70.81 F
New York, US
June 19, 2025
PreetNama
ਸਮਾਜ/Social

ਦੋਸ਼ੀ ਪਵਨ ਨੇ ਪਾਈ ਉਪਚਾਰੀ ਪਟੀਸ਼ਨ ਫ਼ਾਂਸੀ ਨੂੰ ਉਮਰ ਕੈਦ ‘ਚ ਬਦਲਣ ਦੀ ਕੀਤੀ ਮੰਗ

nirbhaya case pawan: ਨਿਰਭਿਆ ਮਾਮਲੇ ਵਿੱਚ ਦੋਸ਼ੀਆਂ ਨੂੰ ਫਾਂਸੀ ਦੇਣ ਵਿੱਚ ਨਿਰੰਤਰ ਦੇਰੀ ਵੇਖੀ ਜਾ ਰਹੀ ਹੈ। ਇਸ ਦੇ ਨਾਲ ਹੀ ਦੋਸ਼ੀ ਪਵਨ ਗੁਪਤਾ ਨੇ ਸੁਪਰੀਮ ਕੋਰਟ ਵਿੱਚ ਇੱਕ ਕੀਓਰੇਟਿਵ ਪਟੀਸ਼ਨ ਦਾਖਿਲ ਕੀਤੀ ਹੈ। ਇਸ ਪਟੀਸ਼ਨ ਵਿੱਚ ਪਵਨ ਗੁਪਤਾ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ ਹੈ। ਦਰਅਸਲ, ਨਿਰਭਿਆ ਬਲਾਤਕਾਰ ਕੇਸ ਦੇ ਚਾਰ ਦੋਸ਼ੀਆਂ ਦੀ ਫਾਂਸੀ ਦੀ ਤਰੀਕ ਨੇੜੇ ਆ ਰਹੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਨਵਾਂ ਮੌਤ ਦਾ ਵਾਰੰਟ ਜਾਰੀ ਕਰਦਿਆਂ 3 ਮਾਰਚ ਦੀ ਸਵੇਰ ਨੂੰ ਫਾਂਸੀ ਦਾ ਸਮਾਂ ਨਿਰਧਾਰਿਤ ਕੀਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਮੌਤ ਦੇ ਵਾਰੰਟ ਜਾਰੀ ਕੀਤੇ ਗਏ ਸਨ, ਪਰ ਫਾਂਸੀ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਇਸ ਦੇ ਨਾਲ ਹੀ ਪਵਨ ਗੁਪਤਾ ਨੇ ਸੁਪਰੀਮ ਕੋਰਟ ਵਿੱਚ ਇੱਕ ਉਪਚਾਰਿਕ ਪਟੀਸ਼ਨ ਦਾਖਿਲ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਵੇ। ਅਜਿਹੀ ਸਥਿਤੀ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਦੋਸ਼ੀਆਂ ਦੇ ਸਾਹਾ ਦੀ ਮਿਆਦ ਕੁੱਝ ਹੋਰ ਵੱਧ ਸਕਦੀ ਹੈ। ਦਰਅਸਲ, ਦੋਸ਼ੀ ਪਵਨ ਗੁਪਤਾ ਨੇ ਅਜੇ ਤੱਕ ਸੁਪਰੀਮ ਕੋਰਟ ਵਿੱਚ ਉਪਚਾਰਿਕ ਪਟੀਸ਼ਨ ਦਾਖਿਲ ਨਹੀਂ ਕੀਤੀ ਸੀ ਅਤੇ ਨਾ ਹੀ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕੀਤੀ ਸੀ। ਐਡਵੋਕੇਟ ਏਪੀ ਸਿੰਘ ਦਾ ਕਹਿਣਾ ਹੈ ਕਿ ਪਵਨ ਗੁਪਤਾ ਨੇ ਘਟਨਾ ਦੇ ਸਮੇਂ ਇੱਕ ਵਾਰ ਫਿਰ ਨਾਬਾਲਗ ਹੋਣ ਦਾ ਮਾਮਲਾ ਉਠਾਇਆ ਹੈ। ਏਪੀ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਪਵਨ ਦੀ ਉਮਰ 18 ਸਾਲ ਤੋਂ ਘੱਟ ਸੀ।

ਇਸ ਮਾਮਲੇ ਵਿੱਚ ਚਾਰ ਦੋਸ਼ੀਆਂ ਮੁਕੇਸ਼ ਕੁਮਾਰ ਸਿੰਘ, ਵਿਨੈ ਕੁਮਾਰ ਸ਼ਰਮਾ, ਅਕਸ਼ੇ ਅਤੇ ਪਵਨ ਗੁਪਤਾ ਨੂੰ ਫਾਂਸੀ ਦਿੱਤੀ ਜਾਣੀ ਹੈ। ਚਾਰ ਦੋਸ਼ੀਆਂ ਵਿੱਚੋਂ ਤਿੰਨ ਮੁਕੇਸ਼, ਵਿਨੈ ਅਤੇ ਅਕਸ਼ੇ ਨੇ ਵੀ ਰਾਸ਼ਟਰਪਤੀ ਅੱਗੇ ਫਾਂਸੀ ਤੋਂ ਬਚਣ ਲਈ ਰਹਿਮ ਦੀਆਂ ਪਟੀਸ਼ਨਾਂ ਦਾਖਿਲ ਕੀਤੀਆਂ ਸਨ, ਪਰ ਉਹ ਖਾਰਜ ਕਰ ਦਿੱਤੀਆਂ ਗਈਆਂ ਸੀ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਨੂੰ ਫਾਂਸੀ ਦੇਣ ਦਾ ਰਸਤਾ ਪੂਰੀ ਤਰ੍ਹਾਂ ਸਾਫ ਹੋ ਗਿਆ ਹੈ, ਉਨ੍ਹਾਂ ਕੋਲ ਹੁਣ ਕੋਈ ਵਿਕਲਪ ਨਹੀਂ ਬਚਿਆ ਹੈ।

Related posts

ਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨੇ ਦੋ ਦਿਨ ਪਹਿਲਾਂ ਪਰਿਵਾਰਕ ਮੈਂਬਰਾਂ ਨਾਲ ਕੀਤੀ ਸੀ ਵੀਡੀਓ ਕਾਲ ‘ਤੇ ਗੱਲ, ਅੱਜ ਆਈ ਮੌਤ ਦੀ ਖ਼ਬਰ

On Punjab

ਆਈਐੱਸਐੱਸਐੱਫ ਵਿਸ਼ਵ ਕੱਪ: ਸਿਫ਼ਤ ਕੌਰ ਸਮਰਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ

On Punjab

Russia Ukraine Conflict : ਜੰਗ ‘ਚ ਵੱਡੀ ਗਿਣਤੀ ‘ਚ ਰੂਸੀ ਸੈਨਿਕਾਂ ਦੀ ਮੌਤ, ਕ੍ਰੇਮਲਿਨ ਨੇ ਬਿਆਨ ਕੀਤਾ ਜਾਰੀ

On Punjab