PreetNama
ਖਬਰਾਂ/News

ਦੂਸਰੇ ਮਯੰਕ ਸ਼ਰਮਾ ਮੈਮੋਰੀਅਲ ਬੈਂਡਮਿਂਟਨ ਚੈਪਿਅਨਸ਼ਿਪ ਦਾ ਪੋਸਟਰ ਜਾਰੀ ਕੀਤਾ

ਸਿੱਖਿਆ , ਟ੍ਰੈਫਿਕ ਸੂਝ, ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਲਈ ਬਣਾਈ ਗਈ ਮੋਢੀ ਸੰਸਥਾ ਮਯੰਕ ਫਾਉਡੇਸ਼ਨ ਦੂਸਰੇ ਮਯੰਕ ਸ਼ਰਮਾ ਮੈਮੋਰੀਅਲ ਬੈਂਡਮਿਂਟਨ ਚੈਪਿਅਨਸ਼ਿਪ 14 ਅਤੇ 15 ਦਿਸੰਬਰ ਨੂੰ ਜ਼ਿਲ੍ਹਾ ਬੈਂਡਮਿੰਟਨ ਐਸੋਸ਼ੈਅਨ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਬੈਂਡਮਿੰਟਨ ਇੰਨਡੋਰ ਸਟੇਡੀਅਮ ਵਿਖੇ ਆਯੋਜਿਤ ਕਰਨ ਜਾ ਰਹੀ ਹੈ । ਇਹ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਨਚਾਰਜ ਕਿਰਨ ਸ਼ਰਮਾ, ਰਾਕੇਸ਼ ਕੁਮਾਰ ਅਤੇ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਅੱਜ ਇਸ ਸੰਬੰਧੀ ਪੋਸਟਰ ਇੰਜ ਅਨਿਰੁਧ ਗੁਪਤਾ ਦੀ ਅਗਵਾਈ ਵਿੱਚ ਜਾਰੀ ਕੀਤਾ ਗਿਆ। ਉਨਾ ਦੱਸਿਆ ਕਿ ਇਹ ਚੈਪਿਅਨਸ਼ਿਪ ਤਿੰਨ ਵਰਗਾ ਅੰਡਰ 13, ਅੰਡਰ 15 ਅਤੇ ਅੰਡਰ 19 ਲੜਕੇ ਅਤੇ ਲੜਕੀਆਂ ਵਿੱਚ ਵੰਡਿਆਂ ਗਿਆ ਹੈ । ਆਨ ਲਾਇਨ ਰਜਿਸਟਰੇਸ਼ਨ ਅਨੁਸਾਰ ਫ਼ਿਰੋਜ਼ਪੁਰ , ਫਰੀਦਕੋਟ, ਫਾਜਿਲਕਾ, ਰੋਪੜ, ਸੰਗਰੂਰ ,ਪਟਿਆਲਾ, ਅੰਮ੍ਰਿਤਸਰ , ਜਲੰਧਰ, ਗੰਗਾਨਗਰ, ਹਨੂੰਮਾਨਗੜ, ਬਠਿੰਡਾ, ਮਾਨਸਾ, ਲੁਧਿਆਣਾ , ਪਠਾਨਕੋਟ ਅਤੇ ਮੋਗਾ ਦੇ ਲਗਭਗ 200 ਖਿਡਾਰੀ ਇਹਨਾ ਮੁਕਾਬਲਿਆਂ ਵਿੱਚ ਭਾਗ ਲੈਣਗੇ ਅਤੇ ਇਸ ਸੰਬੰਧੀ ਰਜਿਸਟਰੇਸ਼ਨ 10 ਦਿਸੰਬਰ ਤੱਕ ਜਾਰੀ ਹੈ। ਇਸ ਚੈਪਿਅਨਸ਼ਿਪ ਵਿੱਚ ਭਾਗ ਲੈ ਰਹੇ ਸਾਰੇ ਖਿਡਾਰੀਆਂ ਨੂੰ ਮਯੰਕ ਫਾਉਡੇਸ਼ਨ ਵਲ਼ੋ ਪ੍ਰਸ਼ਸਾ ਪੱਤਰ ਅਤੇ ਜੇਤੂਆਂ ਨੰ 7100ਰੁ ਦਾ ਪਹਿਲਾ ਅਤੇ 5100ਰੁ ਦਾ ਦੂਸਰਾ ਇਨਾਮ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਪ੍ਰਿ. ਰਾਜੇਸ਼ ਮਹਿਤਾ, ਅਸ਼ਵਨੀ ਸ਼ਰਮਾ, ਅਨਿਲ ਮੱਛਰਾਲ, ਗਜਲਪ੍ਰੀਤ ਸਿੰਘ , ਮੁਨੀਸ਼ ਪੁੰਜ, ਦਿਨੇਸ਼ ਗੁਪਤਾ, ਦੀਪਕ ਨਰੂਲਾ, ਯੋਗੇਸ਼ ਤਲਵਾੜ, ਸੰਦੀਪ ਸਹਿਗਲ, ਅਰਨੀਸ਼ ਮੌਗਾ, ਮਿਤੁੱਲ ਭੰਡਾਰੀ, ਵਿਕਾਸ ਪਾਸੀ, ਜਤਿੰਦਰ ਸੰਧਾ, ਰਤਨਦੀਪ ਸਿੰਘ, ਕੁਲਦੀਪ ਸਿੰਘ ਹਾਜ਼ਰ ਸਨ।

Related posts

ਪਟਿਆਲਾ: ‘ਆਪ’ ਦੇ ਬਿਨਾਂ ਮੁਕਾਬਲਾ ਜੇਤੂ ਸੱਤ ਉਮੀਦਵਾਰ ਸਹੁੰ ਚੁੱਕ ਕੇ ਕੌਂਸਲਰ ਬਣੇ

On Punjab

Rahul Gandhi : ਸੂਰਤ ਦੀ ਅਦਾਲਤ ‘ਚ ਅਪੀਲ ਕਰਨਗੇ ਰਾਹੁਲ ਗਾਂਧੀ, ਮਾਣਹਾਨੀ ਮਾਮਲੇ ‘ਚ ਮਿਲੀ 2 ਸਾਲ ਦੀ ਸਜ਼ਾ

On Punjab

ਅਰੁਣ ਨੂੰ ਪ੍ਰੈੱਸ ਕਲੱਬ ਵੱਲੋਂ ਕੀਤਾ ਗਿਆ ਸਨਮਾਨਿਤ

Pritpal Kaur