PreetNama
ਸਮਾਜ/Social

ਦੱਖਣੀ ਅਮਰੀਕਾ ‘ਚ ਤੂਫ਼ਾਨ ਨੇ ਮਚਾਈ ਤਬਾਹੀ, 30 ਤੋਂ ਵਧੇਰੇ ਮੌਤਾਂ

South leaves Tornado: ਮਿਸੀਸਿਪੀ: ਜਿੱਥੇ ਇੱਕ ਪਾਸੇ ਪੂਰੀ ਦੁਨੀਆ ਕੋਰੋਨਾ ਨਾਲ ਲੜ੍ਹ ਰਹੀ ਹੈ, ਉੱਥੇ ਹੀ ਈਸਟਰ ਮੌਕੇ ਦੱਖਣੀ ਅਮਰੀਕਾ ਵਿੱਚ ਆਏ ਤੂਫਾਨ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ । ਇਸ ਤੂਫ਼ਾਨ ਕਾਰਨ ਹੁਣ ਤੱਕ 30 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ । ਇਸ ਸਬੰਧੀ ਮਿਸੀਸਿਪੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਕਸਾਸ, ਅਰਕਨਸਾਸ, ਲੂਈਸਿਆਨਾ, ਮਿਸੀਸਿਪੀ, ਅਲਬਾਮਾ, ਜਾਰਜੀਆ, ਦੱਖਣੀ ਅਤੇ ਉੱਤਰੀ ਕਾਰੋਲਿਨਾਸ ਅਤੇ ਟੈਨੇਸੀ ਵਿੱਚ ਤੂਫਾਨ ਕਾਰਨ ਭਾਰੀ ਜਾਨ-ਮਾਲ ਨੁਕਸਾਨ ਹੋਣ ਦੀ ਸੂਚਨਾ ਹੈ ।

ਦਰਅਸਲ, ਇਸ ਤੂਫ਼ਾਨ ਕਾਰਨ ਲੂਈਸਿਆਨਾ ਤੋਂ ਲੈ ਕੇ ਅਪਲੇਸ਼ੀਅਨ ਪਰਬਤੀ ਖੇਤਰ ਵਿੱਚ ਸੈਂਕੜੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ । ਇਸ ਤੂਫਾਨ ਸਬੰਧੀ ਜਦੋਂ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਤਾਂ ਇਸ ਵਿੱਚ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਐਤਵਾਰ ਰਾਤ ਨੂੰ ਅਲਮਾਰੀਆਂ, ਬਾਥਰੂਮ ਦੇ ਟੱਬਾਂ ਵਿੱਚ ਬੈਠ ਕੇ ਰਾਤ ਬਤੀਤ ਕੀਤੀ ।

ਸੂਤਰਾਂ ਅਨੁਸਾਰ ਮਿਸੀਸਿਪੀ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦੱਖਣੀ ਕੈਰੋਲੀਨਾ ਵਿੱਚ 9 ਅਤੇ ਜਾਰਜੀਆ ਵਿੱਚ 7 ਲੋਕਾਂ ਦੀ ਮੌਤ ਹੋਈ ਹੈ । ਉੱਥੇ ਹੀ ਉੱਤਰੀ ਕੈਰੋਲੀਨਾ,ਟੈਨੇਸੀ ਅਤੇ ਅਰਕਨਸਾਸ ਵਿੱਚ ਵੀ 1-1 ਵਿਅਕਤੀ ਦੀ ਮੌਤ ਹੋਈ ਹੈ । ਇਨ੍ਹਾਂ ਵਿਚੋਂ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਦੀ ਮੌਤ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਹੋਈ ਹੈ । ਦੱਸ ਦੇਈਏ ਕਿ ਇਸ ਤੂਫ਼ਾਨ ਕਾਰਨ ਸੈਂਕੜੇ ਦਰੱਖਤ ਡਿੱਗ ਗਏ ਹਨ ਤੇ ਕਈ ਘਰਾਂ ਦੀਆਂ ਛੱਤਾਂ ਢਹਿ ਗਈਆਂ ਹਨ । ਮਲਬੇ ਹੇਠੋਂ ਵੀ ਕਈ ਲਾਸ਼ਾਂ ਕੱਢੀਆਂ ਗਈਆਂ ਹਨ ।

Related posts

ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ਵਿੱਚ ਚੜ੍ਹਿਆ

On Punjab

ਸ੍ਰੀ ਗੁਰ ਅਮਰਦਾਸ ਚੈਰੀਟੇਬਲ ਅਤੇ ਸੇਵਾ ਸੁਸਾਇਟੀ ਵੱਲੋਂ ਪਟਿਆਲਾ ਵਿਖੇ ਮਹਾਨ ਕੀਰਤਨ ਸਮਾਗਮ 1 ਜੂਨ ਨੂੰ ਆਯੋਜਿਤ ਕੀਤੇ ਜਾਣਗੇ

On Punjab

ਬਾਰਿਸ਼ ਨਾ ਹੋਈ ਤਾਂ ਗੈਸ ਚੈਂਬਰ ਬਣ ਸਕਦੈ ਉੱਤਰ ਭਾਰਤ !

On Punjab