PreetNama
ਸਮਾਜ/Social

ਦੀਵਾ ਵੀ ਮੱਧਮ ਪੈ ਗਿਅਾ

ਦੀਵਾ ਵੀ ਮੱਧਮ ਪੈ ਗਿਆ
ਉਹਦੀ ਲੋਅ ਵੀ ਥੁੱੜ ਗਈ
ਸਾਡੇ ਪਿਂੰਡ ਆਕੇ ਚੰਨ ਦੀ
ਚਾਣਨੀ ਵੀ ਮੁੱੜ ਗਈ

ਆਕੇ ਮੇਰੀ ਜਿੰਦ ਨੂੰ
ਪੀੜਾਂ ਨੇ ਘੇਰਾ ਪਾ ਲਿਅਾ
ਬਹਿਕੇ ਸੁਣ ਜਾ ਦੁੱਖੜਾ
ਤੂੰ ਹਾਲ ਪੁੱਛਣ ਵਾਲਿਅਾ

ਕੰਡਿਆਂ ਦੇ ੲਿਸ ਪੰਧ ਤੇ
ਪੈਰਾ ਨੂੰ ਸੂਲ ਪੁੱੜ ਗਈ
ਦੀਵਾ ਵੀ ਮੱਧਮ ਪੈ ਗਿਅਾ
ਉਹਦੀ ਲੋਅ ਵੀ ਥੁੱੜ ਗਈ

ਦਿਲ ਦੀਆਂ ਗੱਲਾਂ ਨੂੰ ਤਾਂ
ਕੋਈ ਦਿਲ ਵਾਲਾ ਹੀ ਜਾਣਦਾ
ਬਸ ਪੋਹ ਦੀ ਚਾਣਨੀ ਰਾਤ ਨੂੰ
ਵੀ ਕੋਈ ਕੋਈ ਮਾਣਦਾ

ਜਿੳ ਕੋਈ. ਸੁੱਕੇ ਪੱਤਣਾ ਤੇ
ਪਿਅਸਿਅਾ ਦੀ ਡਾਰ ਜੁੱੜੁ ਗਈ
ਦੀਵਾ ਵੀ ਮੱਧਮ ਪੈ ਗਿਅਾ
ਉਹਦੀ ਲੋਅ ਵੀ ਥੁੱੜ ਗਈ

ਗੁਵਾਚੇ ਸੱਜਣ ਹੁਣ ਨਿੰਦਰਾ
ਯਾਦਾ ਚੋ ਲੱਭਦੇ ਨਹੀ
ਖੰਬ ਲਾ ੳੁਡਗੇ ਹਾਸੇ ਜੋ
ਹੁਣ ਸਾਨੂੰ ਉਹ ਫੱਬਦੇ ਨਹੀ

ਹੱਸਕੇ ਕਾਦਰ ਦੀ ਕੁਦਰਤ ਵੀ
ਸਾਥੋ ਪਿਛੇ ਮੁੱੜ ਗਈ
ਦੀਵਾ ਵੀ ਮੱਧਮ ਪੈ ਗਿਅਾ
ਉਹਦੀ ਲੋਅ ਵੀ ਥੁੱੜ ਗਈ .

::: ਨਿੰਦਰ ””

Related posts

ਮੁੱਖ ਮੰਤਰੀ ਵੱਲੋਂ ਹੜ੍ਹ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਜਾਰੀ

On Punjab

ਮਾਂ-ਬੋਲੀ ਤੇ ਮਿੱਟੀ ਦਾ ਮੋਹ : ਨਿਊਜ਼ੀਲੈਂਡ ‘ਚ ਸਾਹਿਤਕ ਸੱਥ ਨੇ ਮਨਾਇਆ ਪੰਜਾਬ ਦਿਹਾੜਾ

On Punjab

ਚੀਨ ਦੇ ਵਿਦੇਸ਼ ਮੰਤਰੀ ਵੱਲੋਂ ਅਜੀਤ ਡੋਵਾਲ ਨਾਲ ਗੱਲਬਾਤ

On Punjab