PreetNama
ਖਾਸ-ਖਬਰਾਂ/Important News

ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ, ਅਰਬਾਂ ਡਾਲਰਾਂ ‘ਚ ਹੋਈ ਸਹਿਮਤੀ

ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਅਮੀਰ ਬੰਦੇ ਤੇ ਅਮੇਜ਼ੌਨ ਦੇ ਸੰਸਥਾਪਕ ਜੈਫ ਬੇਜੋਸ ਦੀ ਪਤਨੀ ਮੈਕੇਂਜੀ ਬੇਜੋਸ ਨੂੰ ਪਤੀ ਤੋਂ ਤਲਾਕ ਮਿਲਣਾ ਤੈਅ ਹੈ। 26 ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ। ਤਲਾਕ ਬਾਅਦ ਮੈਕੇਂਜੀ ਨੂੰ 38 ਅਰਬ ਡਾਲਰ (26,17,87,70,00,000.00 ਰੁਪਏ) ਮਿਲਣਗੇ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ ਸੈਟਲਮੈਂਟ ਬਣਨ ਜਾ ਰਿਹਾ ਹੈ।

ਇਹ ਰਕਮ ਮਿਲਣ ਤੋਂ ਬਾਅਦ 49 ਸਾਲਾ ਲੇਖਿਆ ਮੈਕੇਂਜੀ ਦੁਨੀਆ ਦੀ ਚੌਥੀ ਸਭ ਤੋਂ ਅਮੀਰ ਮਹਿਲਾ ਬਣ ਜਾਏਗੀ। ਉਹ ਪਹਿਲਾਂ ਹੀ ਵਾਅਦਾ ਕਰ ਚੁੱਕੀ ਹੈ ਕਿ ਉਹ ਆਪਣੀ ਜਾਇਦਾਦ ਦਾ ਅੱਧਾ ਹਿੱਸਾ ਦਾਨ ਕਰੇਗੀ।

ਮੈਕੇਂਜੀ ਦਾ 1993 ਵਿੱਚ ਜੈਫ ਨਾਲ ਵਿਆਹ ਹੋਇਆ ਸੀ। ਇਸ ਦੇ ਇੱਕ ਸਾਲ ਬਾਅਦ ਜੈਫ ਨੇ ਐਪਣੇ ਗਰਾਜ ਤੋਂ ਅਮੇਜ਼ੌਨ ਦੀ ਸ਼ੁਰੂਆਤ ਕੀਤੀ ਸੀ। ਮੈਕੇਂਜੀ ਨੇ ਕਿਹਾ ਕਿ ਉਸ ਕੋਲ ਦੇਣ ਲਈ ਕਾਫੀ ਪੈਸੇ ਹਨ। ਜਦ ਤਕ ਉਨ੍ਹਾਂ ਦੀ ਤਜੋਰੀ ਖਾਲੀ ਨਹੀਂ ਹੋ ਜਾਂਦੀ, ਉਹ ਦਾਨ ਕਰਨਾ ਜਾਰੀ ਰੱਖੇਗੀ। ਇਨ੍ਹਾਂ ਦੋਵਾਂ ਦੇ ਚਾਰ ਬੱਚੇ ਹਨ।

ਖ਼ਾਸ ਗੱਲ ਇਹ ਹੈ ਕਿ ਤਲਾਕ ਲਈ ਆਪਣੀ ਪਤਨੀ ਨੂੰ 38 ਅਰਬ ਡਾਲਰ ਦੇਣ ਦੇ ਬਾਅਦ ਵੀ ਜੈਫ 118 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਣਿਆ ਰਹੇਗਾ। ਈਕਾਮਰਸ ਕੰਪਨੀ ਅਮੇਜ਼ੌਨ ‘ਤੇ ਵੀ ਉਸ ਦਾ ਅਧਿਕਾਰ ਰਹੇਗਾ।

Related posts

ਕੈਨੇਡਾ ਸੰਸਦੀ ਚੋਣਾਂ: ਲਿਬਰਲ ਪਾਰਟੀ ਦੀ ਬਣੀ ਰਹੇਗੀ ਸਰਕਾਰ, ਬਹੁਮਤ ਤੋਂ 4 ਸੀਟਾਂ ਨਾਲ ਖੁੰਝੀ ਪ੍ਰਧਾਨ ਮੰਤਰੀ ਕਾਰਨੀ ਦੀ ਪਾਰਟੀ

On Punjab

ਅਮਰੀਕਾ-ਪਾਕਿ ਸਬੰਧਾਂ ਦੀ ਖੁੱਲ੍ਹੀ ਪੋਲ, ਅਮਰੀਕਾ ਦੇ ਦਸਤਾਵੇਜ਼ਾਂ ‘ਚ ਭਾਰਤ ਹੈ ਖ਼ਾਸ, ਪਾਕਿਸਤਾਨ ਦਾ ਨਾਂ ਕਿਤੇ ਵੀ ਸ਼ਾਮਲ ਨਹੀਂਂ

On Punjab

ਬਿਆਸ ਤੇ ਸਤਲੁਜ ਨੇ ਪੰਜਾਬ ’ਚ ਲੀਹੋਂ ਲਾਹੀ ਜ਼ਿੰਦਗੀ

On Punjab