PreetNama
ਖੇਡ-ਜਗਤ/Sports News

ਦੂਜਾ ਟੈਸਟ ਮੈਚ ਡਰਾਅ, ਮੇਜ਼ਬਾਨ ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਸੀਰੀਜ਼

ਮੇਜ਼ਬਾਨ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਆਖਰੀ ਟੈਸਟ ਮੈਚ ਹੈਮਿਲਟਨ ਦੇ ਸੇਡਨ ਪਾਰਕ ਵਿੱਚ ਖੇਡਿਆ ਗਿਆ । ਮੈਚ ਦੇ ਆਖਰੀ ਦਿਨ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਸੀਨੀਅਰ ਬੱਲੇਬਾਜ਼ ਰੋਸ ਟੇਲਰ ਵੱਲੋਂ ਲਗਾਏ ਗਏ ਸੈਂਕੜਿਆਂ ਦੀ ਬਦੌਲਤ ਅੰਤ ‘ਚ ਮੈਚ ਡਰਾਅ ਕਰਵਾ ਕੇ ਸੀਰੀਜ਼ 1-0 ਨਾਲ ਆਪਣੇ ਨਾਂ ਕਰ ਲਈ ।ਦਰਅਸਲ, ਇਸ ਮੁਕਾਬਲੇ ਵਿਚ ਇੰਗਲੈਂਡ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਮੌਕਾ ਦਿੱਤਾ ਸੀ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਪਾਰੀ ਵਿੱਚ 375 ਦੌੜਾਂ ਅਤੇ ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 476 ਦੌੜਾਂ ਬਣਾਈਆਂ ਸਨ । ਜਿਸ ਤੋਂ ਬਾਅਦ ਨਿਊਜ਼ੀਲੈਂਡ ਵੱਲੋਂ ਦੂਜੀ ਪਾਰੀ ਵਿਚ 2 ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ ਤੇ ਮੈਚ ਡਰਾਅ ਕਰਵਾ ਲਿਆ । ਇਸ ਮੁਕਾਬਲੇ ਵਿੱਚ ਇੰਗਲੈਂਡ ਦੀ ਖ਼ਰਾਬ ਫੀਲਡਿੰਗ ਨੇ ਨਿਊਜ਼ੀਲੈਂਡ ਦਾ ਰਾਹ ਹੋਰ ਵੀ ਸੌਖਾ ਕਰ ਦਿੱਤਾ । ਵਿਲੀਅਮਸਨ ਨੂੰ ਪਾਰੀ ਵਿਚ 3 ਜੀਵਨਦਾਨ ਮਿਲੇ ।

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਪਿਛਲੀਆਂ 10 ਟੈਸਟ ਸੀਰੀਜ਼ ਵਿਚ ਇਹ 8ਵੀਂ ਜਿੱਤ ਹੈ । ਇਸ ਵਿੱਚ ਨਿਊਜ਼ੀਲੈਂਡ ਨੂੰ ਸਿਰਫ ਦੱਖਣੀ ਅਫ਼ਰੀਕਾ ਤੋਂ ਇਕ ਹਾਰ ਮਿਲੀ ਹੈ । ਵਿਲੀਅਮਸਨ ਨੇ ਲੰਚ ਤੋਂ ਬਾਅਦ ਤੀਜੇ ਓਵਰ ਵਿਚ ਜੋ ਰੂਟ ਨੂੰ ਚੌਕਾ ਮਾਰ ਕੇ ਆਪਣਾ 21ਵਾਂ ਟੈਸਟ ਸੈਂਕੜਾ ਪੂਰਾ ਕੀਤਾ ਤੇ ਟੇਲਰ ਨੇ ਰੂਟ ਦੇ ਅਗਲੇ ਓਵਰ ਵਿੱਚ ਆਪਣਾ 19ਵਾਂ ਸੈਂਕੜਾ ਪੂਰਾ ਕੀਤਾ । ਜਿਸਦੇ ਨਾਲ ਹੀ ਮੱਧਕ੍ਰਮ ਦੇ ਤਜਰਬੇਕਾਰ ਬੱਲੇਬਾਜ਼ ਰੋਸ ਟੇਲਰ ਟੈਸਟ ਕ੍ਰਿਕਟ ਵਿੱਚ 7000 ਦੌੜਾਂ ਬਣਾਉਣ ਵਾਲੇ ਨਿਊਜ਼ੀਲੈਂਡ ਦੇ ਦੂਜੇ ਤੇ ਦੁਨੀਆ ਦੇ 51ਵੇਂ ਬੱਲੇਬਾਜ਼ ਬਣ ਗਏ ਹਨ ।

ਦੱਸ ਦੇਈਏ ਕਿ 35 ਸਾਲਾਂ ਟੇਲਰ ਵੱਲੋਂ ਇਹ ਮੁਕਾਮ ਆਪਣੀ 169ਵੀਂ ਪਾਰੀ ਵਿਚ ਹਾਸਿਲ ਕੀਤਾ ਗਿਆ । ਇਸ ਮਾਮਲੇ ਵਿਚ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਨੂੰ ਪਛਾੜਿਆ । ਦਰਅਸਲ, ਸਟੀਫਨ ਫਲੇਮਿੰਗ ਵੱਲੋਂ ਇਹ ਉਪਲਬਧੀ 189 ਪਾਰੀਆਂ ‘ਵਿਚ ਹਾਸਿਲ ਕੀਤੀ ਗਈ ਸੀ ।

Related posts

IND Vs AUS 2nd ODI: ਆਸਟਰੇਲੀਆ ਨੇ ਦਿੱਤੀ ਭਾਰਤ ਨੂੰ ਵੱਡੀ ਚੁਣੌਤੀ, ਬਣਾਇਆ ਪਹਾੜ ਵਰਗਾ ਸਕੋਰ

On Punjab

Dream 11 IPL 2020 Sponsors: Dream 11 ਬਣਿਆ ਆਈਪੀਐਲ 2020 ਦਾ ਟਾਈਟਲ ਸਪਾਂਸਰ, ਲਏਗਾ ਵੀਵੋ ਦੀ ਥਾਂ

On Punjab

ਹਾਕੀ ਇੰਡੀਆ ਨੇ ਕੋਰੋਨਾ ਖਿਲਾਫ ਯੁੱਧ ‘ਚ ਦਿੱਤਾ 1 ਕਰੋੜ ਦਾ ਯੋਗਦਾਨ

On Punjab