67.21 F
New York, US
August 27, 2025
PreetNama
ਸਮਾਜ/Social

ਦੋ ਸਹੇਲੀਆਂ (ਵੈਲਨਟਾਈਨ ਜੇ)

ਦੋ ਸਹੇਲੀਆਂ (ਵੈਲਨਟਾਈਨ ਜੇ)
ਨੀ ਬੜੇ ਰੂਹਾ ਦੇ ਨੇ ਫਿਰਦੇ ਸਿਕਾਰੀ ਘੁੰਮਦੇ ਯਾਰੀ ਸੋਚ ਕੇ ਤੂੰ ਲਾਈ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਸੋਚ ਸਮਝ ਕੇ ਪਾਈ
ਦਿਲ ਤੈਨੂੰ ਜਿੱਥੇ ਜਿੱਥੇ ਲੈ ਕੇ ਚਾਹੁੰਦਾ ਜਾਣਾ ਨਾ ਚੁੱਪ ਚਾਪ ਤੁਰ ਜਾਈ
ਨੀ ਵੇਖੀ ਕਿਤੇ ਬਾਬਲ ਦੀ ਪੱਗ ਰੋਲਦੀ ਜਿਹੜੀ ਸਿਰ ਤੇ ਸਜਾਈ
ਤੈਨੂੰ ਮਾਪਿਆਂ ਤੋਂ ਵੱਧ ਪਿਆਰ ਕੋਣ ਕਰਦਾ ਚਾਹੁੰਦੇ ਸਾਰਿਆਂ ਤੋਂ ਵੱਧ ਤੈਨੂੰ ਤੇਰੇ ਭਾਈ
ਦੁਨੀਆਂ ਚ ਅੱਜ ਕੱਲ ਬੈਠੇ ਨੇ ਬੜੇ ਨੀ ਏਹ ਰੂਹਾਂ ਦੇ ਕਸਾਈ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਤੂੰ ਸੋਚ ਸਮਝ ਕੇ ਪਾਈ
ਕਈ ਵੈਲਨਟਾਈਨ ਵਾਲੇ ਦਿਨ ਬੈਠੇ ਹੋਣੇ ਨੇ ਬੁੱਕ ਹੋਟਲ ਕਰਾਈ
ਨੀ ਇਹਨਾਂ ਹੋਟਲਾ ਚ ਜਾਣੀ ਫੇਰ ਆਖਰ ਨੂੰ ਲੱਖਾਂ ਇੱਜਤ ਗੁਆਈ
ਮਾ ਬਾਪ ਜਵਾ ਵੇਖ ਟੁੱਟ ਜਾਦੇ ਨੇ ਨਿਊਜ ਟੀਵੀ ਉੱਤੇ ਆਈ
ਫਲਾਨਿਆ ਦੀ ਕੁੜੀ, ਫਲਾਨਿਆ ਦੇ ਮੁੰਡੇ ਨਾ ਫੜੀ ਗਈ ਆ ਭਾਈ
ਫੇਰ ਕਰਦੀਆਂ ਕੁੜੀਆਂ ਨੇ ਖੁਦਕੁਸ਼ੀਆਂ ਕਰ ਆਪਣੀ ਤਬਾਹੀ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਤੂੰ ਸੋਚ ਸਮਝ ਕੇ ਪਾਈ
ਮਾ ਬਾਪ ਦੀ ਤੂੰ ਗੱਲ ਗੱਲ ਕਦੇ ਵੀ ਨਾ ਜਿਹੜੀ ਜਿਹੜਾ ਆ ਸਿਖਾਈ
ਨਿੱਤ ਨੇਮ ਕਰ ਕਰ ਉੱਚਾ ਹੋਸਲਾ ਤੇ ਉੱਠ ਗੂਰੁ ਘਰ ਜਾਈ
ਆਪਣੇ ਤੂੰ ਪੈਰਾਂ ਉੱਤੇ ਖੜੇ ਅੜੀਏ ਨਾਮ ਜੱਗ ਤੇ ਬਣਾਈ
ਨੀ ਮਾਪਿਆਂ ਨੂੰ ਹੋਵੇ ਵੱਧ ਮਾਣ ਤੇਰੇ ਤੂੰ ਏਨੀ ਇੱਜਤ ਕਮਾਈ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਤੂੰ ਸੋਚ ਸਮਝ ਕੇ ਪਾਈ
ਇੱਕ ਦਾ ਨੀ ਹੁੰਦਾ ਏ ਕਸੂਰ ਕਦੇ ਵੀ ਕਸੂਰ ਹੁੰਦਾ ਦੋਵੇ ਥਾਈ
ਪੁੱਠੇ ਸਿੱਧੇ ਕੰਮਾ ਵਿੱਚ ਰੋਲ ਇੱਜਤਾਂ ਕਿਉਂ ਜਾਦੇ ਉਹ ਗੁਆਈ
ਕਿਤੇ ਮੁੰਡਾ ਕੁੜੀ ਸਾਡਾ ਰਾਹ ਗਲਤ ਨਾ ਪੈ ਜਾਵੇ ਤਾਂਹੀ ਕਰਦੇ ਨੇ ਮਾਪੇ ਕਈ ਵਾਰ ਸਖਤਾਈ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਤੂੰ ਸੋਚ ਸਮਝ ਕੇ ਪਾਈ
ਨੀ” ਘੁੰਮਣ ਆਲੇ” ਨੇ ਬੜੀ ਡੂੰਘੀ ਲਿਖੀ ਅੜੀਏ ਅੱਜ ਪਿਆਰ ਦੀ ਸੱਚਾਈ
ਕਰੋ ਉਹੀ ਜੋ ਹਮੇਸ਼ਾ ਸਾਡੇ ਮਾਪੇ ਕਹਿੰਦੇ ਨੇ ਨਾ ਕਰੋ ਕੋਈ ਮਨ ਆਈ
ਮਾ ਹੁੰਦੀ ਅੜੀਏ ਭੰਡਾਰ ਪਿਆਰ ਦਾ ਜੀਹਨੇ ਦੁਨੀਆਂ ਵਿਖਾਈ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਤੂੰ ਸੋਚ ਸਮਝ ਕੇ ਪਾਈ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਤੂੰ ਸੋਚ ਸਮਝ ਕੇ ਪਾਈ

??ਜੀਵਨ ਘੁੰਮਣ (ਬਠਿੰਡਾ)
ਮੋ :62397-31200

Related posts

ਗਾਜ਼ੀਆਬਾਦ ’ਚ ਚੱਲ ਰਿਹਾ ਸੀ ਨਕਲੀ ਮੁਲਕ ਦਾ ਜਾਅਲੀ ਸਫ਼ਾਰਤਖ਼ਾਨਾ, UP STF ਵੱਲੋਂ ਇਕ ਗ੍ਰਿਫ਼ਤਾਰ

On Punjab

ਕੇਂਦਰ ਸਰਕਾਰ ਨੇ ‘ਸਿੱਖਸ ਫਾਰ ਜਸਟਿਸ’ ਉੱਤੇ ਲੱਗੀ ਪਾਬੰਦੀ ਪੰਜ ਸਾਲਾਂ ਲਈ ਵਧਾਈ

On Punjab

Maruti Suzuki ਅਤੇ Mahindra ਸਮੇਤ ਕਈ ਕੰਪਨੀਆਂ ਦੇ ਵਾਹਨ ਹੋਣਗੇ ਮਹਿੰਗੇ

On Punjab