PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਨਵਾਂ ਸਾਲ 2025 ਦੇ ਸਵਾਗਤ ਲਈ ਸਿਡਨੀ ਸ਼ਹਿਰ ਪੱਬਾਂ ਭਾਰ, 8 ਟਨ ਪਟਾਕਿਆਂ ‘ਤੇ ਖ਼ਰਚੇ ਜਾਣਗੇ 7 ਮਿਲੀਅਨ ਡਾਲਰ

ਸਿਡਨੀ-ਸਿਡਨੀ ਵਿਚ ਨਵੇਂ ਸਾਲ (New Year 2025) ਦੀ ਆਮਦ ਦੇ ਜਸ਼ਨਾਂ ’ਤੇ ਕਰੀਬ ਅੱਠ ਟਨ ਪਟਾਕਿਆਂ ਲਈ 70 ਲੱਖ ਡਾਲਰ (7 Million Australian Dollar) ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਇਹ ਧਰਤੀ ‘ਤੇ ਕਿਤੇ ਵੀ ਹੋਣ ਵਾਲਾ ਨਵੇਂ ਸਾਲ ਦਾ ਸਭ ਤੋਂ ਵੱਡਾ  ਜਸ਼ਨ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ।

ਸਿਡਨੀ ਸ਼ਹਿਰ ’ਚ ਬਣੇ ਪੁਲ ਹਾਰਬਰ ਬ੍ਰਿਜ ਦੇ ਨੇੜੇ ਹੀ ਦੁਨੀਆ ਦੇ ਅਜੂਬਿਆਂ ’ਚ ਸ਼ਾਮਲ ਓਪੇਰਾ ਹਾਊਸ (Sydney Opera House) ਬਣਿਆ ਹੋਇਆ ਹੈ। ਇਥੇ ਹੀ ਹਰ ਸਾਲ ਨਵੇਂ ਸਾਲ ਦਾ ਵੱਡਾ ਜਸ਼ਨ ਆਸਟਰੇਲੀਆ ਦੇ ਅਸਲ ਮੂਲ ਬਾਸ਼ਿੰਦੇ ਐਬੌਰਿਜਨਲ (Aboriginal Australians) ਭਾਈਚਾਰੇ ਦੀ ਪ੍ਰਾਰਥਨਾ ਤੋਂ ਬਾਅਦ ਆਤਿਸ਼ਬਾਜ਼ੀ ਨਾਲ ਹੁੰਦਾ ਹੈ। ਇਸ ਦੀ ਇੱਕ ਝਲਕ ਦੇਖਣ ਲਈ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਲੱਖਾਂ ਸੈਲਾਨੀਆਂ ਦੀ ਭੀੜ ਜੁੜਦੀ ਹੈ। ਇਸ ਵਿਸ਼ਵ-ਪ੍ਰਸਿੱਧ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਸਿਡਨੀ ਹਾਰਬਰ ਦੇ ਆਲੇ-ਦੁਆਲੇ ਇਸ ਵਾਰ ਕਰੀਬ 16 ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦਾ ਅਨੁਮਾਨ ਹੈ। ਨਵੇਂ ਸਾਲ ਦੇ ਸਵਾਗਤ ਵਿਚ ਸਿਡਨੀ ਹੁਣ ਪੂਰੀ ਤਰ੍ਹਾਂ ਹੁਣ ਚਮਕ ਦਮਕ ਰਿਹਾ ਹੈ। ਸ਼ਹਿਰ ’ਚ ਸਾਲ ਦੀ ਸਭ ਤੋਂ ਵੱਡੀ ਪਾਰਟੀ ਲਈ ਤਿਆਰੀਆਂ ਜ਼ੋਰਾਂ ’ਤੇ ਹਨ।ਸਿਡਨੀ ਸ਼ਹਿਰ ਦੀ ਕਰੀਬ ਦੋ ਦਹਾਕੇ ਤੱਕ ਸਭ ਤੋਂ ਲੰਬੀ ਸੇਵਾ ਕਰਨ ਵਾਲੀ ਲਾਰਡ ਮੇਅਰ ਮਾਰਗਰੇਟ ਮੂਰ (Lord Mayor of Sydney Clover Margaret Moore) ਨੇ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਨਵਾਂ ਸਾਲ 2025 ਚੜ੍ਹਨ ਵੇਲੇ ਕਰੀਬ ਪੰਦਰਾਂ ਮਿੰਟ ਦੀ ਆਤਿਸ਼ਬਾਜ਼ੀ ਬਹੁਤ ਮਨਮੋਹਕ ਤੇ ਦਿਲਕਸ਼ ਹੋਵੇਗੀ। ਪ੍ਰਸ਼ਾਸਨ, ਸਥਾਨਕ ਕਾਰੋਬਾਰੀਆਂ ਤੇ ਲੋਕਾਂ ਦੇ ਸਹਿਯੋਗ ਨਾਲ ਹਰ ਵਾਰ ਵਾਂਗ ਇਸ ਸਾਲ ਵੀ ਬੜੀ ਗਰਮਜੋਸ਼ੀ ਨਾਲ ਨਵੇਂ ਸਾਲ ਦਾ ਸਵਾਗਤ ਕਰੇਗਾ।

 

Related posts

PNB ਸਮੇਤ ਇਨ੍ਹਾਂ ਤਿੰਨ ਸਰਕਾਰੀ ਬੈਂਕਾਂ ਦਾ ਜਲਦ ਬਦਲੇਗਾ ਨਾਮ, ਖਾਤਾਧਾਰਕਾਂ ‘ਤੇ ਪਵੇਗਾ ਅਸਰ

On Punjab

ਮੇਅਰ ਲਈ ਜੋੜ-ਤੋੜ: ਸ਼ਿੰਦੇ ਧੜੇ ਨੇ ਸਾਰੇ ਕੌਂਸਲਰ ਪੰਜ ਤਾਰਾ ਹੋਟਲ ਭੇਜੇ

On Punjab

ਉਨਾਵ ਬਲਾਤਕਾਰ ਮਾਮਲਾ ‘ਤੇ ਕਸੂਤੀ ਘਿਰੀ ਬੀਜੇਪੀ, ਦਿੱਲੀ ਤੋਂ ਲਖਨਊ ਤਕ ਚੜ੍ਹਿਆ ਪਾਰਾ

On Punjab