62.67 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਵੀਂ ਮੁੰਬਈ: 1 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਪੰਜਾਬੀ ਗ੍ਰਿਫ਼ਤਾਰ

ਠਾਣੇ- ਮਹਾਰਾਸ਼ਟਰ ਦੇ ਨਵੀਂ ਮੁੰਬਈ ਟਾਊਨਸ਼ਿਪ ਵਿੱਚ 1.05 ਲੱਖ ਰੁਪਏ ਦੀ ਹੈਰੋਇਨ ਜ਼ਬਤ ਕਰਦਿਆਂ ਪੁਲੀਸ ਨੇ ਪੰਜਾਬ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਐਤਵਾਰ ਦੇਰ ਰਾਤ ਨਵੀਂ ਮੁੰਬਈ ਦੇ ਪਨਵੇਲ ਖੇਤਰ ਵਿੱਚ ਇੱਕ ਨਿਰਮਾਣ ਅਧੀਨ ਪੁਲ ਦੇ ਨੇੜੇ ਇੱਕ ਜਾਲ ਵਿਛਾਇਆ।

ਪਨਵੇਲ ਸਿਟੀ ਪੁਲੀਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਨਿਤਿਨ ਠਾਕਰੇ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 35 ਗ੍ਰਾਮ ਹੈਰੋਇਨ, ਜੋ ਕਿ ਗੇਂਦ ਅਤੇ ਪੱਥਰ ਦੇ ਰੂਪ ਵਿੱਚ ਸੀ, ਜ਼ਬਤ ਕੀਤੀ ਗਈ। ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਸਤਨਾਮ ਸਿੰਘ ਸੁਖਦੇਵ ਸਿੰਘ (31) ਅਤੇ ਸੁਖਵਿੰਦਰ ਸਿੰਘ ਮੁਕਨਾਰ ਸਿੰਘ (59) ਵਜੋਂ ਹੋਈ ਹੈ। ਇਹ ਦੋਵੇਂ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ ਹਨ। ਠਾਕਰੇ ਨੇ ਕਿਹਾ, ‘‘ਇਹ ਦੋਵੇਂ ਬਾਹਰਲੇ ਸੂਬੇ ਤੋਂ ਹਨ ਅਤੇ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੰਡਣ ਦੇ ਇਰਾਦੇ ਨਾਲ ਇਸ ਨਸ਼ੀਲੇ ਪਦਾਰਥ ਦੇ ਕਬਜ਼ੇ ਵਿੱਚ ਪਾਇਆ ਗਿਆ ਸੀ।’’ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਸੰਭਾਵਤ ਤੌਰ ’ਤੇ ਇੱਕ ਵੱਡੀ ਨਸ਼ੀਲੇ ਪਦਾਰਥ ਵੰਡ ਲੜੀ ਵਿੱਚ ਸ਼ਾਮਲ ਸਨ। ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।

Related posts

ਯੂਟਿਊਬ ਵੀਡੀਓ ਤੋਂ ਸਿੱਖ ਕੇ, ਪ੍ਰੇਮੀ ਦੀ ਮਦਦ ਨਾਲ ਕੀਤੀ ਪਤੀ ਦੀ ਹੱਤਿਆ

On Punjab

ਅਮਰੀਕਾ ਤੋਂ ਕੱਢੇ 200 ਭਾਰਤੀ ਅੱਜ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨਗੇ

On Punjab

ਪੁਲੀਸ ਵੱਲੋਂ ਨਸ਼ਾ ਤਸਕਰ ਕਾਬੂ, ਇਕ ਕਿਲੋ ਹੈਰੋਇਨ ਬਰਾਮਦ

On Punjab