PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਡਿੱਗਿਆ

ਮੁੰਬਈ- ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਆਈਟੀ ਸ਼ੇਅਰਾਂ ਅਤੇ ਕਮਜ਼ੋਰ ਏਸ਼ੀਆਈ ਬਾਜ਼ਾਰਾਂ ਦੇ ਰੁਝਾਨਾਂ ਕਾਰਨ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਹੇਠਾਂ ਖਿਸਕ ਗਏ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 460.38 ਅੰਕ ਡਿੱਗ ਕੇ 81,716.07 ’ਤੇ ਆ ਗਿਆ। ਐੱਨਐੱਸਈ ਨਿਫਟੀ 162.05 ਅੰਕ ਡਿੱਗ ਕੇ 24,839.10 ’ਤੇ ਆ ਗਿਆ। ਬਾਅਦ ਵਿੱਚ ਬੀਐੱਸਈ ਬੈਂਚਮਾਰਕ 627.86 ਅੰਕ ਡਿੱਗ ਕੇ 81,548.59 ’ਤੇ ਅਤੇ ਨਿਫਟੀ 178 ਅੰਕ ਡਿੱਗ ਕੇ 24,807.95 ’ਤੇ ਆ ਗਿਆ।

ਸੈਂਸੈਕਸ ਫਰਮਾਂ ਵਿੱਚੋਂ NTPC, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਐੱਚਸੀਐੱਲ ਟੈੱਕ, ਈਟਰਨਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਅਲਟਰਾਟੈੱਕ ਸੀਮੈਂਟ, ਐਕਸਿਸ ਬੈਂਕ ਅਤੇ ਟਾਟਾ ਮੋਟਰਜ਼ ਪਛੜ ਗਏ। ਇਸ ਦੌਰਾਨ ਇੰਡਸਇੰਡ ਬੈਂਕ ਲਾਭ ਵਿਚ ਰਿਹਾ। ਐਕਸਚੇਂਜ ਡੇਟਾ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸੋਮਵਾਰ ਨੂੰ 135.98 ਕਰੋੜ ਰੁਪਏ ਦੇ ਇਕੁਇਟੀ ਖਰੀਦੇ। ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 19 ਪੈਸੇ ਡਿੱਗ ਕੇ 85.29 ’ਤੇ ਖੁੱਲਿਆ।

Related posts

ਭਾਰਤੀ ਨੌਜਵਾਨ ਨੇ ਨਾਬਾਲਗ ਨਾਲ ਰੇਪ, ਅਮਰੀਕਾ ਵੱਲੋਂ ਵੀਜ਼ਾ ਕੈਂਸਲ

On Punjab

ਭਾਰਤ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਕੀਤੀ

On Punjab

Pakistan : ਇਮਰਾਨ ਖਾਨ ਨੇ ਭਾਰਤ ਨੂੰ ਦੱਸਿਆ ਆਜ਼ਾਦ ਦੇਸ਼, ਪਾਕਿਸਤਾਨ ਨੂੰ ਕਿਹਾ ਗੁਲਾਮ, ਜਾਣੋ ਕਾਰਨ

On Punjab