ਦੱਖਣੀ ਅਫਰੀਕਾ ਵਿਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਪ੍ਰਭਾਵਪੂਰਨ ਤਰੀਕੇ ਨਾਲ ਨਜਿੱਠਣ ਲਈ ਬਿਜਲੀ ਮੰਤਰੀ ਦੀ ਨਿਯੁਕਤੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਊਰਜਾ ਸੰਕਟ ਆਰਥਿਕ ਅਤੇ ਸਮਾਜਿਕ ਹੋਂਦ ਲਈ ਖ਼ਤਰਾ ਹੈ। ਇਸ ਲਈ ਜ਼ਰੂਰੀ ਕਦਮ ਚੁੱਕਣ ਵਿਚ ਦੇਰੀ ਨਹੀਂ ਕੀਤੀ ਜਾ ਸਕਦੀ। ਦੇਸ਼ ਕਈ ਮਹੀਨਿਆਂ ਤੋਂ ਬਿਜਲੀ ਦੀ ਘਾਟ ਦੀ ਮਾਰ ਝੱਲ ਰਿਹਾ ਹੈ, ਜਿਸ ਨਾਲ ਅਰਥ-ਵਿਵਸਥਾ ਨੂੰ ਨੁਕਸਾਨ ਹੋਇਆ ਹੈ। ਪਾਵਰ ਸਟੇਸ਼ਨ ’ਤੇ ਲਗਾਤਾਰ ਆ ਰਹੀ ਸਮੱਸਿਆ ਦੀ ਵਜ੍ਹਾ ਨਾਲ ਲੋਕਾਂ ਨੂੰ 12 ਘੰਟੇ ਤਕ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿਚ ਅਸੀਂ ਅੱਗੇ ਨਹੀਂ ਵੱਧ ਸਕਦੇ। ਇਸ ਲਈ ਸਾਡੀ ਤਰਜੀਹ ਇਹ ਹੈ ਕਿ ਊਰਜਾ ਸੁਰੱਖਿਆ ਨੂੰ ਬਹਾਲ ਕੀਤਾ ਜਾਵੇ। ਉੱਥੇ, ਬਿਜਲੀ ਸੰਕਟ ਵਿਚਾਲੇ ਰਾਮਾਫੋਸਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਅਹੁਦਾ ਛੱਡਣ ’ਤੇ ਵਿਚਾਰ ਕੀਤਾ ਸੀ ਪਰ ਮਰਹੂਮ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੀ ਕੁਰਬਾਨੀ ਨੇ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਦੇਸ਼ ਨੂੰ ਮਹਾਨ ਬਣਾਉਣ ਲਈ ਤੁਸੀਂ ਜੋ ਕਰ ਸਕਦੇ ਹੋ, ਉਸ ਵਿਚ ਯੋਗਦਾਨ ਦਿਓ। ਠੀਕ ਇਹੀ ਮੈਂ ਕਰ ਰਿਹਾ ਹਾਂ।

