PreetNama
ਰਾਜਨੀਤੀ/Politics

ਦੁਬਈ ‘ਚ ਫਸੇ ਦੋ ਪੰਜਾਬੀ ਨੌਜਵਾਨ, ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰਾਲੇ ਨੂੰ ਕੀਤੀ ਅਪੀਲ

ਗੁਰਦਾਸਪੁਰ: ਗੁਰਦਾਸਪੁਰ ਦੇ ਗੁਰਦੀਪ ਸਿੰਘ ਤੇ ਫਗਵਾੜਾ ਦੇ ਚਰਨਜੀਤ ਸਿੰਘ ਯੂਏਈ ਵਿੱਚ ਭੈੜੇ ਹਾਲਾਤ ਦਾ ਸ਼ਿਕਾਰ ਹੋ ਕੇ ਫੁਟਪਾਥ ‘ਤੇ ਰਹਿਣ ਨੂੰ ਮਜਬੂਰ ਹਨ। ਉਨ੍ਹਾਂ ਦੀ ਬੁਰੀ ਹਾਲਤ ਦਾ ਪਤਾ ਚੱਲਣ ‘ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

ਦੋਵੇਂ ਨੌਜਵਾਨ ਰੁਜ਼ਗਾਰ ਲਈ ਯੂਏਈ ਗਏ ਸੀ, ਪਰ ਟਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਭੁਖਮਰੀ ਦਾ ਸਾਹਮਣਾ ਕਰ ਰਹੇ ਹਨ ਤੇ ਫੁਟਪਾਥ ‘ਤੇ ਰਹਿਣ ਨੂੰ ਮਜਬੂਰ ਹਨ। ਪਿਛਲੇ ਦਿਨ ਯੂਏਈ ਵਿੱਚ ਰਹਿ ਰਹੇ ਇੱਕ ਪਾਕਿਸਤਾਨੀ ਨੌਜਵਾਨ ਰਈਸ ਕੁਮਾਰ ਦੀ ਨਜ਼ਰ ਉਨ੍ਹਾਂ ‘ਤੇ ਪਈ, ਤਾਂ ਉਸ ਨੇ ਵੀਡੀਓ ਵਾਇਰਲ ਕਰਕੇ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ।
ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਯੂਏਈ ਵਿੱਚ ਭਾਰਤੀ ਰਾਜਦੂਤ ਨੂੰ ਅਪੀਲ ਕੀਤੀ ਹੈ ਕਿ ਗੁਰਦੀਪ ਸਿੰਘ ਤੇ ਚਰਨਜੀਤ ਸਿੰਘ ਨੂੰ ਭਾਰਤ ਵਾਪਸ ਲਿਆਉਣ ਦੀ ਵਿਵਸਥਾ ਕੀਤੀ ਜਾਵੇ। ਗੁਰਦੀਪ ਸਿੰਘ ਦੀ ਮਾਤਾ ਨੇ ਕਿਹਾ ਕਿ ਲਗਪਗ ਡੇਢ ਸਾਲ ਪਹਿਲਾਂ ਉਨ੍ਹਾਂ ਆਪਣੇ ਬੇਟੇ ਗੁਰਦੀਪ ਸਿੰਘ ਨੂੰ ਦੁਬਈ ਭੇਜਿਆ ਸੀ ਪਰ ਉਨ੍ਹਾਂ ਨਾਲ ਏਜੰਟ ਨੇ ਧੋਖਾ ਕੀਤਾ।

ਉਨ੍ਹਾਂ ਦੇ ਬੇਟੇ ਨੂੰ ਤਿੰਨ ਮਹੀਨੇ ਦਾ ਟੂਰਿਸਟ ਵੀਜ਼ਾ ਲਾ ਕੇ ਭੇਜ ਦਿੱਤਾ ਗਿਆ, ਜਦਕਿ ਏਜੰਟ ਵੱਲੋਂ ਉਨ੍ਹਾਂ ਨੂੰ ਵਰਕ ਪਰਮਿਟ ਬਾਰੇ ਦੱਸਿਆ ਗਿਆ ਸੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤੇ ਜਲਦ ਤੋਂ ਜਲਦ ਗੁਰਦੀਪ ਨੂੰ ਭਾਰਤ ਭੇਜਿਆ ਜਾਵੇ ਤੇ ਫਰਜ਼ੀ ਏਜੰਟਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Related posts

ਕਿਸਾਨਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਪੰਜਾਬ ਸਰਕਾਰ ਨੇ ‘ਲੈਂਡ ਪੂਲਿੰਗ ਨੀਤੀ’ ਵਿਚ ਕੀਤੇ ਬਦਲਾਅ

On Punjab

ਗੁਰੂਗ੍ਰਾਮ ’ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 11 ਗ੍ਰਿਫਤਾਰ

On Punjab

ਆਪ ਪ੍ਰਧਾਨ ਅਮਨ ਅਰੋੜਾ ਨੇ ਪਟਿਆਲਾ ਦੇ ਵਿਕਾਸ ਲਈ ਦਿੱਤੀਆਂ ਪੰਜ ਗਰੰਟੀਆਂ, ਕਿਹਾ ਮੇਅਰ ਬਣਨ ‘ਤੇ ਕਰਾਂਗੇ ਇਹ ਕੰਮ…

On Punjab