52.52 F
New York, US
March 15, 2026
PreetNama
ਖਾਸ-ਖਬਰਾਂ/Important News

ਦੁਨੀਆ ‘ਚ ਸਭ ਤੋਂ ਲੰਬੀ ਹੈ ਇਸ ਵਿਅਕਤੀ ਦਾ ਨੱਕ, 71 ਦੀ ਉਮਰ ‘ਚ ਵੀ ਵੱਧ ਰਿਹਾ ਸਾਈਜ਼

ਤੁਰਕੀ ਦੇ ਇਕ ਵਿਅਕਤੀ ਆਪਣੀ ਨੱਕ ਦੀ ਵਜ੍ਹਾ ਨਾਲ ਵਰਲਡ ਰਿਕਾਰਡ ਬਣਾਉਣ ਵਿਚ ਕਾਮਯਾਬ ਹੋਇਆ। ਦੁਨੀਆ ਦੀ ਸਭ ਤੋਂ ਵੱਡਾ ਨੱਕ ਵਾਲੇ ਵਿਅਕਤੀ ਦੇ ਰੂਪ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ, ਦਿਲਚਸਪ ਗੱਲ ਹੈ ਕਿ 71 ਦੀ ਉਮਰ ਵਿਚ ਪਹੁੰਚਣ ਤੋਂ ਬਾਅਦ ਇਸ ਵਿਅਕਤੀ ਦੀ ਨੱਕ ਲਗਾਤਾਰ ਵੱਧ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਤੁਰਕੀ 71 ਸਾਲ ਦੇ ਮੇਹਮੇਤ ਓਜੀਯੁਰੇਕ ਦਾ ਨਾਮ ਗਿਨੀਜ ਬੁੱਕ ਆਫ ਵਰਲਡ ਰਿਕਾਰਡਸ ਵਿਚ ਦਰਜ ਹੈ। ਮੇਹਮੇਤ ਦੀ ਨੱਕ ਦੁਨੀਆ ਵਿਚ ਹੁਣ ਤਕ ਮੌਜੂਦ ਕਿਸੇ ਵੀ ਇਨਸਾਨ ਦਾ ਨੱਕ ਸਭ ਤੋਂ ਵੱਡਾ ਹੈ। ‘ਦ ਸਨ ਯੁਕੇ’ ਅਨੁਸਾਰ ਮੇਹਮਤ ਓਜੀਯੁਰੇਕ ਦੁਨੀਆ ਦੇ ਇਕਮਾਤਰ ਜੀਵਤ ਵਿਅਕਤੀ ਹਨ ਜਿਨ੍ਹਾਂ ਦਾ ਨੱਕ 8.8 ਸੇਸੀ ਲੰਬੀ ਹੈ। ਸਾਲ 2010 ਮਾਰਚ ਵਿਚ ਆਪਣੇ ਨੱਕ ਲਈ ਉਨ੍ਹਾਂ ਦਾ ਗਿਨੀਜ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਸੀ, ਜਿਸ ਨੂੰ ਅੱਜ ਤਕ ਕੋਈ ਨਹੀਂ ਤੋੜ ਸਕਿਆ।

ਓਜੀਯੁਰੇਕ ਨੇ ਆਪਣੇ ਰਿਕਾਰਡ ਬਣਾਉਣ ਦੀ ਘਟਨਾ ਯਾਦ ਕਰਦੇ ਹੋਏ ਟਵੀਟ ਕੀਤਾ- #OnThisDay ਓਜੀਯੁਰੇਕ ਅਧਿਕਾਰਿਤ ਤੌਰ ਉੱਤੇ ਸਭ ਤੋਂ ਲੰਬੇ ਨੱਕ ਵਾਲਾ ਵਿਅਕਤੀ ਐਲਾਨ ਕੀਤਾ ਗਿਆ ਸੀ। ਹਾਲਾਂਕਿ ਓਜੀਯੁਰੇਕ ਦਾ ਨੱਕ ਦੁਨੀਆ ਦੇ ਜੀਵਤ ਵਿਅਕਤੀਆਂ ਵਿਚ ਭਲਾ ਹੀ ਸਭ ਤੋਂ ਲੰਬਾ ਹੈ, ਪਰ ਇਤਿਹਾਸ ਵਿਚ ਸਭ ਤੋਂ ਲੰਬੇ ਨੱਕ ਦਾ ਰਿਕਾਰਡ ਥਾਮਸ ਵੇਡਰਸ ਦੇ ਨਾਮ ਦਰਜ ਹੈ।

Related posts

ਵਿਸ਼ਵ ਸ਼ਕਤੀ ਅਮਰੀਕਾ ਦੀ ਪੰਜਾਬਣ ਹੱਥ ਹੋਏਗੀ ਕਮਾਨ? ਮਾਝੇ ਦੀ ਨਿਮਰਤਾ ਕੌਰ ਰੰਧਾਵਾ ਉਰਫ ਨਿੱਕੀ ਹੈਲੀ ਦੀ ਚੜ੍ਹਤ

On Punjab

US : ਕੈਪੀਟਲ ’ਚ ਹੋਈ ਹਿੰਸਾ ’ਚ ਫਸੇ ਰਾਸ਼ਟਰਪਤੀ ਟਰੰਪ ਕੋਲ ਬਾਹਰ ਨਿਕਲਣ ਦਾ ਕੀ ਹੈ ਰਸਤਾ, ਕੀ ਉਹ ਜੇਲ੍ਹ ਜਾਣਗੇ!

On Punjab

ਭਾਰਤ ਕੋਲ ਬਥੇਰਾ ਪੈਸਾ ਹੈ: ਟਰੰਪ

On Punjab