ ਸ਼ਰਧਾਲੂਆਂ ਸਮੇਤ ਇੱਕ ਡਰਾਇਵਰ ਤੇ ਇੱਕ ਹੈਲਪਰ ਮੌਜੂਦ ਸਨ। ਇਹ ਲੋਕ ਪੇਸ਼ਾਵਰ ਤੋਂ ਸਨ ਤੇ ਨਾਨਕਾਣਾ ਸਾਹਿਬ ਅਰਦਾਸ ਕਰਨ ਲਈ ਗਏ ਸਨ। ਨਾਨਕਾਣਾ ਸਾਹਿਬ ਤੋਂ ਪੇਸ਼ਾਵਰ ਵਾਪਸ ਪਰਤਦੇ ਹੋਏ ਉਨ੍ਹਾਂ ਦੀ ਵੈਨ ਸੱਚਾ ਸੌਦਾ ਫਾਰੂਕਾਬਾਦ ਸ਼ੇਖੂਪੁਰਾ ਨੇੜੇ ਟ੍ਰੇਨ ਨਾਲ ਟੱਕਰਾ ਗਈ ਜਿਸ ਵਿੱਚ 19 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮਿਉ ਹਸਪਤਾਲ ਲਾਹੌਰ ਭੇਜਿਆ ਗਿਆ।

ਇਸ ਹਾਦਸੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ
” ਮ੍ਰਿਤਕਾਂ ਦੇ ਪਰਿਵਾਰਾਂ ਲਈ ਮੇਰੇ ਵੱਲੋਂ ਅਰਦਾਸ। ਸਬੰਧਤ ਅਧਿਕਾਰੀਆਂ ਨੂੰ ਸਾਰੇ ਪਰਿਵਾਰਾਂ ਦੀ ਸਹੂਲਤ ਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਸਾਡੇ ਸਾਰੇ ਰੇਲਵੇ ਦੇ ਕਾਰਜਸ਼ੀਲ ਸੁਰੱਖਿਆ ਐਸਓਪੀਜ਼ ਦੀ ਤੁਰੰਤ ਸਮੀਖਿਆ ਕੀਤੀ ਜਾਵੇਗੀ। ”

Related posts

ਆਰਥਕ ਮੰਦੀ ‘ਤੇ ਪਾਕਿਸਤਾਨ ਨੂੰ ਵੱਡੀ ਰਾਹਤ, IMF ਨੇ ਦਿੱਤੇ 45 ਕਰੋੜ ਡਾਲਰ

On Punjab

G20 Summit : ਮੋਦੀ-ਬਾਇਡਨ ਵਿਚਾਲੇ ਦੇਖਣ ਨੂੰ ਮਿਲੀ ਅਦਭੁਤ ਕੈਮਿਸਟਰੀ, ਹੱਥ ਮਿਲਾਉਣ ਲਈ ਦੌੜੇ ਆਏ ਅਮਰੀਕੀ ਰਾਸ਼ਟਰਪਤੀ, Video

On Punjab

King Charles III ਦੇ 20 ਤੋਂ ਜ਼ਿਆਦਾ ਔਰਤਾਂ ਨਾਲ ਸਨ ਪ੍ਰੇਮ ਸਬੰਧ, ਬਚਪਨ ‘ਚ ਮਾਊਂਟਬੈਟਨ ਨੇ ਦਿੱਤੀ ਸੀ ਜ਼ਿਆਦਾ ਅਫੇਅਰ ਦੀ ਸਲਾਹ

On Punjab