PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਹਾਈ ਕੋਰਟ ਨੇ ਡਾਬਰ ਕੰਪਨੀ ਦੀ ਪਟੀਸ਼ਨ ’ਤੇ ਪਤੰਜਲੀ ਤੋਂ ਜਵਾਬ ਮੰਗਿਆ

ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਨੇ ਪਤੰਜਲੀ ਆਯੁਰਵੇਦ ਦੇ ਉਤਪਾਦ ਚਵਨਪ੍ਰਾਸ਼ ਨੂੰ ਕਥਿਤ ਤੌਰ ’ਤੇ ਬਦਨਾਮ ਕਰਨ ਵਾਲੇ ਇਸ਼ਤਿਹਾਰਾਂ ਨੂੰ ਲੈ ਕੇ ਡਾਬਰ ਦੇ ਮੁਕੱਦਮੇ ’ਤੇ ਪਤੰਜਲੀ ਆਯੁਰਵੇਦ ਦਾ ਜਵਾਬ ਮੰਗਿਆ ਹੈ। 24 ਦਸੰਬਰ ਨੂੰ ਜਸਟਿਸ ਮਿੰਨੀ ਪੁਸ਼ਕਰਨ ਨੇ ਮੁਕੱਦਮੇ ’ਤੇ ਪ੍ਰਤੀਵਾਦੀਆਂ ਪਤੰਜਲੀ ਆਯੁਰਵੇਦ ਅਤੇ ਪਤੰਜਲੀ ਫੂਡਜ਼ ਲਿਮਿਟਡ ਨੂੰ ਮਾਮਲੇ ‘ਚ ਜਵਾਬ ਦਾਖ਼ਲ ਕਰਨ ਲਈ ਸੰਮਨ ਜਾਰੀ ਕੀਤਾ।

ਹੁਕਮਾਂ ਵਿੱਚ ਕਿਹਾ ਗਿਆ ਹੈ, ‘‘ਮੁਦਈ ਨੂੰ ਮੁਕੱਦਮੇ ਵਜੋਂ ਦਰਜ ਕੀਤਾ ਜਾਵੇ. ਸੰਮਨ ਜਾਰੀ ਕੀਤਾ ਜਾਵੇ.. ਅੱਜ ਤੋਂ ਤੀਹ ਦਿਨਾਂ ਦੇ ਅੰਦਰ ਸਫ਼ਾਈ ਧਿਰ ਵੱਲੋਂ ਲਿਖਤੀ ਬਿਆਨ ਦਰਜ ਕੀਤਾ ਜਾਵੇ।”

ਡਾਬਰ ਨੇ ਦੋਸ਼ ਲਾਇਆ ਕਿ ਪਤੰਜਲੀ ਸਪੈਸ਼ਲ ਚਵਨਪ੍ਰਾਸ਼ ਨੂੰ ਪ੍ਰਮੋਟ ਕਰਦੇ ਸਮੇਂ ਜਾਣਬੁੱਝ ਕੇ ਅਤੇ ਗਲਤ ਦੋਸ਼ ਲਗਾਏ ਸਨ, ਜਿਸ ਨਾਲ ਇਸ ਦੇ ਉਤਪਾਦ ਡਾਬਰ ਚਵਨਪ੍ਰਾਸ਼ ਨੂੰ ਬਦਨਾਮ ਕੀਤਾ ਗਿਆ ਸੀ। ਅਦਾਲਤ ਨੇ ਅੰਤਰਿਮ ਰਾਹਤ ਦੀ ਮੰਗ ਕਰਦੀ ਅਰਜ਼ੀ ’ਤੇ ਨੋਟਿਸ ਜਾਰੀ ਕਰਦਿਆਂ ਸੁਣਵਾਈ 30 ਜਨਵਰੀ ’ਤੇ ਪਾ ਦਿੱਤੀ ਹੈ।

Related posts

ਇਮਤਿਹਾਨ ਨੇੜੇ, ਲੁਧਿਆਣਾ ਸਕੂਲ ਦੇ ਵਿਦਿਆਰਥੀ ਮਜ਼ਦੂਰੀ ’ਤੇ

On Punjab

ਭਾਰਤੀ ਮੂਲ ਦੇ ਵਿਅਕਤੀ ਸਮੇਤ ਦੋ ਲੋਕਾਂ ਨੂੰ ਬਰਤਾਨੀਆ ‘ਚ ਜੇਲ੍ਹ, ਸਿੱਖ ਔਰਤ ਦੇ ਕਤਲ ਦੇ ਹਨ ਦੋਸ਼ੀ

On Punjab

ਅਮਰੀਕਾ ਤੋਂ ਮੁੜ ਆਈ ਮੰਦਭਾਗੀ ਖਬਰ, ਲਾਪਤਾ ਭਾਰਤੀ ਵਿਦਿਆਰਥੀ ਹੋਇਆ ਨਫਰਤ ਦਾ ਸ਼ਿਕਾਰ!

On Punjab