PreetNama
ਸਿਹਤ/Health

ਦੁਨੀਆ ‘ਚ ਫਿਰ ਵਧੀ ਕੋਰੋਨਾ ਦੀ ਰਫਤਾਰ, 24 ਘੰਟੇ ‘ਚ ਆਏ 3.13 ਲੱਖ ਨਵੇਂ ਮਾਮਲੇ

ਦੁਨੀਆ ਭਰ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ 3.13 ਲੱਖ ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 6289 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ। ਹਾਲਾਂਕਿ 2 ਲੱਖ 78 ਹਜ਼ਾਰ 615 ਵਿਅਕਤੀ ਵੀ ਵਾਇਰਸ ਤੋਂ ਠੀਕ ਹੋ ਚੁੱਕੇ ਹਨ।

ਵਰਲਡਮੀਟਰ ਦੀ ਰਿਪੋਰਟ ਅਨੁਸਾਰ ਹੁਣ ਤੱਕ 20 ਲੱਖ 83 ਹਜ਼ਾਰ ਲੋਕ ਦੁਨੀਆ ਭਰ ਵਿੱਚ ਕੋਰੋਨਾ ਵਿੱਚ ਸੰਕਰਮਿਤ ਹੋਏ ਹਨ। ਇਸ ‘ਚੋਂ 9 ਲੱਖ 81 ਹਜ਼ਾਰ (3.05%) ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦਕਿ ਕੁੱਲ 2 ਕਰੋੜ 78 ਲੱਖ (73%) ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆ ਵਿੱਚ 74 ਲੱਖ ਤੋਂ ਵੱਧ ਐਕਟਿਵ ਕੇਸ ਹਨ, ਯਾਨੀ ਇਸ ਸਮੇਂ ਬਹੁਤ ਸਾਰੇ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Related posts

ਘਰ ‘ਚ ਜ਼ਰੂਰ ਲਗਾਓ ਇਹ ਪੰਜ ਪੌਦੇ , ਲੋੜ ਵੇਲੇ ਆਉਣਗੇ ਕੰਮ

On Punjab

ਅਨੀਮੀਆ ਦੀ ਕਮੀ ਨੂੰ ਦੂਰ ਕਰਦਾ ਹੈ ਜ਼ੀਰੇ ਦਾ ਸੇਵਨ !

On Punjab

World No Tobacco Day: ਸਿਗਰਟਨੋਸ਼ੀ ਕਰਨ ਨਾਲ 50 ਫ਼ੀਸਦ ਵੱਧ ਜਾਂਦਾ ਹੈ ਕੋਰੋਨਾ ਵਾਇਰਸ ਨਾਲ ਮੌਤ ਦਾ ਖ਼ਤਰਾ

On Punjab