ਕੈਲੀਫੋਰਨੀਆ (ਏਜੰਸੀ) : ਅਮਰੀਕੀ ਪੁਲਾਡ਼ ਏਜੰਸੀ ‘ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਨੇ ਲੈਂਡਸੈੱਟ ਨਾਈਨ ਉਪਗ੍ਰਹਿ ਨੂੰ ਸਫਲਤਾ ਨਾਲ ਲਾਂਚ ਕੀਤਾ ਹੈ। ਇਹ ਸ਼ਕਤੀਸ਼ਾਲੀ ਉਪਗ੍ਰਹਿ ਧਰਤੀ ਦੀ ਸਤਹਿ ਦੀ ਨਿਗਰਾਨੀ ਲਈ ਤਿਆਰ ਤੇ ਲਾਂਚ ਕੀਤਾ ਗਿਆ ਹੈ। ਕੈਲੀਫੋਰਨੀਆ ਦੇ ਵੈਂਡੇਨਬਰਗ ਸਪੇਸ ਫੋਰਸ ਬੇਸ ਤੋਂ ਸੋਮਵਾਰ ਨੂੰ ਇਹ ਉਪਗ੍ਰਹਿ ਲਾਂਚ ਕੀਤਾ ਗਿਆ। ਲੈਂਡਸੈੱਟ ਨਾਈਨ ਨਾਸਾ ਤੇ ਅਮਰੀਕੀ ਭੂਗਰਭ ਸਰਵੇ (ਯੂਐੱਸਜੀਐੱਸ) ਦਾ ਸੰਯੁਕਤ ਮਿਸ਼ਨ ਹੈ। ਵੈਂਡੇਨਬਰਗ ਸਪੇਸ ਲਾਂਚ ਕੰਪਲੈਕਸ ਤੋਂ ਯੂਨਾਈਟਿਡ ਲਾਂਚ ਅਲਾਇੰਸ ਐਟਲਸ ਚਾਰ ਰਾਕੇਟ ਨਾਲ ਉਪਗ੍ਰਹਿ ਨੂੰ ਪੁਲਾਡ਼ ’ਚ ਭੇਜਿਆ ਗਿਆ।