PreetNama
ਖਬਰਾਂ/News

ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਜ਼ਿਲ੍ਹਾ ਪ੍ਰੀਸ਼ਦ ਵਿਭਾਗ ਸਟੇਟ ਸਬ ਕਮੇਟੀ ਫ਼ਿਰੋਜ਼ਪੁਰ ਦੀ ਮੀਟਿੰਗ ਹੋਈ

ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਜ਼ਿਲ੍ਹਾ ਪ੍ਰੀਸ਼ਦ ਵਿਭਾਗ ਸਟੇਟ ਸਬ ਕਮੇਟੀ ਫ਼ਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ, ਮੁੱਖ ਸਲਾਹਕਾਰ ਰਾਮ ਅਵਤਾਰ ਅਤੇ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਦਲੀਪ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਵਿਖੇ ਹੋਈ। ਇਸ ਵਿਚ ਵੱਖ-ਵੱਖ ਵਿਭਾਗਾਂ ਦੇ ਦਰਜਾਚਾਰ ਕਰਮਚਾਰੀਆਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਯੂਨੀਅਨ ਆਗੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਯੂਨੀਅਨ ਦੇ ਆਪਸੀ ਝਗੜੇ ਅੱਜ ਇਹ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ.ਰਮੇਸ਼ ਕੁਮਾਰ, ਫੁੱਲਾ ਰਾਮ ਅਤੇ ਦਲਜੀਤ ਵਿਚ ਆਪਸੀ ਝਗੜਾ ਹੋਈਆ ਜਿਸ ਦੇ ਸਮਝੌਤੇ ਲਈ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਇਸ ਆਪਸੀ ਝਗੜੇ ਦਾ ਸਮਝੌਤਾ ਕਰਵਾਇਆਂ ਅਤੇ ਸ੍ਰੀ.ਰਮੇਸ਼ ਕੁਮਾਰ ਜੋ ਕਿ ਜਾਗੋ ਵਾਲੀਆ ਦੀ ਯੂਨੀਅਨ ਵਿਚ ਬਤੌਰ ਪ੍ਰਧਾਨ ਉਸ ਨੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਥੇਬੰਦੀ ਤੋ ਮਾਫ਼ੀ ਮੰਗੀ ਅਤੇ ਦੂਜੀ ਯੂਨੀਅਨ ਵਿਚ ਆਪਣਾ ਅਸਤੀਫ਼ਾ ਜਥੇਬੰਦੀ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ  ਰਮੇਸ਼ ਕੁਮਾਰ, ਫੁੱਲਾ ਚੰਦ, ਸੁਖਵਿੰਦਰ ਸਿੰਘ,ਸੁਖਦੇਵ ਸਿੰਘ ਅਤੇ ਅਸ਼ਵਨੀ ਕੁਮਾਰ ਇਨ੍ਹਾਂ ਕਰਮਚਾਰੀਆਂ ਨੇ ਅਸਤੀਫ਼ਾ ਦਿੱਤਾ ਅਤੇ ਮੁੜ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਿਚ ਸ਼ਾਮਲ ਹੋਏ ਅਤੇ ਯੂਨੀਅਨ ਨੂੰ ਇਹ ਵੀ ਦੱਸਿਆ ਕਿ ਸਾਨੂੰ ਗੁਮਰਾਹ ਕਰਕੇ ਦੂਜੀ ਯੂਨੀਅਨ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਦਰਜਾ ਚਾਰ ਕਰਮਚਾਰੀਆਂ ਨੇ ਜਿਸ ਦੇ ਪ੍ਰਧਾਨ ਦਲੀਪ ਕੁਮਾਰ ਨੇ ਜਥੇਬੰਦੀ ਨੂੰ ਮੁੜ ਵਿਸ਼ਵਾਸ ਦਵਾਇਆ ਅਤੇ ਗੁਮਰਾਹ ਹੋਏ ਸਾਥੀਆਂ ਨੂੰ ਜਥੇਬੰਦੀ ਵਿਚ ਸ਼ਾਮਲ ਕੀਤਾ। ਉਨ੍ਹਾਂ ਦੱਸਿਆ ਕਿ 2 ਫਰਵਰੀ ਨੂੰ ਜਲੰਧਰ ਵਿਖੇ ਹੋਈ ਸੂਬਾ ਪੱਧਰੀ ਕਨਵੈੱਨਸ਼ਨ ਵਿਚ ਅਹਿਮ ਫ਼ੈਸਲੇ ਲਏ ਗਏ , ਜਿਸ ਵਿਚ 3 ਫਰਵਰੀ ਤੋ 9 ਫਰਵਰੀ ਤੱਕ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ 10 ਫਰਵਰੀ ਤੋ 19 ਫਰਵਰੀ ਤੱਕ ਪੰਜਾਬ ਦੇ ਸਾਰੇ ਐਮ.ਐਲ.ਏਜ਼ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਮੰਗਾਂ ਸਬੰਧੀ ਜਾਣੂੰ ਕਾਰਵਾਈਆਂ ਜਾਵੇਗਾ ਅਤੇ 24 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਸਬੰਧੀ ਮੋਹਾਲੀ 6 ਫ਼ੇਜ਼ ਵਿਖੇ ਵੱਡੀ ਰੈਲੀ ਕਰਕੇ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕਰਮਚਾਰੀਆਂ ਦੀਆਂ ਮੰਗਾ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਤੋ ਰਮੇਸ਼ ਹੰਸ, ਸਿਵਲ ਸਰਜਨ ਤੋ ਅਮੋਲਕ ਚੰਦ,  ਜ਼ਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ ਅਤੇ ਜ਼ਿਲ੍ਹਾ ਖ਼ਜ਼ਾਨਚੀ ਗੁਰਦੇਵ ਸਿੰਘ, ਸਿਵਲ ਹਸਪਤਾਲ ਤੋ ਅਜੀਤ ਗਿੱਲ, ਅਬਕਾਰੀ ਵਿਭਾਗ ਤੋ ਲੇਖਰਾਮ, ਸੁਨੀਲ ਕੁਮਾਰ ਰਾਜ ਕੁਮਾਰ, ਰਾਮਦਾਸ, ਜਲ ਸਪਲਾਈ ਵਿਭਾਗ ਤੋ ਅਨੂਪ ਸਿੰਘ, ਡੀ.ਸੀ ਦਫ਼ਤਰ ਤੋ ਵਿਲਸਨ, ਗੁਰਦਾਸ ਮੱਲ,  ਸੁਖਵਿੰਦਰ ਸਿੰਘ, ਮਨਿੰਦਰ ਜੀਤ, ਕਮਿਸ਼ਨਰ ਦਫ਼ਤਰ ਤੋ ਭਗਵੰਤ ਸਿੰਘ, ਜ਼ਿਲ੍ਹਾ ਸਿੱਖਿਆ ਵਿਭਾਗ ਤੋ ਗੋਲਡੀ ਘਾਰੂ ਅਤੇ ਕੁਲਦੀਪ , ਓਮ ਪ੍ਰਕਾਸ਼ , ਪਿੱਪਲ ਸਿੰਘ, ਰਾਜਪਾਲ, ਰਾਮ ਦਿਆਲ,  ਮੋਹਨ ਲਾਲ, ਹਰੀ ਰਾਮ, ਬੂਟਾ ਸਿੰਘ, ਬੀ.ਡੀ.ਪੀ.ਓ ਦਫ਼ਤਰ ਤੋ ਸੋਨੂੰ ਪੁਰੀ, ਰਾਜੇਸ਼ ਕੁਮਾਰ, ਲਾਲਜੀਤ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।

