PreetNama
ਫਿਲਮ-ਸੰਸਾਰ/Filmy

ਨਹੀਂ ਰਹੇ ਪ੍ਰਸਿੱਧ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਲੇਖਕ ਵਰਗ ‘ਚ ਸੋਗ ਦੀ ਲਹਿਰ

ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ (Manmohan Singh Basarke) ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਸਦੀਵੀਂ ਵਿਛੋੜਾ ਦੇ ਗਏ। ਕਹਾਣੀਕਾਰ ਬਾਸਰਕੇ ਕੁਝ ਸਮੇ ਤੋਂ ਠੀਕ ਨਹੀਂ ਸਨ ਤੇ ਉਨ੍ਹਾਂ ਦੇ ਅਚਨਚੇਤ ਹੋਏ ਇਸ ਦਿਹਾਂਤ ਕਾਰਨ ਲੇਖਕ ਵਰਗ ‘ਚ ਸੋਗ ਦੀ ਲਹਿਰ ਦੌੜ ਗਈ। ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਨੇ ਕਈ ਪੰਜਾਬੀ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਤੇ ਬਾਲ ਸਾਹਿਤ ਵੀ ਰਚਿਆ। ਹਾਲ ਹੀ ਵਿਚ ਮਨਮੋਹਨ ਸਿੰਘ ਬਾਸਰਕੇ ਵਲੋਂ ਲਿਖਿਆ ਨਾਵਲ ‘ਖਾਰਾ ਪਾਣੀ’ ਵੀ ਚਰਚਾ ਵਿਚ ਰਿਹਾ ਤੇ ਪੁਸਤਕ ‘ਮੁੱਠੀ ‘ਚੋਂ ਕਿਰਦੀ ਰੇਤ’ ਵੀ ਪਾਠਕਾਂ ‘ਚ ਮਕਬੂਲ ਰਹੀ ਹੈ। ਉਨ੍ਹਾਂ ਦੇ ਦੇਹਾਂਤ ‘ਤੇ ਲੇਖਕ ਵਰਗ, ਬੁੱਧੀਜੀਵੀ ਵਰਗ ਤੇ ਪਾਠਕ ਵਰਗ ਵਲੋਂ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਗਿਆ।

Related posts

ਸ੍ਰੀ ਗੁਰ ਅਮਰਦਾਸ ਚੈਰੀਟੇਬਲ ਅਤੇ ਸੇਵਾ ਸੁਸਾਇਟੀ ਵੱਲੋਂ ਪਟਿਆਲਾ ਵਿਖੇ ਮਹਾਨ ਕੀਰਤਨ ਸਮਾਗਮ 1 ਜੂਨ ਨੂੰ ਆਯੋਜਿਤ ਕੀਤੇ ਜਾਣਗੇ

On Punjab

Alia Bhatt Video: ਡਲਿਵਰੀ ਦੇ ਇਕ ਮਹੀਨੇ ਬਾਅਦ ਫਿੱਟ ਨਜ਼ਰ ਆਈ ਆਲੀਆ ਭੱਟ, ਯੂਜ਼ਰ ਨੇ ਕਿਹਾ- ਇੰਨੀ ਜਲਦੀ ਕਿਵੇਂ?

On Punjab

ਉਰਵਸ਼ੀ ਰੌਤੇਲਾ ਵੀ ਵਿਰਾਟ ਕੋਹਲੀ ਵਾਂਗ ਪੀਂਦੀ ‘Black water’, ਪਾਣੀ ਦੀ ਕੀਮਤ 3000 ਰੁਪਏ ਲੀਟਰ

On Punjab