PreetNama
ਸਮਾਜ/Social

ਧੀਆਂ ਦਾ ਜਨਮ

ਧੀਆਂ ਦਾ ਜਨਮ
ਧੀਆਂ ਜਿਨਾ ਮਾਪਿਆ ਦਾ ਕੋਣ ਕਰਦਾ ।
ਫਿਰ ਵੀ ਏ ਜੱਗ ਇਨ੍ਹਾਂ ਨਾਲ ਕਿਉ ਲੜਦਾ ।
ਮਾਪਿਆ ਲਈ ਜਾਨ ਦੇਣ ਲਈ ਤਿਆਰ ਨੇ ।
ਫਿਰ ਵੀ ਇਹ ਲੋਕ ਇਨ੍ਹਾਂ ਨੂੰ ਮਾਰਨ ਲਈ ਤਿਆਰ ਨੇ।
ਜਿੱਥੇ ਲੈਦੀ ਹੈ ਜਨਮ ਉਥੇ ਸੰਸਾਰ ਬਣਦਾ ।
ਫਿਰ ਵੀ ਏ ਜੱਗ ਇਨ੍ਹਾਂ ਨੂੰ ਸਵੀਕਾਰ ਨਾ ਕਰਦਾ ।
ਫੁੱਲ ਬਣ ਕੇ ਦਿੰਦੀਆ ਸੁੰਗਧੀਆ ।
ਫਿਰ ਵੀ ਇਨ੍ਹਾਂ ਦੇ ਜਨਮ ਤੇ ਕਿਉ ਨੇ ਪਾਬੰਦੀਆ ।
ਜਮੀਨਾ ਪਿਛੇ ਮਾਪਿਆ ਨਾਲ ਕਦੇ ਨਾ ਲੜਦੀਆ ।
ਮਿਹਨਤਾ ਤੇ ਮੁੰਡਿਆ ਵਾਲੇ ਕੰਮ ਸਾਰੇ ਕਰਦੀਆਂ ।
ਪੁਲਿਸ , ਬੈਂਕਾਂ ਤੇ ਸਕੂਲਾਂ ਵਿੱਚ ਕੀ ਕੰਮ ਨਹੀ ਕਰਦੀਆਂ ।
ਮੁੰਡਿਆਂ ਦੇ ਵਾਂਗ ਬਾਂਡਰਾਂ ਤੇ ਲੜਦੀਆਂ ।
ਸਮਾਜ ਵਿੱਚ ਮਾਨ ਤੇ ਸਤਿਕਾਰ ਦੇਣਾ ਚਾਹੀਦਾ ।
ਇਨ੍ਹਾਂ ਨੂੰ ਜਨਮ ਲੈਣ ਦਾ ਅਧਿਕਾਰ ਦੇਣਾ ਚਾਹੀਦਾ !!!!!!!!ਁਁਁ✍✍?

?ਗੁਰਪਿੰਦਰ ਆਦੀਵਾਲ ਸ਼ੇਖਪੁਰਾ ,ਮੋ 7657902005

Related posts

ਦੀਆ ਮਿਰਜ਼ਾ ਨੇ ਆਪਣੇ ਪੁੱਤਰ ਨਾਲ ਫੋਟੋਆਂ ਸਾਂਝੀਆਂ ਕੀਤੀਆਂ

On Punjab

ਜੈਸ਼ੰਕਰ ਵੱਲੋਂ ਅਮਰੀਕੀ ਰਾਜਦੂਤ ਸਰਜੀਓ ਗੋਰ ਨਾਲ ਮੁਲਾਕਾਤ ਕੀਤੀ

On Punjab

ਪੇਸ਼ੇ ਤੋਂ ਡਾਕਟਰ ਹੈ ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਗੁਰਪ੍ਰੀਤ ਕੌਰ, ਸੀਐਮ ਹਾਊਸ ’ਚ ਤਿਆਰੀਆਂ ਸ਼ੁਰੂ

On Punjab