Related posts

Fitness Tips: ਹਫ਼ਤੇ ‘ਚ ਦੋ ਦਿਨ ਵਰਕਆਊਟ ਕਰ ਕੇ ਰਹਿ ਸਕਦੇ ਹੋ ਫਿੱਟ, ਇਸ ਤਰ੍ਹਾਂ ਦਾ ਬਣਾਓ ਪਲਾਨ

On Punjab

Karwa Chauth 2023 : ਕਰਵਾ ਚੌਥ ਦੇ ਵਰਤ ਤੋਂ ਬਾਅਦ ਪੇਟ ਖ਼ਰਾਬ ਹੋਣ ਤੋਂ ਬਚਣ ਲਈ, ਰਾਤ ​ਦੇ ਖਾਣੇ ਲਈ ਤਿਆਰ ਕਰੋ ਇਹ ਹੈਲਦੀ ਪਕਵਾਨ

On Punjab

Japanese ship : 80 ਸਾਲਾਂ ਬਾਅਦ ਮਿਲਿਆ ਦੂਜੇ ਵਿਸ਼ਵ ਯੁੱਧ ‘ਚ ਡੁੱਬਿਆ ਜਾਪਾਨੀ ਜਹਾਜ਼, ਉਸ ਸਮੇਂ ਸਵਾਰ ਸਨ 1 ਹਜ਼ਾਰ ਤੋਂ ਵੱਧ ਲੋਕ

On Punjab