PreetNama
ਖਾਸ-ਖਬਰਾਂ/Important News

ਦੁਨੀਆਂ ਦਾ ਸਭ ਤੋਂ ਵਿਸ਼ਾਲ ਗੁਰੂਘਰ ਹੋਵੇਗਾ ‘ਕਰਤਾਰਪੁਰ ਸਾਹਿਬ’

ਪਾਕਿਸਤਾਨ ‘ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੁਨੀਆਂ ਦਾ ਸਭ ਤੋਂ ਵੱਡਾ ਗੁਰੂਘਰ ਹੋਵੇਗਾ। ਕਰਤਾਰਪੁਰ ਸਾਹਿਬ 450 ਏਕੜ ਜ਼ਮੀਨ ‘ਚ ਹੈ। ਪਾਕਿਸਤਾਨੀ ਇਤਿਹਾਸਕਾਰ ਸ਼ਾਹਿਦ ਸ਼ਬੀਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਰਾਹੀਂ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਸਾਹਿਬ ਦੁਨੀਆਂ ਦਾ ਸਭ ਤੋਂ ਵਿਸ਼ਾਲ ਗੁਰੂਘਰ ਹੋਵੇਗਾ।ਕੁਝ ਕਾਪੀਰਾਈਟ ਅਧਿਕਾਰਾਂ ਕਾਰਨ ਟਵਿੱਟਰ ਨੇ ਵੀਡੀਓ ਡਲੀਟ ਕਰ ਦਿੱਤੀ। ਉਸ ਤੋਂ ਬਾਅਦ ਸ਼ਬੀਰ ਨੇ ਸਾਢੇ ਪੰਜ ਮਿੰਟ ਦੀ ਇੱਕ ਹੋਰ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਗਰਾਊਂਡ–ਜ਼ੀਰੋ ਤੋਂ ਜਾ ਕੇ ਉਨ੍ਹਾਂ ਰਿਪੋਰਟ ਕੀਤੀ ਹੈ।ਸ਼ਬੀਰ ਨੇ ਇਸ ਵੀਡੀਓ ’ਚ ਵਿਖਾਇਆ ਹੈ ਕਿ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਕਿੰਨੀ ਕੁ ਮੁਕੰਮਲ ਹੋ ਚੁੱਕੀ ਹੈ। ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਦੇ ਮੁੱਖ ਨਿਰਮਾਣ ਅਧਿਕਾਰੀ ਅਤੇ ਇੰਜੀਨੀਅਰ ਕਾਸ਼ਿਫ਼ ਅਲੀ ਨੇ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਲੇ–ਦੁਆਲੇ ਦੇ ਇਲਾਕੇ ਦੇ 16 ਵੱਡੇ ਪਲੇਟਫ਼ਾਰਮਾਂ ਵਿੱਚੋਂ 12 ਪੈਨਲਾਂ ਉੱਤੇ ਸੰਗਮਰਮਰ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇੰਜੀਨੀਅਰ ਕਿਹਾ ਕਿ ਅਗਲੇ 10 ਦਿਨਾਂ ’ਚ ਸੰਗਮਰਮਰ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ।

Related posts

ਭਾਰਤ ’ਚ ਘੁਸਪੈਠ ਦੀ ਕੋਸ਼ਿਸ਼ ਕਰਦਾ ਪਾਕਿ ਨਾਗਰਿਕ ਬੀਐਸਐਫ ਦੀ ਗੋਲੀ ਨਾਲ ਹਲਾਕ

On Punjab

ਕੈਨੇਡਾ ‘ਚ ਪੰਜਾਬੀ ਬਣਾਉਣਗੇ ਸਰਕਾਰ, ਜਗਮੀਤ ਸਿੰਘ ਸਿੰਘ ‘ਕਿੰਗ ਮੇਕਰ’

On Punjab

ਇਜ਼ਰਾਈਲ ਵੱਲੋਂ ਗਾਜ਼ਾ ’ਚ ਹਵਾਈ ਹਮਲੇ, 200 ਮੌਤਾਂ

On Punjab